ਕੱਥੂਨੰਗਲ, 21 ਜੂਨ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਵਿਧਾਨ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਤੇ ਦਿਨੀ ਹਲਕੇ ਮਜੀਠਾ ਵਿਚ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ 'ਚ ਹੋਈ ਵੱਡੀ ਪ੍ਰਭਾਵਸ਼ੈਲੀ ਰੈਲੀ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ | ਅੱਜ ਮਜੀਠਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਬਲਾਕ ਪ੍ਰਧਾਨਾਂ ਨਾਲ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ ਸ: ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਵੀ ਹਰ ਪਿੰਡ ਤੇ ਬੂਥ ਪੱਧਰ ਤੱਕ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਝੂਠੇ ਲਾਰੇ ਲਾਕੇ ਤੇ ਲੋਕਾਂ ਨੂੰ ਗੰੁਮਰਾਹ ਕਰਕੇ ਹੋਂਦ ਵਿਚ ਆਈ ਸਰਕਾਰ ਨੂੰ 2027 ਵਿਚ ਚੱਲਦਾ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ, ਅਕਾਲੀ ਦਲ ਦੀ ਗੱਲ ਕਰਦਿਆਂ ਸ: ਬਾਜਵਾ ਨੇ ਕਿਹਾ ਕਿ ਹਮੇਸ਼ਾ ਪੰਥ ਦਾ ਵਾਸਤਾ ਪਾਕੇ ਵੋਟਾਂ ਲੈਣ ਵਾਲੀ ਪਾਰਟੀ ਦਾ ਵੀ ਲੋਕਾਂ ਨੇ ਐਤਕੀਂ ਅਸਲੀ ਚਿਹਰਾ ਪਛਾਣ ਲਿਆ ਹੈ ਤੇ ਇਸ ਵਾਰ ਲੋਕ ਅਕਾਲੀ ਦਲ ਨੂੰ ਵੀ ਨਿਕਾਰ ਦੇਣਗੇ, ਬਾਜਵਾ ਸਾਹਿਬ ਨਾਲ ਸੀਨੀਅਰ ਕਾਂਗਰਸੀ ਆਗੂਆਂ ਵਲੋਂ ਅੱਜ ਮੁਲਾਕਾਤ ਕਰਨ ਉਪਰੰਤ ਕੱਥੂਨੰਗਲ ਵਿਖੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਕੌਂਸਲਰ ਨਵਦੀਪ ਸਿੰਘ ਸੋਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਜਲਦ ਹੀ ਮਜੀਠਾ ਹਲਕੇ ਦੇ ਹਰ ਬੂਥ ਤੋਂ 21 ਮੈਂਬਰੀ ਕਮੇਟੀਆਂ, ਮੰਡਲ ਕਮੇਟੀਆਂ ਤੇ ਪਿੰਡ ਪੱਧਰੀ ਕਮੇਟੀਆਂ ਵੀ ਬਣਾ ਰਹੇ ਹਾਂ ਜਿਸ ਦੀ ਪੂਰਤੀ ਕਰਕੇ ਇਸ ਮਹੀਨੇ ਦੇ ਅਖੀਰ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਫ਼ਤਰ ਚੰਡੀਗੜ੍ਹ ਪਹੁੰਚਾ ਦਿਆਂਗੇ | ਇਸ ਸੰਬੰਧੀ ਤਿੰਨਾਂ ਬਲਾਕਾਂ ਦੇ ਪ੍ਰਧਾਨਾਂ ਵਲੋਂ ਅਪੀਲ ਵੀ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਕਾਂਗਰਸ ਮਜੀਠਾ ਦੇ ਪ੍ਰਧਾਨ ਨਵਤੇਜ ਪਾਲ ਸਿੰਘ ਸੋਹੀਆਂ, ਬਲਾਕ ਕਾਂਗਰਸ ਤਰਸਿੱਕਾ ਦੇ ਪ੍ਰਧਾਨ ਸਤਨਾਮ ਸਿੰਘ ਕਾਜੀਕੋਟ, ਦਫ਼ਤਰੀ ਸਕੱਤਰ ਸ: ਸੁਲੱਖਣ ਸਿੰਘ, ਡਾ. ਸੁੱਖਵਿੰਦਰ ਸਿੰਘ ਰੰਧਾਵਾ ਵੀ ਨਾਲ ਸਨ |
ਮਜੀਠਾ ਹਲਕੇ 'ਚ ਸੰਵਿਧਾਨ ਬਚਾਓ ਰੈਲੀ ਉਪਰੰਤ ਕਾਂਗਰਸੀਆਂ 'ਚ ਭਾਰੀ ਉਤਸ਼ਾਹ-ਪ੍ਰਤਾਪ ਸਿੰਘ ਬਾਜਵਾ <br/>
ਅਜੀਤ ਡੈਸਕ
22-06-2025