ਨੰਗਲ, 20 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਵਿਧਾਨ ਸਭਾ ਚੋਣਾਂ ਫਰਵਰੀ 2022 ਤੋਂ ਪਹਿਲਾਂ ਨੰਗਲ ਖੇਤਰ 'ਚ ਨਗਰ ਕੌਂਸਲ ਵਲੋਂ ਅਥਾਹ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ | ਇਸੇ ਲੜੀ ਤਹਿਤ ਤੰਦਰੁਸਤ ਜਵਾਨੀ ਤੇ ਨਸ਼ਿਆਂ ਤੋਂ ਦੂਰੀ ਖ਼ਾਤਰ ਮਾਤਾ ਅਨਸੂਈਆ ਮੰਦਰ ਲਾਗੇ ਨਗਰ ਕੌਂਸਲ ਵਲੋਂ ਜਿੰਮ ਦਾ ਨਿਰਮਾਣ ਸ਼ੁਰੂ ਕਰਿਆ ਗਿਆ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਵਾਰਡ ਨੰਬਰ ਤਿੰਨ, ਚਾਰ ਨਵੀਂ ਅਬਾਦੀ, ਹੰਬੇਵਾਲ ਦੋਬੇਟਾ ਆਦਿ ਦੇ ਵਸਨੀਕ ਬੇ ਸਬਰੀ ਨਾਲ ਇਸ ਦੇ ਖੁੱਲ੍ਹਣ ਦਾ ਇੰਤਜਾਰ ਕਰ ਰਹੇ ਹਨ | ਮੱਘਰ ਸਿੰਘ, ਕਰਨ ਕੁਮਾਰ, ਯੋਗ ਰਾਜ ਰਾਣਾ, ਜੀਤ ਰਾਮ, ਰਾਣਾ, ਪ੍ਰਦੀਪ ਸਿੰਘ ਰਾਣਾ, ਕਰਨ ਰਾਣਾ, ਕੇਸ਼ਵ ਰਾਣਾ, ਜਗਤਾਰ ਰਾਣਾ, ਸੁਨੀਲ ਰਾਣਾ, ਰਸ਼ਪਾਲ ਰਾਣਾ, ਰਣਬੀਰ ਰਾਣਾ, ਜਸਬੀਰ ਰਾਣਾ ਆਦਿ ਨੇ ਇਸ ਅਧੂਰੀ ਬਿਲਡਿੰਗ ਨੂੰ ਮੁਕੰਮਲ ਕਰਨ ਅਤੇ ਉਪਯੋਗੀ ਸਾਜ਼ੋ ਸਾਮਾਨ ਨਾਲ ਜਲਦ ਚਾਲੂ ਕਰਨ ਦੀ ਮੰਗ ਕੀਤੀ ਹੈ | ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਕਾਰਗਰ ਬਣਾਉਣ ਹਿੱਤ ਉਸਦੇ ਸਮਾਨਅੰਤਰ ਅਜਿਹੀਆਂ ਜਿੰਮ/ ਕਸਰਤ ਕੇਂਦਰਾਂ ਦਾ ਖੁੱਲ੍ਹਣਾ ਅਤਿ ਜ਼ਰੂਰੀ ਹੈ |