16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਮਜੀਠੇ ਹਲਕੇ 'ਚ ਹੋਈ ਰੈਲੀ ਨੇ ਛੇੜੀ ਸਿਆਸੀ ਹਲਕਿਆਂ 'ਚ ਚਰਚਾ- ਭੀਲੋਵਾਲ ਮਜੀਠਾ ਹਲਕੇ ਨੇ ਸੱਚਰ ਦੀ ਅਗਵਾਈ 'ਤੇ ਲਗਾਈ ਮੋਹਰ

ਅਜੀਤ ਡੈਸਕ 21-06-2025
ਕੱਥੂਨੰਗਲ/ਟਾਹਲੀ ਸਾਹਿਬ, 20 ਜੂਨ (ਦਲਵਿੰਦਰ ਸਿੰਘ ਰੰਧਾਵਾ, ਵਿਨੋਦ ਭੀਲੋਵਾਲ)-ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਹਮੇਸ਼ਾਂ ਚਰਚਾ ਵਿਚ ਰਹਿੰਦੇ ਹਲਕੇ ਮਜੀਠੇ ਦੇ ਪਿੰਡ ਕੱਥੂਨੰਗਲ ਵਿਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਭਰ ਗਰਮੀ ਤੇ ਬਿਜਾਈ ਦੇ ਸੀਜ਼ਨ ਵਿਚ ਸੰਵਿਧਾਨ ਬਚਾਓ ਰੈਲੀ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਚੇਅਰਮੈਨ ਬਲਾਕ ਸੰਮਤੀ ਗੁਰਮੀਤ ਸਿੰਘ ਭੀਲੋਵਾਲ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਦੇ ਲੋਕਾਂ ਨੇ ਹਲਕੇ ਵਿਚ ਸੱਚਰ ਪਰਿਵਾਰ ਵਲੋਂ ਕੀਤੀ ਜਾ ਰਹੀ ਬੇਦਾਗ਼ ਸੇਵਾ 'ਤੇ ਮੋਹਰ ਲਗਾ ਦਿੱਤੀ, ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਇਕ ਮਤ ਹੋ ਕੇ ਜਿਸ ਤਰ੍ਹਾਂ ਅਗਾਮੀ ਸਮੇਂ, 2027 ਦੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਭਗਵੰਤ ਪਾਲ ਸਿੰਘ ਸੱਚਰ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਪਾ ਕੇ ਤੇ ਹਰ ਵਾਰ ਦਲ ਬਦਲੂਆਂ ਦੀ ਐਂਟਰੀ 'ਤੇ ਵਿਸ਼ਰਾਮ ਲਗਾਉਂਦਿਆਂ ਸਾਫ਼-ਸਾਫ਼ ਕਿਹਾ ਕਿ ਜਿਹੜੇ ਵਿਅਕਤੀ ਨੇ ਔਖੇ ਸਮੇਂ ਵਿਚ ਪਾਰਟੀ ਦਾ ਝੰਡਾ ਚੁੱਕੀ ਰੱਖਿਆ ਉਹੀ ਹੁਣ ਹਲਕੇ ਦਾ ਆਗੂ ਹੋਵੇਗਾ | ਸਾਬਕਾ ਉੱਪ ਮੁੱਖ ਮੰਤਰੀ ਤੇ ਮੈਂਬਰ ਲੋਕ ਸਭਾ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਤੇ ਇਸ ਹਲਕੇ ਦੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਵੀ ਭਗਵੰਤ ਪਾਲ ਸੱਚਰ ਦੇ ਸਿਰ 'ਤੇ ਹੱਥ ਰੱਖਦਿਆਂ ਸਮੁੱਚੀ ਹਾਈਕਮਾਂਡ ਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਇਸ ਵਾਰ ਅਸੀਂ ਆਪਣੇ ਬੱਚੇ ਸੱਚਰ ਦੀ ਅਗਵਾਈ 'ਚ ਜਿੱਤ ਦਾ ਝੰਡਾ ਗੱਡਾਂਗੇ | ਇਸ ਮੌਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਪਰਮਜੀਤ ਸਿੰਘ ਭੋਏਵਾਲ, ਜਰਨੈਲ ਸਿੰਘ ਰਾਮਦਿਵਾਲੀ, ਸਾਬਕਾ ਸਰਪੰਚ ਮਨਜੀਤ ਸਿੰਘ ਬੱਲੋਵਾਲੀ, ਅਸ਼ੋਕ ਕੁਮਾਰ ਮੱਤੇਵਾਲ, ਸੁਰਜੀਤ ਸਿੰਘ ਭੀਲੋਵਾਲ, ਸੋਨੀ ਭੋਏਵਾਲ, ਮੁਕੇਸ਼ ਕੁਮਾਰ ਭਨੋਟ, ਵਿਨੋਦ ਕੁਮਾਰ ਸਾਬੀ ਤੇੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੀਰ ਬਾਬਾ ਬੋਦੇ ਸ਼ਾਹ ਦਾ ਸਾਲਾਨਾ ਮੇਲਾ ਕਰਵਾਇਆ ਅਮਨਦੀਪ ਕੌਰ ਧਾਲੀਵਾਲ ਤੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਮੇਲੇ 'ਚ ਭਰ... ਅਗਲੀ ਖ਼ਬਰ ਪਿੰਡ ਸੂਫੀਆਂ ਵਿਖੇ ਗੁਰਮਤਿ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।