ਕਾਹਨਪੁਰ ਖੂਹੀ, 4 ਨਵੰਬਰ (ਗੁਰਬੀਰ ਸਿੰਘ ਵਾਲੀਆ)-ਭਾਰਤੀ ਜਨਤਾ ਪਾਰਟੀ ਵਲੋਂ ਝੱਜ ਮੰਡਲ ਅਧੀਨ ਪੈਂਦੇ ਪਿੰਡ ਕਲਵਾਂ ਵਿਖੇ 'ਆਤਮ ਨਿਰਭਰ ਭਾਰਤ' ਬੂਥ ਸੰਮੇਲਨ ਕਰਵਾਇਆ | ਪ੍ਰੋਗਰਾਮ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਕੀਤੀ ਗਈ | ਇਸ ਮੌਕੇ ਸਾਰੇ ਬੂਥ ਇੰਚਾਰਜ ਵੱਡੇ ਜੋਸ਼ ਤੇ ਜਜ਼ਬੇ ਨਾਲ ਸ਼ਾਮਿਲ ਹੋਏ | ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸ. ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਇਕ ਸਸ਼ਕਤ ਤੇ ਆਤਮਨਿਰਭਰ ਦੇਸ਼ ਵਜੋਂ ਅੱਗੇ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਵਪਾਰੀਆਂ ਦੀ ਭਲਾਈ ਲਈ ਕੇਂਦਰ ਸਰਕਾਰ ਵਲੋਂ ਇਤਿਹਾਸਕ ਕਦਮ ਚੁੱਕੇ ਗਏ ਹਨ | ਲਾਲਪੁਰਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਾਕਾਮੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਵਾਅਦੇ ਕਰ ਸਕਦੀ ਹੈ, ਵਿਕਾਸ ਨਹੀਂ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬੇਰੁਜ਼ਗਾਰੀ, ਕਾਨੂੰਨ-ਵਿਵਸਥਾ ਦੀ ਖਰਾਬ ਹਾਲਤ ਅਤੇ ਵਿੱਤੀ ਬੇਹਾਲੀ ਦਾ ਸ਼ਿਕਾਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਡੀ. ਏ. ਸਮੇਤ ਹੋਰ ਭੱਤਿਆਂ 'ਤੇ ਸਰਕਾਰ ਨਾਗ ਵੱਲ੍ਹ ਪਾਈ ਬੈਠੀ ਹੈ, ਜਦ ਕਿ ਆਪਣੀਆਂ ਤਨਖਾਹਾਂ ਤੇ ਭੱਤਿਆਂ ਵਿਚ ਅੰਦਰ ਖਾਤੇ ਵਾਧਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ | ਇਸ ਆਰਥਿਕ ਮੰਦਹਾਲੀ ਦੇ ਚਲਦੇ ਅੱਜ ਸਮੁੱਚਾ ਪੰਜਾਬ ਧਰਨੇ, ਮੁਜ਼ਾਹਰਿਆਂ ਦੀ ਗੜ੍ਹ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ 2027 'ਚ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ | ਉਨ੍ਹਾਂ ਬੂਥ ਵਰਕਰਾਂ ਨੂੰ ਅਪੀਲ ਕੀਤੀ ਕਿ ਹਰ ਬੂਥ ਨੂੰ ਮਜ਼ਬੂਤ ਕਰਕੇ ਭਾਜਪਾ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ | ਇਸ ਮੌਕੇ ਸੁਰਜੀਤ ਸਿੰਘ ਘਾਹੀਮਾਜਰਾ ਮੰਡਲ ਪ੍ਰਧਾਨ, ਅਵਤਾਰ ਸਿੰਘ ਸਪਾਲਵਾਂ, ਬਲਜੀਤ ਸਿੰਘ, ਕੁਲਦੀਪ ਚੌਹਾਨ, ਮਹਿੰਦਰਪਾਲ ਸਿੰਘ, ਹਰੀ ਕਿ੍ਸ਼ਨ, ਰਾਜ ਕੁਮਾਰ, ਤਰਸੇਮ ਸਿੰਘ, ਜੱਸੀ, ਵੀਰ ਸਿੰਘ ਕਲਵਾਂ ਮੋਰਾਂਵਾਲੀ ਢਾਬਾ, ਰਾਮ ਚੰਦਰ, ਸਤਨਾਮ ਸਿੰਘ, ਅਮਰ ਚੰਦ, ਧਰਮਪਾਲ ਸਿੰਘ, ਸੁਰਜੀਤ ਸਿੰਘ, ਬਿੱਟਾ, ਹਰਜਾਪ ਸਿੰਘ, ਮੱਖਣ ਸਿੰਘ, ਪਿਆਰਾ ਸਿੰਘ, ਲਖਵੀਰ ਸਿੰਘ, ਹਰਜਿੰਦਰ ਸਿੰਘ, ਕੁਲਵੀਰ ਸਿੰਘ, ਰਜੇਸ਼ਵਰ ਰਾਣਾ, ਦੇਵ ਰਾਜ, ਜੀਵਨ ਸਿੰਘ, ਰਿੰਪੀ, ਸੁਰਜੀਤ ਸਿੰਘ, ਰਜਿੰਦਰ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ, ਬੈਜਨਾਥ, ਹਰਪਾਲ ਸਿੰਘ, ਸੁਰਿੰਦਰਪਾਲ, ਐਡਵੋਕੇਟ ਗੌਰਵ, ਲਵਲੀ, ਜਿੰਦਰ, ਹਰਜਿੰਦਰ ਸਿੰਘ, ਬਲਰਾਮ ਸਿੰਘ ਆਦਿ ਮੌਜੂਦ ਸਨ |