16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜੋੜ ਮੇਲ ਦੌਰਾਨ ਜੇਬ ਕਤਰੇ ਸਰਗਰਮ, ਕਈਆਂ ਦੀਆਂ ਜੇਬਾਂ ਕੱਟੀਆਂ

ਅਜੀਤ ਡੈਸਕ 22-12-2025
ਸ੍ਰੀ ਚਮਕੌਰ ਸਾਹਿਬ, 21 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਪਹਿਲੇ ਤੇ ਅੱਜ ਦੂਜੇ ਦਿਨ ਕਈਆਂ ਦੀਆਂ ਜੇਬਾਂ ਕੱਟੀਆਂ ਗਈਆਂ ਅਤੇ ਕਈਆਂ ਦੇ ਗਹਿਣੇ ਵੀ ਚੋਰੀ ਹੋਏ ਹਨ | ਸਥਾਨਕ ਰਣਜੀਤਗੜ੍ਹ ਕਲੋਨੀ ਦੇ ਰਿਟਾ: ਅਧਿਆਪਕ ਮਨਜੀਤ ਕੌਰ ਪਤਨੀ ਰਣਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਗੜ੍ਹੀ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ ਕਿ ਉਨ੍ਹਾਂ ਦੀ ਬਾਂਹ 'ਚ ਪਾਈ ਕਰੀਬ 12 ਗ੍ਰਾਮ ਦੀ ਸੋਨੇ ਦੀ ਚੂੜੀ ਕਿਸੇ ਵਲੋਂ ਕੱਟ ਕੇ ਲਾਹ ਲਈ, ਜਿਸ ਦਾ ਉਨ੍ਹਾਂ ਨੂੰ ਘਰ ਜਾ ਕੇ ਪਤਾ ਲੱਗਾ ਜਦੋਂ ਚੂੜੀ ਕੱਟਣ ਬਾਰੇ ਪਤਾ ਲੱਗਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉਹ ਪੁਲਿਸ ਨੂੰ ਸੂਚਿਤ ਕਰ ਰਹੇ ਹਨ |
ਪਿਛਲੀ ਖ਼ਬਰ ਬੀ. ਬੀ. ਐਮ. ਬੀ. ਦੀ ਰੈੱਡ ਕਰਾਸ ਸੁਸਾਇਟੀ ਵਲੋਂ ਸਟਾਫ਼ ਕਲੱਬ ਨੰਗਲ ਵਿਖੇ ਲਗਾਇਆ 'ਰੈੱਡ ਕਰਾਸ ਮੇਲਾ' <br/> ਅਗਲੀ ਖ਼ਬਰ ਜੋੜ ਮੇਲ 'ਚ ਗੁੰਮੇ ਬੱਚੇ ਨੂੰ ਪੁਲਿਸ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।