16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮਹਿਲਵਾਂ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਧਾਰਮਿਕ ਉਤਸ਼ਾਹ ਨਾਲ ਜਾਰੀ <br/>

ਅਜੀਤ ਡੈਸਕ 05-11-2025
ਸੁਖਸਾਲ, 4 ਨਵੰਬਰ (ਧਰਮ ਪਾਲ)-ਨੇੜਲੇ ਪਿੰਡ ਮਹਿਲਵਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਪਿਛਲੇ ਕਈ ਦਿਨਾਂ ਤੋਂ ਸ਼ਰਧਾ ਨਾਲ ਕੱਢੀਆਂ ਜਾ ਰਹੀਆਂ ਹਨ | ਇਸ ਮੌਕੇ ਪਿੰਡ ਦੀ ਸੰਗਤ ਵਲੋਂ ਹਰ ਸਵੇਰ ਗੁਰਦਵਾਰਾ ਸ੍ਰੀ ਗੁਰੂ ਨਾਨਕ ਦਰਬਾਰ ਪਿੰਡ ਮਹਿਲਵਾਂ ਤੋਂ ਸ਼ੁਰੂ ਹੋਣ ਵਾਲੀ ਪ੍ਰਭਾਤ ਫੇਰੀ ਦਾ ਆਯੋਜਨ ਧਾਰਮਿਕ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ | ਇਹ ਪ੍ਰਭਾਤ ਫੇਰੀਆਂ ਬਾਬਾ ਅਵਤਾਰ ਸਿੰਘ ਗੁਰੂ ਘਰ ਦੇ ਕੀਰਤਨੀਏ ਭਾਈ ਰਜਿੰਦਰ ਸਿੰਘ ਸਹਿਜੋਵਾਲ ਵਾਲਿਆ ਦੀ ਅਗਵਾਈ ਹੇਠ ਨਿਯਮਿਤ ਤੌਰ 'ਤੇ ਨਿਕਲ ਰਹੀਆਂ ਹਨ | ਇਸ ਮੌਕੇ ਸੰਗਤ ਵਲੋਂ ਹਰ ਸਵੇਰ ਸੰਗਤ ਇਕੱਠੀ ਹੋ ਕੇ ਇਕ ਓਅੰਕਾਰ ਦਾ ਜਾਪ, ਅਰਦਾਸ ਅਤੇ ਸ਼ਬਦ ਕੀਰਤਨ ਕਰਦੀ ਹੈ | ਪਿੰਡ ਦੇ ਬੱਚੇ, ਜਵਾਨ ਅਤੇ ਬਜ਼ੁਰਗ ਸਭ ਉਤਸ਼ਾਹ ਨਾਲ ਪ੍ਰਭਾਤ ਫੇਰੀ ਵਿਚ ਹਿੱਸਾ ਲੈ ਰਹੇ ਹਨ | ਇਸ ਮੌਕੇ ਗੁਰੂ ਘਰ ਦੇ ਸੇਵਾਦਾਰ ਲੈਕਚਰਾਰ ਸੋਹਨ ਸਿੰਘ ਚਾਹਲ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨੁੱਖਤਾ, ਸੱਚਾਈ ਤੇ ਸੇਵਾ ਦਾ ਪਾਠ ਪੜ੍ਹਾਉਂਦੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਭਾਤ ਫੇਰੀਆਂ ਦਾ ਉਦੇਸ਼ ਪਿੰਡ ਵਿਚ ਧਾਰਮਿਕ ਚੇਤਨਾ ਤੇ ਗੁਰਮਤਿ ਮਾਰਗ ਪ੍ਰਤੀ ਰੁਝਾਨ ਪੈਦਾ ਕਰਨਾ ਹੈ | ਇਸ ਮੌਕੇ ਅਮਰੀਕ ਸਿੰਘ, ਗੁਰਬਖਸ਼ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ, ਹਰਗੁਣ ਸਿੰਘ, ਮਨਿੰਦਰ ਸਿੰਘ, ਬਲਜੀਤ ਸਿੰਘ, ਬਲਵਿੰਦਰ ਸਿੰਘ, ਚੌਧਰੀ ਮੋਹਨ ਲਾਲ, ਡਾਕਟਰ ਸੋਨੂ, ਸੰਦੀਪ ਕੁਮਾਰ, ਫੁੰਮਣ ਸਿੰਘ, ਕੁਲਵੀਰ ਕੌਰ, ਸੰਦੀਪ ਕੌਰ ਧੰਨ ਕੌਰ, ਕਮਲੇਸ਼ ਕੌਰ, ਆਸ਼ਾ ਰਾਣੀ, ਸੱਤਿਆ ਦੇਵੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਸਜਾਇਆ ਨਗਰ ਕੀਰਤਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।