18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸ਼ੋ੍ਰਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਈਆਂ ਪ੍ਰਭਾਤ ਫੇਰੀਆਂ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ- ਭਾਈ ਚਾਵਲਾ <br/>

ਅਜੀਤ ਡੈਸਕ 23-10-2025
ਸ੍ਰੀ ਕੀਰਤਪੁਰ ਸਾਹਿਬ, 22 ਅਕਤੂਬਰ (ਸੰਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਪ੍ਰਤੀ ਪਿੰਡ-ਪਿੰਡ ਭਾਰੀ ਉਤਸ਼ਾਹ ਹੈ ਅਤੇ ਸੰਗਤਾਂ ਵਲੋਂ ਇਸ ਦੀ ਪੂਰੀ ਉਡੀਕ ਕੀਤੀ ਜਾਂਦੀ ਹੈ | ਇਹ ਪ੍ਰਭਾਤ ਫੇਰੀ ਪਿੰਡ ਰਾਏਪੁਰ ਸਾਹਨੀ, ਨੱਕੀਆਂ ਦੋਲੇਵਾਲ ਅਤੇ ਹੇਨਲੇ ਬੱਢਲ ਆਦਿ ਪਿੰਡਾਂ ਵਿਖੇ ਪੁੱਜੀ, ਜਿੱਥੇ ਸੰਗਤਾਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਹਲਕਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸੰਗਤਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਕੁਰਬਾਨੀ ਨੇ ਹਿੰਦੁਸਤਾਨ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ |ਉਨ੍ਹਾਂ ਕਿਹਾ ਕਿ 22 ਨਵੰਬਰ ਤੋਂ 29 ਨਵੰਬਰ ਤੱਕ ਹਰ ਇੱਕ ਪਰਿਵਾਰ ਦਾ ਜੀਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣਾ ਚਾਹੀਦਾ ਹੈ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵਲੋਂ ਸੰਗਤਾਂ ਨੂੰ ਇਸ ਸ਼ਤਾਬਦੀ ਸਮਾਗਮਾਂ ਦੌਰਾਨ ਵੱਧ ਤੋਂ ਵੱਧ ਸੰਗਤ ਦੀ ਸੇਵਾ ਕਰਨ ਲਈ ਤਤਪਰ ਰਹਿਣ ਲਈ ਕਿਹਾ ਹੈ | ਇਸ ਮੌਕੇ ਸੁਰਿੰਦਰ ਸਿੰਘ ਮਟੌਰ, ਬਾਬਾ ਮਲਕੀਤ ਸਿੰਘ ਨਾਨਕਸਰ, ਗੁਰਦੇਵ ਸਿੰਘ ਰਾਏਪੁਰ ਸਾਹਨੀ, ਬਚਿੱਤਰ ਸਿੰਘ, ਸਰਪੰਚ ਦਵਿੰਦਰ ਸਿੰਘ, ਲਸ਼ਕਰ ਸਿੰਘ ਨੰਬਰਦਾਰ, ਦਲੇਰ ਸਿੰਘ ਸਰਪੰਚ, ਮਨਜੀਤ ਸਿੰਘ ਦੋਲੋਵਾਲ, ਠੇਕੇਦਾਰ ਕਸ਼ਮੀਰ ਸਿੰਘ, ਚੂਹੜ ਸਿੰਘ ਪਿ੍ਤਪਾਲ ਸਿੰਘ ਕੂਨਰ, ਸਰਪੰਚ ਬਲਬੀਰ ਸਿੰਘ, ਅਮਰ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ ਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨੂਰਪੁਰ ਬੇਦੀ ਬਲਾਕ ਦੇ 75 ਪਿੰਡਾਂ ਨੂੰ ਨਹਿਰੀ ਪਾਣੀ ਸੰਬੰਧੀ ਜ਼ਮੀਨੀ ਸਰਵੇ ਦਾ ਕੰਮ ਮੁਕੰਮਲ <br/> ਅਗਲੀ ਖ਼ਬਰ ਗੁਰਮੇਲ ਸਿੰਘ ਸੈਣੀ ਨਹੀਂ ਰਹੇ, ਸਸਕਾਰ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।