ਸ੍ਰੀ ਚਮਕੌਰ ਸਾਹਿਬ, 4 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਕੂਲ ਤੋਂ ਨਗਰ ਕੀਰਤਨ ਸਜਾਇਆ | ਇਹ ਨਗਰ ਕੀਰਤਨ ਸਕੂਲ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ, ਗੁਰਦੁਆਰਾ ਸ਼ਹੀਦ ਬੁਰਜ ਭਾਈ ਜੈਤਾ ਜੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਰਣਜੀਤ ਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਤਾੜੀ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਸਕੂਲ ਵਿਚ ਹੀ ਸੰਪੂਰਨ ਹੋਇਆ | ਨਗਰ ਕੀਰਤਨ 'ਚ ਭਾਈ ਨਰਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਕੀਰਤਨ ਕਰਦੇ ਅਤੇ ਸਕੂਲ ਦੇ ਵਿਦਿਆਰਥੀ ਜੈਕਾਰੇ ਗੰੂਜਦੇ ਚੱਲ ਰਹੇ ਸਨ | ਨਗਰ ਕੀਰਤਨ ਦਾ ਸਮੁੱਚੇ ਰਸਤੇ ਨਿੱਘਾ ਸਵਾਗਤ ਹੋਇਆ | ਨਗਰ ਕੀਰਤਨ ਨਾਲ ਚੱਲ ਰਹੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਜਥੇਦਾਰ ਹਰਬੰਸ ਸਿੰਘ ਕੰਧੋਲਾ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਨਗਰ ਕੀਰਤਨ ਦੀ ਰਵਾਇਤ ਸ਼ੁਰੂ ਹੋਇਆ | ਨਗਰ ਕੀਰਤਨ 'ਚ ਜਥੇਦਾਰ ਹਰਬੰਸ ਸਿੰਘ ਕੰਧੋਲਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਸੱਲ੍ਹੋਮਾਜਰਾ, ਜਥੇਦਾਰ ਗੁਰਮੀਤ ਸਿੰਘ ਮਕੜੋਨਾ, ਡਾ. ਰਾਜਪਾਲ ਚੌਧਰੀ, ਰਿਟਾ: ਪਿ੍ੰਸੀਪਲ ਅਜਾਇਬ ਸਿੰਘ ਮਾਂਗਟ , ਹਰਪਾਲ ਸਿੰਘ ਮਾਂਗਟ ਤੇ ਅਮਰਜੀਤ ਸਿੰਘ ਕੰਗ, ਪਿ੍ੰਸੀਪਲ ਕਿਰਨਜੋਤ ਕੌਰ, ਸ੍ਰੀਮਤੀ ਰਣਧੀਰ ਕੌਰ, ਸ੍ਰੀਮਤੀ ਸਮਸ਼ੇਰ ਕੌਰ, ਗੁਰਮੀਤ ਕੌਰ, ਪਿ੍ਤਪਾਲ ਕੌਰ, ਸੀਨੀਅਰ ਸਿਟੀਜ਼ਨ ਦੇ ਪ੍ਰਧਾਨ ਕੈਪਟਨ ਹਰਪਾਲ ਸਿੰਘ ਸੰਧੂਆਂ, ਰਣਜੀਤ ਸਿੰਘ ਧਾਰਨੀ, ਅਵਤਾਰ ਸਿੰਘ, ਮੁਨੀਸ਼ ਭੱਲਾ, ਭਿੰਦਰ ਸਿੰਘ ਮੱਲੀ੍ਹ, ਦਲਜੀਤ ਕੌਰ ਸਮੇਤ ਸਮੂਹ ਵਿਦਿਆਰਥੀ, ਅਧਿਆਪਕ ਤੇ ਨਗਰ ਦੀ ਸੰਗਤ ਸ਼ਾਮਲ ਸੀ | ਨਗਰ ਕੀਰਤਨ ਦੌਰਾਨ ਸਮਾਜ ਸੇਵੀ ਜਸਪਾਲ ਸਿੰਘ ਦਿਓਲ ਵਲੋਂ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ |