16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਵੋਦਿਆ ਵਿਦਿਆਲਿਆ ਅਵਾਣ 'ਚ ਛੇਵੀਂ ਸ੍ਰੇਣੀ ਦੇ ਦਾਖ਼ਲੇ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਅਜੀਤ ਡੈਸਕ 21-06-2025
ਗੱਗੋਮਾਹਲ, 20 ਜੂਨ (ਬਲਵਿੰਦਰ ਸਿੰਘ ਸੰਧੂ)-ਪਿੰਡ ਅਵਾਣ ਵਿਚ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲਿਆ ਅਧੀਨ ਚੱਲ ਰਹੇ ਪੀ. ਐੱਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਅਵਾਣ (ਨੇੜੇ ਰਮਦਾਸ) ਅੰਮਿ੍ਤਸਰ ਵਿਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨ-ਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਅੰਤਿਮ ਮਿਤੀ 29-07-2025 ਹੈ | ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਡਾ. ਹੇਮ ਰਾਜ ਸਿੰਘ ਨੇ ਦੱਸਿਆ ਕਿ ਛੇਵੀਂ ਜਮਾਤ ਲਈ ਦਾਖਲਾ ਫਾਰਮ ਭਰਨ ਦੇ ਚਾਹਵਾਨ ਉਮੀਦਵਾਰ ਦੀ ਜਨਮ ਮਿਤੀ 01-05-2014 ਤੋਂ 31-07-2016 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਿਲ) ਹੋਣੀ ਚਾਹੀਦੀ ਹੈ | ਉਮੀਦਵਾਰ ਲਈ ਜ਼ਰੂਰੀ ਹੈ ਕਿ ਉਹ ਅੰਮਿ੍ਤਸਰ ਜ਼ਿਲ੍ਹੇ ਦੇ ਬਲਾਕ ਅਜਨਾਲਾ-1, ਅਜਨਾਲਾ-2, ਮਜੀਠਾ-1, ਮਜੀਠਾ-2, ਰਈਆ-1, ਰਈਆ-2 ਅਤੇ ਤਰਸਿੱਕਾ ਦੇ ਖੇਤਰ ਅਧੀਨ ਸਥਾਈ ਦਾ ਵਸਨੀਕ ਹੋਵੇ ਅਤੇ ਉਸਦਾ ਸਕੂਲ ਇਨ੍ਹਾਂ ਬਲਾਕਾਂ ਦੇ ਖੇਤਰ ਅਧੀਨ ਆਉਂਦਾ ਹੋਵੇ, ਸਿਰਫ਼ ਉੱਪਰ ਦਿੱਤੇ ਬਲਾਕਾਂ ਦੇ ਹੀ ਵਿਦਿਆਰਥੀ ਅਵਾਣ ਸਕੂਲ ਲਈ ਫਾਰਮ ਭਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਛੇਵੀਂ ਜਮਾਤ ਵਿਚ ਦਾਖ਼ਲੇ ਲਈ ਪ੍ਰੀਖਿਆ ਮਿਤੀ 13 ਦਸੰਬਰ 2025 ਨੂੰ ਹੋਵੇਗੀ |
ਪਿਛਲੀ ਖ਼ਬਰ ਲੱਕੜ ਦਾ ਕੰਮ ਕਰਦੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਐਂਟੀਕੁਰੱਪਸ਼ਨ ਐਸੋਸੀਏਸ਼ਨ ਇਕਾਈ ਬੇਗੋਵਾਲ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।