23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਦਾਊਦਪੂਰ ਵਿਖੇ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਤੀਜੇ ਦਿਨ ਵੀ ਕੋਸ਼ਿਸ਼ਾਂ ਜਾਰੀ <br/>

ਪਿੰਡ ਦਾਊਦਪੂਰ ਕੋਲ ਸਤਲੁਜ ਦਰਿਆ 'ਚ ਇਲਾਕੇ ਦੇ ਨੌਜਵਾਨਾਂ, ਫ਼ੌਜੀਆਂ ਨਾਲ ਮਿੱਟੀ ਚੁੱਕਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਾਊਦਪੂਰ ਢਾਹ ਵਾਲੀ ਥਾਂ ਪਹੁਚੇ ਅਕਾਲੀ ਆਗੂ ਪਲਵਿੰਦਰ ਸਿੰਘ ਤਲਵਾੜਾ | ਤਸਵੀਰਾਂ: ਮਨਜੀਤ ਸਿੰਘ ਸੈਣੀ <br/> 04-09-2025
ਬੇਲਾ, 3 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਦਾਊਦਪੂਰ ਅਤੇ ਮੋਹਣ ਮਾਜਰਾ ਫੱਸੇ ਵਿਖੇ ਸਤਲੁਜ ਦਰਿਆ ਦੇ ਤੇਜ਼ ਪਾਣੀ ਨੇ ਲਗਾਤਾਰ ਜਮੀਨ ਨੂੰ ਢਾਹ ਲਗਾਈ ਹੋਈ ਹੈ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਤੀਜੇ ਦਿਨ ਵੀ ਇਲਾਕੇ ਦੇ ਨੌਜਵਾਨ ਫ਼ੌਜ ਦੇ ਜਵਾਨਾਂ ਨਾਲ ਮਿਲ ਕੇ ਮਿੱਟੀ ਦੇ ਥੈਲੇ ਭਰ ਭਰ ਕੇ ਦਰਿਆ ਵਿਚ ਲਗਾ ਰਹੇ ਹਨ, ਪ੍ਰੰਤੂ ਦਰਿਆ ਦਾ ਤੇਜ਼ ਪਾਣੀ ਆਪਣੇ ਨਾਲ ਸਭ ਕੁੱਝ ਹੜ੍ਹਾਂ ਕੇ ਲੈਜਾ ਰਿਹਾ ਹੈ ਪ੍ਰੰਤੂ ਫੇਰ ਵੀ ਇਲਾਕੇ ਦੇ ਸੈਂਕੜੇ ਨੌਜਵਾਨ ਲਗਾਤਾਰ ਦਿਨ ਅਤੇ ਰਾਤ ਬੰਨ੍ਹ ਟੁੱਟਣ ਤੋਂ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ | ਬੀਤੇ ਦਿਨ ਅਤੇ ਰਾਤ ਨੂੰ ਪਏ ਮੀਂਹ ਕਾਰਣ ਮਿੱਟੀ ਦੀਆਂ ਭਰੀਆਂ ਟਰਾਲੀਆਂ, ਜੇ.ਸੀ.ਬੀ, ਟਰੈਕਟਰਾਂ ਅਤੇ ਲੋਕਾਂ ਦੀ ਲਗਾਤਾਰ ਆਵਾਜਾਈ ਨਾਲ ਬੇਲਾ ਅਤੇ ਰਸੀਦਪੁਰ ਵਲੋਂ ਦਰਿਆ ਦੇ ਬੰਨ੍ਹ ਦਾ ਰਾਸਤਾ ਬਿਲਕੁਲ ਹੀ ਖਰਾਬ ਹੋ ਗਿਆ ਹੈ, ਗੋਡੇ ਗੋਡੇ ਗਾਰੇ ਵਿਚੋਂ ਦੀ ਲੰਘ ਕੇ ਮਿੱਟੀ ਦੇ ਥੈਲੇ ਢਾਹ ਵਾਲੀ ਥਾਂ ਸੁੱਟਣੇ ਪੈ ਰਹੇ ਹਨ | ਮੌਕੇ 'ਤੇ ਢਾਹ ਵਾਲੀ ਥਾਂ ਤੋ ਇਲਾਵਾ ਬੇਲਾ, ਧੌਲਰਾਂ, ਹਾਫੀਜਾਬਾਦ, ਚਮਕੌਰ ਸਾਹਿਬ ਤੋਂ ਵੀ ਵੱਖ-ਵੱਖ ਪਿੰਡਾਂ ਦੇ ਮਨਰੇਗਾ ਮਜਦੂਰਾਂ ਵਲੋਂ ਭਰੇ ਜਾ ਰਹੇ ਮਿੱਟੀ ਦੇ ਥੈਲੇ ਲਿਆਦੇ ਜਾ ਰਹੇ ਤਾਂ ਜੋ ਘੱਟ ਸਮੇਂ ਵਿਚ ਵੱਧ ਤੋਂ ਵੱਧ ਮਿੱਟੀ ਦੇ ਥੈਲੇ ਢਾਹ ਰੋਕਣ ਲਈ ਲਗਾਏ ਜਾਣ | ਬੀਤੇ ਚਾਰ ਪੰਜ ਦਿਨਾਂ ਤੋਂ ਦਾਊਦਪੂਰ, ਮੋਹਣ ਮਾਜਰਾ ਫੱਸੇ ਕੋਲ ਲੱਗੀ ਢਾਹ ਕਾਰਣ ਸਤਲੁਜ ਦਰਿਆ ਵਿਚ ਕਈ ਏਕੜ ਜਮੀਨ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਵੇਚਣ ਲਈ ਤਿਆਰ ਪਾਪੂਲਰ ਦੇ ਦਰਖ਼ਤ ਹੜ੍ਹ ਗਏ | ਧੰਨ ਜਿਗਰਾ ਉਨ੍ਹਾਂ ਕਿਸਾਨਾਂ ਦਾ ਜਿਨ੍ਹਾਂ ਨੇ ਇਸ ਮੁਸੀਬਤ ਵਿਚ ਆਪਣੇ ਇਲਾਕੇ ਨੂੰ ਬਚਾਉਣ ਲਈ ਸਖ਼ਤ ਮਿਹਨਤ ਨਾਲ ਵੇਚਣ ਲਈ ਤਿਆਰ ਪਾਪੂਲਰ ਦੇ ਦਰੱਖਤਾਂ ਨੂੰ ਵੱਢ-ਵੱਢ ਕੇ ਦਰਿਆ ਦੇ ਪਾਣੀ ਦਾ ਰੁੱਖ ਮੋੜਣ ਲਈ ਢਾਹ ਵਾਲੀ ਥਾਂ ਲਗਾਉਣ ਲਈ ਇੱਕ ਵਾਰ ਵੀ ਮਨ੍ਹਾ ਨਹੀਂ ਕੀਤਾ ਹਾਲਾਂਕਿ ਕਿਸਾਨਾਂ ਦਾ ਦਸ ਦਸ ਲੱਖ ਰੁਪਏ ਤੋਂ ਜਿਆਦਾ ਦਾ ਨੁਕਸਾਨ ਹੋ ਗਿਆ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਕਾਲੀ ਆਗੂ ਪਲਵਿੰਦਰ ਸਿੰਘ ਤਲਵਾੜਾ, ਗੁਰਪ੍ਰੀਤ ਸਿੰਘ ਜੀ.ਪੀ, ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਮਿੱਟੀ ਦੇ ਥੈਲੇ ਭਰਨ ਅਤੇ ਚੁੱਕਣ ਦੀ ਸੇਵਾਵਾਂ ਨਿਭਾਉਂਦੇ ਨਜਰ ਆਏ | ਇਸ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ, ਗੁਰਦੁਆਰਾ ਦਸ਼ਮੇਸ਼ ਗੜ ਭੈਰੋਮਾਜਰਾ, ਖੋਖਰਾਂ, ਜਟਾਣਾ, ਹਵੇਲੀ, ਬੇਲਾ, ਲੱਖੇਵਾਲ ਆਦਿ ਪਿੰਡਾਂ ਵਲੋਂ ਲੰਗਰ, ਚਾਹ, ਪਾਣੀ ਦੀਆਂ ਪੇਟੀਆਂ, ਰਸ, ਬਿਸਕੁਟਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ, ਖਾਲਸਾ ਏਡ, ਪਿੰਡਾਂ ਦੀਆਂ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਮਿੱਟੀ, ਟਰੈਕਟਰ ਟਰਾਲੀਆਂ, ਡੀਜਲ, ਖਾਲੀ ਥੈਲੇ, ਲੋਹੇ ਦੀਆਂ ਤਾਰਾਂ ਦੇ ਜਾਲ ਦੀਆਂ ਸੇਵਾਵਾਂ ਨਿਭਾਅ ਰਹੇ ਹਨ |

ਪਿਛਲੀ ਖ਼ਬਰ ਆਯੁਸ਼ੀ ਸੈਣੀ ਨੇ ਪੀ.ਜੀ.ਆਈ. ਨਰਸਿੰਗ ਪ੍ਰੀਖਿਆ 'ਚ ਦੇਸ਼ ਭਰ 'ਚੋਂ ਕੀਤਾ 24ਵਾਂ ਰੈਂਕ ਪ੍ਰਾਪਤ <br/> ਅਗਲੀ ਖ਼ਬਰ 137 ਹੜ੍ਹ ਪੀੜਤ ਵਿਅਕਤੀ ਰਾਹਤ ਕੈਂਪ 'ਚ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।