16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਿਲਾਵਟਖ਼ੋਰੀ ਰੋਕਣ ਲਈ ਸਖ਼ਤ ਕਾਨੂੰਨ ਲਿਆਂਦਾ ਜਾਵੇ-ਚੱਠਾ, ਸੱਚਦੇਵਾ <br/>

ਅਜੀਤ ਡੈਸਕ 21-06-2025
ਨੰਗਲ, 20 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਤੇ ਆਰ. ਟੀ. ਆਈ. ਕਾਰਕੁਨ ਯੋਗੇਸ਼ ਸੱਚਦੇਵਾ ਨੇ ਮੰਗ ਕੀਤੀ ਹੈ ਕਿ ਮਿਲਾਵਟਖ਼ੋਰੀ ਰੋਕਣ ਲਈ ਬਹੁਤ ਸਖ਼ਤ ਕਾਨੂੰਨ ਲਿਆਂਦਾ ਜਾਵੇ | ਕੇਂਦਰ/ਰਾਜ ਸਰਕਾਰਾਂ ਵੱਡੇ ਪੱਧਰ ਤੇ ਵੱਖੋ ਵੱਖਰੇ ਅਭਿਆਨ/ਪੰਦ੍ਹਰਵਾੜੇ ਤਰੱਕੀ ਅਤੇ ਵਿਕਾਸ ਹਿੱਤ ਉਲੀਕ ਰਹੀਆਂ ਹਨ | ਯੁੱਧ ਨਸ਼ਿਆਂ ਵਿਰੁੱਧ, ਸੀ. ਐਮ. ਦੀ ਯੋਗਸ਼ਾਲਾ, ਸਵੱਛ ਭਾਰਤ ਆਦਿ ਨਰੋਏ ਸਮਾਜ ਦੀ ਸਿਰਜਨਾ ਵਲ ਪੁਲਾਂਘ ਹੈ | ਸਰਕਾਰਾਂ ਦੇਸ਼ 'ਚ ਵਧ ਰਹੀ ਮਿਲਾਵਟਖ਼ੋਰੀ ਤੋਂ ਅਵੇਸਲੀਆਂ ਹਨ, ਸੰਬੰਧਿਤ ਵਿਭਾਗਾਂ ਦੀ ਕਾਰਜ ਪ੍ਰਣਾਲੀ ਸ਼ੱਕ ਦੇ ਘੇਰੇ ਵਿਚ ਹੈ | ਗੈਰ ਮਿਆਰੀ ਵਸਤਾਂ/ਮਿਆਦ ਪੁੱਗੇ ਭੋਜਨ ਪਦਾਰਥ/ ਅਚਾਰ/ਮੁਰੱਬੇ/ਚਟਨੀਆਂ/ਮਸਾਲੇ/ਸ਼ਰਬਤ ਬਿਨ੍ਹਾਂ ਭੋਜਨ ਪ੍ਰਮਾਣਿਕਤਾ ਸਰਟੀਫਿਕੇਟ ਤੋਂ ਧੜੱਲੇ ਨਾਲ ਵਿਕ ਰਹੇ ਹਨ | ਸੜਕਾਂ/ਬਾਜ਼ਾਰਾਂ 'ਚ ਵਿਕਣ ਵਾਲੇ ਭੋਜਨ ਪਦਾਰਥ/ਖੁੱਲੇ੍ਹ 'ਚ ਸ਼ਰੇਆਮ ਮੱਖੀਆਂ, ਮੱਛਰਾਂ, ਨਾਲਿਆਂ ਕੰਢੇ ਵਿਕ ਰਹੇ ਹਨ | ਸਿਹਤ ਵਿਭਾਗ/ਫੂਡ ਸੇਫ਼ਟੀ ਵਿਭਾਗ ਤਿਉਹਾਰਾਂ ਦੇ ਦਿਨਾਂ 'ਚ ਅਖ਼ਬਾਰਾਂ/ਸ਼ੋਸ਼ਲ ਮੀਡੀਆ 'ਤੇ ਜ਼ਰੂਰ ਆਉਂਦਾ, ਪਰ ਕਦੇ ਆਪਣੀ ਕੀਤੀ ਗਈ ਕਾਰਗੁਜ਼ਾਰੀ/ਚਲਾਨ ਆਦਿ ਜਗ ਜਾਹਿਰ ਨਹੀਂ ਕਰਦਾ | ਭੋਜਨ ਪਦਾਰਥ ਵੇਚਣ ਵਾਲਿਆਂ ਨੂੰ ਕਦੇ ਕੋਈ ਲਾਇਸੰਸ/ਸਰਟੀਫਿਕੇਟ ਸਮਾਂ ਸੀਮਾ ਤਹਿਤ ਜਾਰੀ ਹੁੰਦਾ ਨਹੀਂ ਵੇਖਿਆ, ਕਦੇ ਭੋਜਨ ਘਰਾਂ ਦੀਆਂ ਰਸੋਈਆਂ, ਵਰਤੇ ਜਾਂਦੇ ਭਾਂਡੇ, ਕੁਕਿੰਗ ਆਇਲ, ਮਸਾਲੇ ਆਦਿ ਦਾ ਨਿਰੀਖਣ ਹੁੰਦਾ ਨਹੀਂ ਵੇਖਿਆ | ਸੈਂਪਲ ਭਰੇ ਗਏ, ਸੁਣੇ ਜਾਂਦੇ ਹਨ, ਪੜ੍ਹੇ ਜਾਂਦੇ ਹਨ | ਚਲਾਨ ਹੋਣਾ, ਵਿਕਰੀ ਲਾਇਸੰਸ ਰੱਦ ਹੋਣਾ ਕਦੇ ਨਹੀਂ ਸੁਣਿਆ | ਮਾਹਿਰਾਂ ਅਨੁਸਾਰ ਹੈਜਾ, ਦਸਤ, ਅਲਸਰ, ਕੈਂਸਰ ਵਧਣ ਦਾ ਕਾਰਣ ਮਿਲਾਵਟਖੋਰੀ ਹੈ | ਤਿਉਹਾਰਾਂ ਦੇ ਦਿਨਾਂ 'ਚ ਜਣਾ-ਖਣਾ ਖੁੱਲੇ੍ਹਆਮ ਭੋਜਨ ਪਦਾਰਥਾਂ ਦੀ ਵਿਕਰੀ ਕਰ ਰਿਹਾ ਹੁੰਦਾ ਹੈ | ਸਰਕਾਰ ਦੀ ਇੰਟੈਲੀਜੈਂਸ, ਪੁਲਿਸ ਨਸ਼ਿਆਂ ਦੀ ਰੋਕਥਾਮ ਲਈ ਸਰਗਰਮ ਹੈ, ਪਰ ਮਿਲਾਵਟਖ਼ੋਰੀ ਬਿਮਾਰ ਸਮਾਜ ਦੀ ਸਿਰਜਣਾ ਕਰ ਰਹੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮਨ ਕੀ ਬਾਤ 'ਚ ਆਪਣੇ ਪੁਰਾਤਨ ਭੋਜਨ ਤੇ ਮੋਟਾ ਅਨਾਜ ਖਾਣ ਦੀ ਅਪੀਲ ਕਰ ਚੁੱਕੇ ਹਨ | ਇਸ ਸਮੇਂ ਸਰਕਾਰ ਨੂੰ 'ਸਵੱਛ ਭਾਰਤੀ ਭੋਜਨ ਅਭਿਆਨ ਚਲਾਉਣ ਦੀ ਸਖ਼ਤ ਜ਼ਰੂਰਤ ਹੈ |

ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਨਸ਼ੀਲੇ ਪਾਊਡਰ ਸਮੇਤ ਨੌਜਵਾਨ ਨੂੰ ਕੀਤਾ ਕਾਬੂ <br/> ਅਗਲੀ ਖ਼ਬਰ ਜਿੰਮ ਦੀ ਅਧੂਰੀ ਬਿਲਡਿੰਗ ਮੁਕੰਮਲ ਕਰਨ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।