ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਜੇ ਐਸ ਨਿੱਕੂਵਾਲ)-ਇਲਾਕੇ ਦੀ ਨਾਮੀ ਸ਼ਖ਼ਸੀਅਤ ਠੇਕੇਦਾਰ ਹਰਵੀਰ ਸਿੰਘ ਸੋਢੀ ਦੇ ਪਿਤਾ ਅਤੇ ਐਂਡ. ਮਨਪ੍ਰੀਤ ਸਿੰਘ ਗਹੂਣੀਆਂ ਦੇ ਦਾਦਾ ਸੇਵਾਮੁਕਤ ਫੋਰਮੈਨ ਗੁਰਮੇਲ ਸਿੰਘ ਸੈਣੀ (85) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਹ ਮੂਲ ਰੂਪ ਨਾਲ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਸੁੱਜੋ ਨਾਲ ਸਬੰਧਿਤ ਸਨ | ਪਰ 7 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਨ੍ਹਾਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣਾ ਪੱਕਾ ਰੈਣ ਬਸੇਰਾ ਬਣਾ ਲਿਆ ਸੀ | ਉਹ ਆਪਣੇ ਪਿੱਛੇ ਪਤਨੀ ਮਾਇਆ ਕੌਰ ਤੋਂ ਇਲਾਵਾ ਤਿੰਨ ਪੁੱਤਰੀਆਂ ਮਨਜੀਤ ਕੌਰ, ਅਮਰਜੀਤ ਕੌਰ, ਸ਼ਰਨਜੀਤ ਕੌਰ ਅਤੇ ਇੱਕ ਪੁੱਤਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਐਡ. ਗਹੂਣੀਆਂ ਨੇ ਦੱਸਿਆ ਕਿ ਉਸਦੇ ਦਾਦਾ ਫੋਰਮੈਨ ਗੁਰਮੇਲ ਸਿੰਘ ਸੈਣੀ ਦਾ ਦਾਹ ਸਸਕਾਰ 23 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਗੁਰਦੁਆਰਾ ਪਤਾਲ ਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦੀ ਪੁਰਾਤਨ ਸ਼ਮਸ਼ਾਨ ਘਾਟ ਤੇ ਕੀਤਾ ਜਾਵੇਗਾ | ਇਸ ਮੌਕੇ 'ਆਪ' ਦੇ ਹਲਕਾ ਸੰਗਠਨ ਇੰਚਾਰਜ ਕਮਿੱਕਰ ਸਿੰਘ ਡਾਢੀ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਬਲਵੀਰ ਸਿੰਘ ਭੀਰੀ, ਆਪ ਦੇ ਸੀਨੀਅਰ ਆਗੂ ਜ਼ਸਵੀਰ ਸਿੰਘ ਅਰੋੜਾ, ਡਾ. ਸਰਬਣ ਸਿੰਘ, ਰਜਿੰਦਰ ਸਿੰਘ ਦਬੂੜ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਰਾਜ ਕੁਮਾਰ ਸੈਣੀ, ਦਵਿੰਦਰ ਸਿੰਘ ਛਿੰਦੂ, ਜ਼ਸਵੀਰ ਸਿੰਘ ਸਸਕੌਰ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਜਥੇਦਾਰ ਰਾਮ ਸਿੰਘ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਸੋਹਣ ਸਿੰਘ ਨਿੱਕੂਵਾਲ, ਸੁਰਜੀਤ ਸਿੰਘ ਮਹਿਰੋਲੀ, ਇੰਦਰਜੀਤ ਕੌਸ਼ਲ, ਕਿਰਪਾਲ ਸਿੰਘ ਭੱਟੋਂ, ਸਾਬਕਾ ਸਰਪੰਚ ਮਨਜੀਤ ਸਿੰਘ ਬਾਸੋਵਾਲ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |