02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਚੋਰਾਂ ਨੇ ਇਕੋ ਰਾਤ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਕੀਤੀ ਚੋਰੀ <br/>

ਬਹਿਰਾਮਪੁਰ ਬੇਟ ਵਿਖੇ ਸੁਨਿਆਰੇ ਦੀ ਦੁਕਾਨ 'ਤੇ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਦਿਨੇਸ਼ ਕੁਮਾਰ | (ਸੱਜੇ) ਕੱਪੜਿਆਂ ਦੀ ਦੁਕਾਨ 'ਤੇ ਤੋੜੀ ਦੀਵਾਰ ਦਿਖਾਉਂਦੇ ਹੋਏ ਦੁਕਾਨ ਮਾਲਕ | ਤਸਵੀਰਾਂ : ਮਨਜੀਤ ਸਿੰਘ ਸੈਣੀ <br/> 29-12-2025
ਬੇਲਾ, 28 ਦਸੰਬਰ (ਮਨਜੀਤ ਸਿੰਘ ਸੈਣੀ)-ਇਲਾਕੇ 'ਚ ਚੋਰਾਂ ਦੇ ਐਨੇ ਹੌਸਲੇ ਬੁਲੰਦ ਹੋ ਗਏ ਕਿ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ ਅਤੇ ਚੋਰ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਣ ਦੇ ਬਾਵਜੂਦ ਪੁਲਿਸ ਦੀ ਪਕੜ ਤੋਂ ਦੂਰ ਹਨ, ਪਰ ਪੁਲਿਸ ਚੋਰਾਂ ਨੂੰ ਫੜਨ ਦੇ ਦਾਅਵੇ ਜ਼ਰੂਰ ਕਰਦੀ ਹੈ | ਬੀਤੀ ਰਾਤ ਕਸਬਾ ਬਹਿਰਾਮਪੁਰ ਬੇਟ ਵਿਖੇ ਚੋਰਾਂ ਨੇ ਬੱਸ ਅੱਡੇ ਦੇ ਬਿਲਕੁਲ ਨੇੜੇ ਹੀ ਤਿੰਨ ਦੁਕਾਨਾਂ 'ਤੇ ਚੋਰੀ ਕਰਕੇ ਢਾਈ ਕਰੋੜ ਰੁਪਏ ਤੋਂ ਵੱਧ ਦੇ ਗਹਿਣੇ, ਕੱਪੜੇ ਚੋਰੀ ਕਰਕੇ ਲੈ ਗਏ | ਵਰਮਾ ਜਿਊਲਰੀ ਨਾਮਕ ਦੁਕਾਨ, ਰੇਡੀਮੇਡ ਕੱਪੜਿਆਂ ਤੇ ਸਬਜ਼ੀ ਦੀ ਦੁਕਾਨ 'ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ | ਸੁਨਿਆਰੇ ਦੀ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ ਗਹਿਣੇ ਰੱਖਣ ਵਾਲੀ ਅਲਮਾਰੀ (ਸੇਫ਼ ਤਜੌਰੀ) ਹੀ ਪੁੱਟ ਕੇ ਲੈ ਗਏ ਦੁਕਾਨ ਦੇ ਮਾਲਕ ਵਲੋਂ ਡੇਢ ਤੋਂ ਦੋ ਕਰੋੜ ਰੁਪਏ ਦੇ ਗਹਿਣੇ ਚੋਰੀ ਹੋਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ | ਇਸ ਸੰਬੰਧੀ ਡੱਲਾਂ ਪੁਲਿਸ ਵਲੋਂ ਦਰਜ ਕੀਤੀ ਐਫ. ਆਈ. ਆਰ. ਅਨੁਸਾਰ ਵਰਮਾ ਜਿਊਲਰ ਦੇ ਮਾਲਕ ਦਿਨੇਸ਼ ਕੁਮਾਰ ਵਰਮਾ ਪੁੱਤਰ ਪ੍ਰਵੀਨ ਕੁਮਾਰ ਵਰਮਾ ਵਾਸੀ ਰਣਜੀਤ ਗੜ ਕਾਲੋਨੀ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਉਹ ਸੋਨੇ ਚਾਂਦੀ ਦੇ ਗਹਿਣੇ ਖ਼ਰੀਦਣ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ ਬਹਿਰਾਮਪੁਰ ਬੇਟ ਵਿਖੇ ਬੱਸ ਅੱਡੇ ਤੋਂ ਕੁਝ ਦੁਕਾਨਾਂ ਛੱਡ ਕੇ ਵਰਮਾ ਜਿਊਲਰ ਨਾਮਕ ਦੁਕਾਨ ਹੈ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨੀਂ ਵੀ ਕਰੀਬ ਚਾਰ ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਗਿਆ | ਅੱਜ ਜਦੋਂ ਸਵੇਰੇ 9 ਕੁ ਵਜੇ ਦੁਕਾਨ ਦਾ ਸ਼ਟਰ ਚੁੱਕ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਸਾਮਾਨ ਨਿੱਖਰਿਆ ਪਿਆ ਸੀ ਤੇ ਸੁਨਿਆਰਿਆ ਵਲੋਂ ਗਹਿਣੇ ਰੱਖਣ ਵਾਲੀ ਸੇਫ਼ ਤਜੌਰੀ ਗ਼ਾਇਬ ਸੀ, ਉਸ ਨੂੰ ਚੋਰੀ ਗਹਿਣਿਆਂ ਬਾਰੇ ਪੂਰਾ ਅੰਦਾਜ਼ਾ ਨਹੀਂ ਕਿ ਕਿੰਨੇ ਦੇ ਕੁ ਦੇ ਹਨ | ਇਸ ਬਾਰੇ ਉਹ ਬਿੱਲ ਪੇਸ਼ ਕਰਨਗੇ ਪਰ ਦਿਨੇਸ਼ ਕੁਮਾਰ ਨੇ ਕਿਹਾ ਕਿ ਉਸ ਦੇ ਡੇਢ ਤੋਂ ਦੋ ਕਰੋੜ ਰੁਪਏ ਦੇ ਗਹਿਣੇ ਚੋਰੀ ਹੋਏ ਹਨ | ਦਿਨੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਨਾਲ ਵਾਲੀ ਸਬਜ਼ੀ ਵਾਲੀ ਦੁਕਾਨ ਤੋਂ ਫਰੂਟ ਤੇ ਜੂਸਰ ਚੋਰੀ ਕੀਤਾ ਅਤੇ ਉਸ ਦੀ ਤਿੰਨ ਪਹੀਆਂ ਵਾਲੀ ਰੇਹੜੀ ਚੋਰੀ ਕਰਕੇ ਤਜੌਰੀ ਉਸ 'ਤੇ ਰੱਖ ਕੇ ਲੈ ਗਏ ਸਨ ਅਤੇ ਕੁਝ ਦੂਰੀ 'ਤੇ ਪਿੰਡ ਖੋਖਰਾਂ ਦੀ ਜਲ ਸਪਲਾਈ ਨੇੜੇ ਖੇਡ ਮੈਦਾਨ 'ਚ ਤਜੌਰੀ ਤੋੜ ਕੇ ਵਿਚੋਂ ਗਹਿਣੇ ਚੋਰੀ ਕਰਕੇ ਲੈ ਗਏ | ਟੁੱਟੀ ਹੋਈ ਤਜੌਰੀ ਉਥੇ ਹੀ ਛੱਡ ਗਏ | ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਨਾਲ ਵਾਲੀ ਲਵਲਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਨੂਰਪੁਰ ਥਾਣਾ ਮਾਛੀਵਾੜਾ ਸਾਹਿਬ ਦੀ ਰੇਡੀਮੇਡ ਕੱਪੜਿਆਂ ਦੀ ਦੁਕਾਨ ਦੀ ਪਿਛਲੀ ਦੀਵਾਰ ਤੋੜ ਕੇ ਵੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ | ਦੁਕਾਨ ਮਾਲਕ ਲਵਲਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੰਜਾਹ ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ | ਇਸ ਸੰਬੰਧੀ ਪੁਲਿਸ ਚੌਕੀ ਡੱਲਾ ਦੇ ਇੰਚਾਰਜ ਰਜਿੰਦਰ ਕੁਮਾਰ ਨੇ ਦੱਸਿਆ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ | ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲੈ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਚੋਰ ਜਲਦੀ ਹੀ ਪੁਲਿਸ ਦੀ ਪਕੜ 'ਚ ਹੋਣਗੇ |

ਪਿਛਲੀ ਖ਼ਬਰ ਜੰਗਲੀ ਜੀਵ ਵਿਭਾਗ ਵਲੋਂ ਸਾਂਭਰ ਮਾਰੇ ਜਾਣ ਉਪਰੰਤ ਕਾਰਵਾਈ ਕਰਕੇ ਇਕ ਨੂੰ ਕੀਤਾ ਕਾਬੂ <br/> ਅਗਲੀ ਖ਼ਬਰ ਰੋਟਰੀ ਕਲੱਬ ਰੂਪਨਗਰ ਨੇ ਆਰੰਭ ਕੀਤੀ ਤੀਜੀ ਟ੍ਰੈਫ਼ਿਕ ਜਾਗਰੂਕਤਾ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।