16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਡੇਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤਰਸਿੱਕਾ ਪਹੁੰਚੀ ਸਿਹਤ ਵਿਭਾਗ ਦੀ ਟੀਮ

ਅਜੀਤ ਡੈਸਕ 21-06-2025
ਤਰਸਿੱਕਾ, 20 ਜੂਨ (ਅਤਰ ਸਿੰਘ ਤਰਸਿੱਕਾ)-ਪੰਜਾਬ ਸਰਕਾਰ, ਸਿਹਤ ਵਿਭਾਗ ਦੇ ਹੁਕਮਾਂ ਅਤੇ ਸਿਵਲ ਸਰਜਨ ਅੰਮਿ੍ਤਸਰ ਡਾ:ਕਿਰਨਦੀਪ ਕੌਰ, ਜ਼ਿਲ੍ਹਾ ਐਪੀਡੀਮੌਲੋਜਿਸਟ ਡਾ. ਹਰਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਇੰਚ. ਸੀ. ਐੱਚ. ਸੀ. ਤਰਸਿੱਕਾ ਐੱਸ. ਐੱਮ. ਓ. ਡਾਕਟਰ ਮੋਨਾ ਚਤਰਥ ਦੀ ਰਹਿਨੁਮਾਈ ਹੇਠ ਅਤੇ ਸਹਾਇਕ ਮਲੇਰੀਆ ਅਫਸਰ, ਗੁਰਦੇਵ ਸਿੰਘ ਢਿੱਲੋਂ, ਕੰਵਲ ਬਲਰਾਜ ਸਿੰਘ, ਬਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਸੀ. ਐੱਚ. ਸੀ. ਤਰਸਿੱਕਾ ਦੇ ਏਰੀਏ 'ਚ ਅਜਮੇਰ ਸਿੰਘ ਸੋਹੀ ਐੱਸ. ਐੱਮ. ਆਈ., ਕੁਲਵਿੰਦਰਜੀਤ ਸਿੰਘ ਐੱਸ. ਆਈ. ਰਵਿੰਦਰ ਸਿੰਘ ਐੱਸ. ਆਈ. ਦੀ ਦੇਖ ਰੇਖ ਹੇਠ, ਡੇਂਗੂ ਤੇ ਵਾਰ ਅਭਿਆਨ ਤਹਿਤ ਨਰਸਰੀਆਂ, ਖਾਲੀ ਪਏ ਪਲਾਟਾਂ ਤੇ ਉਸਾਰੀ ਅਧੀਨ ਬਿਲਡਿੰਗਾਂ ਦੀ ਚੈਕਿੰਗ ਕੀਤੀ ਗਈ ਤੇ ਨਰਸਰੀ ਮਾਲਕਾ, ਖਾਲੀ ਪਏ ਪਲਾਟਾਂ ਦੇ ਆਸ ਪਾਸ ਰਹਿੰਦੇ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ | ਇਸ ਮੁਹਿੰਮ ਤਹਿਤ ਸੀਨੀਅਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਜਮੇਰ ਸਿੰਘ ਸੋਹੀ ਅਤੇ ਕਲਵਿੰਦਰਜੀਤ ਸਿੰਘ ਹੈਲਥ ਸੁਪਰਵਾਈਜ਼ਰ, ਰਵਿੰਦਰ ਸਿੰਘ ਐੱਸ. ਆਈ. ਨੇ ਡੇਂਗੂ ਬੁਖਾਰ ਦੇ ਲੱਛਣ, ਬਚਾਅ ਅਤੇ ਮੁਫਤ ਇਲਾਜ ਬਾਰੇ ਦੱਸਿਆ ਟੀਮ ਦੇ ਨਾਲ ਮਲਟੀਪਰਪਜ਼ ਹੈਲਥ ਵਰਕਰ ਨਿਰਮਲ ਸਿੰਘ, ਅਮਨਜੀਤ ਸਿੰਘ ਚੌਹਾਨ, ਹਰਜੀਤ ਕੁਮਾਰ, ਮਨਬੀਰ ਸਿੰਘ, ਰਜਿੰਦਰ ਸਿੰਘ ਜਤਿੰਦਰ ਸਿੰਘ, ਸਵਿਤਾ ਰਾਣੀ, ਕੁਲਦੀਪ ਕੌਰ, ਕੁਲਵੰਤ ਕੌਰਤੇ ਸ਼ਸੀ ਕੁਮਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਖਮਨ ਹਸਪਤਾਲ ਵਿਖੇ ਖ਼ੂਨਦਾਨ ਕੈਂਪ ਭਲਕੇ ਅਗਲੀ ਖ਼ਬਰ ਪੰਚਾਇਤ ਨੇ ਪਾਣੀ ਦੇ ਨਿਕਾਸ ਲਈ ਛੱਪੜ ਦੀ ਸਫ਼ਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।