20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪਿੰਡ ਚੰਡੇ ਵਿਖੇ ਬਾਬਾ ਮੰਗਲ ਸਿੰਘ ਸ਼ਹੀਦ ਦੀ ਯਾਦ ਵਿਚ ਸਾਲਾਨਾ ਮੇਲਾ ਕਰਾਇਆ <br/>

ਅਜੀਤ ਡੈਸਕ 22-06-2025
ਮਜੀਠਾ, 21 ਜੂਨ (ਮਨਿੰਦਰ ਸਿੰਘ ਸੋਖੀ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਮਕਾਲੀ ਬਾਬਾ ਮੰਗਲ ਸਿੰਘ ਸ਼ਹੀਦ ਦੀ ਮਿੱਠੀ ਯਾਦ ਵਿਚ ਸਾਲਾਨਾ ਮੇਲਾ ਅਤੇ ਧਾਰਮਿਕ ਸਮਾਗਮ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਕਿਲ੍ਹਾ ਅਨੰਦਗੜ੍ਹ ਅਨੰਦਪੁਰ ਸਾਹਿਬ ਵਲੋਂ ਵਰੋਸਾਏ ਸੰਤ ਬਾਬਾ ਸੁੱਚਾ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥਿਆਂ ਜਿਨ੍ਹਾਂ ਵਿਚ ਗਿਆਨੀ ਹਰਬੰਸ ਸਿੰਘ ਮੌਜੀ, ਗਿਆਨੀ ਲਖਵਿੰਦਰ ਸਿੰਘ ਕੋਮਲ, ਗਿਆਨੀ ਰਣਜੀਤ ਸਿੰਘ ਨੰਗਲ ਪੰਨੂੰਆਂ, ਗਿਆਨੀ ਕਸ਼ਮੀਰ ਸਿੰਘ ਆਲਮ, ਗਿਆਨੀ ਲਖਵਿੰਦਰ ਸਿੰਘ ਦਾਦੂਪੁਰਾ, ਗਿਆਨੀ ਬਲਕਾਰ ਸਿੰਘ ਢਡਿਆਲਾ, ਗਿਆਨੀ ਬਲਵਿੰਦਰ ਸਿੰਘ ਜੇਠੂਨੰਗਲ, ਜਗਤਾਰ ਸਿੰਘ ਚੇਤਨਪੁਰਾ, ਸੁਖਦੇਵ ਸਿੰਘ ਬਹਿਲਾ, ਸੁਖਵਿੰਦਰ ਸਿੰਘ ਘਨੂੰਪੁਰ, ਗੁਰਦੀਪ ਸਿੰਘ ਵੜੈਚ, ਬਚਨ ਸਿੰਘ ਮਜੀਠਾ ਅਤੇ ਗੁਰਜੀਤ ਸਿੰਘ ਲੇਹਲ ਦੇ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਬੀਰ ਰਸ ਵਾਰਾਂ ਅਤੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਟੇਜ਼ ਸਕੱਤਰ ਦੀ ਸੇਵਾ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਦਿਲਬਾਗ ਸਿੰਘ ਭੰਗਾਲੀ ਵਲੋਂ ਨਿਭਾਈ ਗਈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕਵਲਜੀਤ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਜ਼ੋੜ ਮੇਲੇ ਵਿਚ ਇਲਾਕੇ ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਅਤੇ ਆਪਣੀ ਕਾਮਨਾ ਅਤੇ ਸ਼ਰਧਾ ਅਨੁਸਾਰ ਸੰਗਤਾਂ ਦੀ ਸੇਵਾ ਕੀਤੀ | ਸਮੂਹ ਸੰਗਤਾਂ ਵਾਸਤੇ ਪ੍ਰਬੰਧਕਾਂ ਵਲੋਂ ਠੰਡੇ ਤੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ |

ਪਿਛਲੀ ਖ਼ਬਰ ਮਜੀਠਾ ਹਲਕੇ 'ਚ ਸੰਵਿਧਾਨ ਬਚਾਓ ਰੈਲੀ ਉਪਰੰਤ ਕਾਂਗਰਸੀਆਂ 'ਚ ਭਾਰੀ ਉਤਸ਼ਾਹ-ਪ੍ਰਤਾਪ ਸਿੰਘ ਬਾਜਵਾ <br/> ਅਗਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਹਮੇਸ਼ਾ ਤਿਆਰ¸ਸੁਖਵਿੰਦਰ ਬਿੰਦਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।