18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੁੱਧ ਉਤਪਾਦਕ ਸਭਾ ਭੱਟੋਂ ਵਲੋਂ ਸਾਲਾਨਾ ਬੋਨਸ ਵੰਡ ਸਮਾਗਮ <br/>

ਅਜੀਤ ਡੈਸਕ 23-10-2025
ਨੂਰਪੁਰ ਬੇਦੀ, 22 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਭੱਟੋਂ ਵਲੋਂ ਸਲਾਨਾ ਬੋਨਸ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਏ ਆਰ ਜਗਮੀਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ, ਜਦਕਿ ਡਿਪਟੀ ਮੈਨੇਜਰ ਨਰਿੰਦਰ ਸਿੰਘ ਮੋਹਾਲੀ, ਡਿਪਟੀ ਮੈਨੇਜਰ ਤਜਿੰਦਰ ਸਿੰਘ ਅਤੇ ਪ੍ਰਧਾਨ ਬਲਵੀਰ ਸਿੰਘ ਭੱਟੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਦੌਰਾਨ ਸਭਾ ਦੇ 102 ਮੈਂਬਰਾਂ ਵਿਚ 560991ਰੁਪਏ ਬੋਨਸ ਤਕਸੀਮ ਕੀਤਾ ਗਿਆ, ਜਦਕਿ ਸੁਸਾਇਟੀ ਦਾ ਕੁੱਲ ਮੁਨਾਫ਼ਾ 1162751 ਰੁਪਏ ਸਨ | ਇਸ ਦੌਰਾਨ ਜਗਤਾਰ ਸਿੰਘ ਨੇ 46483 ਰੁਪਏ ਅਤੇ ਪ੍ਰਾਪਤ ਕਰਕੇ ਪਹਿਲਾ ਸੁਰਜੀਤ ਸਿੰਘ ਧਾਮੀ ਨੇ 35224 ਪ੍ਰਾਪਤ ਕਰਕੇ ਦੂਜਾ ਮੋਹਣ ਸਿੰਘ ਗਿੱਲ ਨੇ 27386 ਪ੍ਰਾਪਤ ਕਰਕੇ ਤੀਜਾ ਮਨਿੰਦਰ ਸਿੰਘ ਨੇ 21592 ਪ੍ਰਾਪਤ ਕਰਕੇ ਚੌਥਾ ਜਦਕਿ ਅਮਰ ਸਿੰਘ ਨੇ 19104 ਰੁਪਏ ਬੋਨਸ ਪ੍ਰਾਪਤ ਕਰਕੇ ਪੰਜਵਾਂ ਸਥਾਨ ਹਾਸਿਲ ਕੀਤਾ ਹੈ | ਪਹਿਲੇ 11 ਸਥਾਨ ਪ੍ਰਾਪਤ ਕਰਨ ਵਾਲੇ ਦੁੱਧ ਉਤਪਾਦਕਾਂ ਨੂੰ 15-15 ਲੀਟਰ ਦੀ ਦੁੱਧ ਦੀ ਕੈਂਨੀ ਦੇ ਕੇ ਸਨਮਾਨਿਤ ਕੀਤਾ ਗਿਆ | ਦੁੱਧ ਸਭਾ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਸੋਸਾਇਟੀ ਦੀ ਸਲਾਨਾ ਰਿਪੋਰਟ ਪੜ੍ਹ ਕੇ ਸੁਣਾਈ | ਡਿਪਟੀ ਮੈਨੇਜਰ ਮੋਹਾਲੀ ਨਰਿੰਦਰ ਸਿੰਘ, ਡਿਪਟੀ ਮੈਨੇਜਰ ਤਜਿੰਦਰ ਸਿੰਘ, ਐਮਪੀਏ ਮਹਿਕਪ੍ਰੀਤ ਸਿੰਘ, ਏਰੀਆ ਇੰਚਾਰਜ ਸੰਦੀਪ ਕੁਮਾਰ ਨੇ ਵੀ ਦੁੱਧ ਉਤਪਾਦਕਾਂ ਨੂੰ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ | ਇਸ ਮੌਕੇ ਸਰਪੰਚ ਗੁਰਨਾਮ ਸਿੰਘ, ਗੁਰਮੇਲ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਗੁਰਭਾਗ ਸਿੰਘ, ਅਮਰੀਕ ਸਿੰਘ, ਕਿ੍ਸ਼ਨ ਸਿੰਘ, ਗੁਰਪ੍ਰੀਤ ਸਿੰਘ, ਮੋਹਣ ਸਿੰਘ, ਕਰਮ ਸਿੰਘ, ਮੱਖਣ ਸਿੰਘ, ਰਾਮ ਸਿੰਘ, ਅਤੇ ਸ੍ਰੀ ਰਾਮ, ਫੁੰਮਣ ਸਿੰਘ ਅਤੇ ਹਰਜਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਮੇਲ ਸਿੰਘ ਸੈਣੀ ਨਹੀਂ ਰਹੇ, ਸਸਕਾਰ ਅੱਜ <br/> ਅਗਲੀ ਖ਼ਬਰ ਮੌਸਮ ਦੀ ਖ਼ਰਾਬੀ ਕਾਰਨ ਮੋਰਿੰਡਾ ਇਲਾਕੇ 'ਚ ਜੀਰੀ ਦਾ ਝਾੜ ਘਟਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।