14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਪ੍ਰਕਾਸ਼ ਪੁਰਬ ਮਨਾਇਆ <br/>

ਸਮਾਰੋਹ ਦੌਰਾਨ ਗੁਰਬਾਣੀ ਗਾਇਨ ਕਰ ਰਹੇ ਸਕੂਲ ਦੇ ਵਿਦਿਆਰਥੀ | <br/> 05-11-2025
ਰੂਪਨਗਰ, 4 ਨਵੰਬਰ (ਸਤਨਾਮ ਸਿੰਘ ਸੱਤੀ)-ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ 'ਚ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਪ੍ਰਾਇਮਰੀ ਤੇ ਸੈਕੰਡਰੀ ਵਿੰਗ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਸਭਾ 'ਚ ਅੱਠਵੀਂ ਕਲਾਸ ਦੀ ਹਰਮੀਤ ਕੌਰ ਤੇ ਸਾਥੀਆਂ ਵਲੋਂ 'ਅਖੁੱਟ ਬਾਬਾ ਨਾਨਕਾ' ਸ਼ਬਦ ਨਾਲ ਕੀਤੀ ਗਈ, ਜਦ ਕਿ ਚੌਥੀ ਕਲਾਸ ਦੀ ਤਮਨਪ੍ਰੀਤ ਕੌਰ ਨੇ 'ਜਿਸਕੇ ਸਿਰ ਉੱਪਰ ਤੂੰ ਸੁਆਮੀ' ਸ਼ਬਦ ਗਾ ਕੇ ਆਰੰਭ ਕੀਤਾ | ਇਸ ਤੋਂ ਬਾਅਦ ਗਿਆਰ੍ਹਵੀਂ ਸਾਇੰਸ ਦੀ ਵਿਦਿਆਰਥਣ ਸੋਨਮ ਬੈਂਸ ਨੇ 'ਸੁਣਿਆ ਮੈਂ ਬਾਬਰ ਦੇ ਦਰਬਾਰ' ਕਵਿਤਾ ਪੇਸ਼ ਕੀਤੀ ਤੇ ਪੰਜਾਬੀ ਅਧਿਆਪਕ ਪੁਰਸ਼ੋਤਮ ਸਿੰਘ ਨੇ 'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ' ਗੀਤ ਰਾਹੀਂ ਗੁਰੂ ਸਾਹਿਬ ਦਾ ਜੱਸ ਗਾਇਆ | ਮੈਡਮ ਮਨਜੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਦੀ ਸਾਖੀ ਸੁਣਾ ਕੇ ਸਾਰਿਆਂ ਨੂੰ ਆਪਸੀ ਇਕਤਾ ਤੇ ਲੋਕ ਭਲਾਈ ਦਾ ਸੰਦੈਸ਼ ਦਿੱਤਾ | ਵਾਈਸ ਪਿ੍ੰਸੀਪਲ ਇਕਬਾਲ ਸਿੰਘ ਨੇ 'ਸੱਚਾ ਸੌਦਾ' ਸਾਖੀ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਸੇਵਾ ਤੇ ਦਾਨ ਦੀ ਮਹੱਤਤਾ ਬਾਰੇ ਪ੍ਰੇਰਿਤ ਕੀਤਾ | ਅੰਤ 'ਚ ਪਿ੍ੰਸੀਪਲ ਸ੍ਰੀਮਤੀ ਸੰਗੀਤਾ ਰਾਣੀ ਨੇ ਸਾਰੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੰਦਿਆਂ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਮਾਰੋਹ ਵਿਚ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸੇਂਟ ਕਾਰਮਲ ਸਕੂਲ ਰੂਪਨਗਰ 'ਚ ਗੁਰਪੁਰਬ ਮੌਕੇ ਕੱਢੀ ਪ੍ਰਭਾਤ ਫੇਰੀ <br/> ਅਗਲੀ ਖ਼ਬਰ ਡਾ. ਐਸ. ਪੀ. ਸਿੰਘ ਉਬਰਾਏ ਵਲੋਂ ਲੋੜਵੰਦ ਵਿਦਿਆਰਥੀਆਂ ਦੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।