10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਹੜ ਪੀੜਤਾਂ ਲਈ ਰਸਦ ਦੇ ਭਰੇ ਟਰੈਕਟਰ ਟਰਾਲੀਆਂ ਕੀਤੀਆਂ ਰਵਾਨਾ <br/>

ਹੜ੍ਹ ਪੀੜਤਾਂ ਲਈ ਟਰੈਕਟਰ ਟਰਾਲੀਆਂ ਰਵਾਨਾ ਕਰਨ ਮੌਕੇ ਸੇਵਾਦਾਰ | ਤਸਵੀਰ : ਚੌਧਰੀ ਧਰਮ ਪਾਲ <br/> 01-09-2025
ਸੁਖਸਾਲ, 31 ਅਗਸਤ (ਧਰਮ ਪਾਲ)-ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਸਰਕਲ ਪ੍ਰਧਾਨ ਓੰਕਾਰ ਸਿੰਘ ਮਜਾਰੀ, ਮੁੱਖ ਬੁਲਾਰਾ ਢਾਡੀ ਮਨਜੀਤ ਸਿੰਘ ਰਾਹੀ, ਸੰਤ ਸਿੰਘ ਹਜਾਰਾ, ਸਰਕਲ ਪ੍ਰਧਾਨ ਫੌਜੀ ਜਸਵੀਰ ਸਿੰਘ ਸੰਗਤਪੁਰ, ਬੀਬੀ ਮਨਜੀਤ ਕੌਰ ਬੂੰਗਾ ਸਾਹਿਬ, ਕੈਪਟਨ ਤਰਲੋਚਨ ਸਿੰਘ, ਸਰਪੰਚ ਨਿਰਮਲ ਸਿੰਘ ਸੂਰੇਵਾਲ, ਮਾਸਟਰ ਪਰਮਿੰਦਰ ਸਿੰਘ ਬੇਲਾ, ਜੈਮਲ ਸਿੰਘ ਭੜੀ ਆਦਿ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਗੁਰੂਦੁਆਰਾ ਬਾਬਾ ਜਵਾਹਰ ਸਿੰਘ ਜੀ ਮਜਾਰੀ ਤੋਂ ਅਰਦਾਸ ਕਰਨ ਉਪਰੰਤ ਰਸਦ ਦੇ ਭਰੇ ਟਰੈਕਟਰ ਟਰਾਲੀਆਂ ਰਵਾਨਾ ਕੀਤੀਆਂ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਅਸੀਂ ਲੋਕਾਂ ਦੇ ਸਹਿਯੋਗ ਨਾਲ ਇੱਕਠੇ ਕੀਤੇ 500 ਥੈਲੀ ਆਟੇ ਦੀ, 500 ਕਿੱਟ ਰਾਸ਼ਨ ਦੀ, 500 ਪੇਟੀ ਪਾਣੀ, ਬਰੈਡ 200 ਬਿਸਕੁਟ 1500 ਪੇਕੈਟ, ਆਲੂ 10 ਕੱਟੇ, ਪਿਆਜ 10 ਕੱਟੇ, ਦੁੱਧ ਤੇ ਹੋਰ ਲੋੜੀਂਦਾ ਘਰੇਲੂ ਸਮਾਨ ਦੋ ਟਰਾਲੇ ਰਵਨਾ ਕੀਤੇ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਇਲਾਕੇ ਵਿਚ ਹੜ ਪੀੜਤਾਂ ਨੂੰ ਵੰਡੇ ਜਾਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਸਥਾਨਕ ਸੇਵਦਾਰ ਵੀ ਸੇਵਾ ਲਈ ਟਰਾਲੀਆਂ ਵਿਚ ਰਵਾਨਾ ਹੋਏ |

ਪਿਛਲੀ ਖ਼ਬਰ ਭਾਜਪਾ ਵਲਾੋ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਵਿਚ ਬੜਵਾ ਵਿਖੇ ਕੀਤੀ ਮੀਟਿੰਗ <br/> ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਰੂਪਨਗਰ 'ਚ 200 ਸਾਈਕਲਿਸਟਾਂ ਨੇ ਕੱਢੀ ਸਾਈਕਲ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।