20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕਲੇਰ ਮਾਂਗਟ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਬੇਰੀਵਾਲਾ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ <br/>

ਅਜੀਤ ਡੈਸਕ 22-06-2025
ਮਜੀਠਾ, 21 ਜੂਨ (ਜਗਤਾਰ ਸਿੰਘ ਸਹਿਮੀ)-ਇਥੋਂ ਥੋੜੀ ਦੂਰ ਪੈਂਦੇ ਪਿੰਡ ਕਲੇਰ ਮਾਂਗਟ ਵਿਖੇ ਸੰਤ ਬਾਬਾ ਨਿਧਾਨ ਸਿੰਘ ਤੇ ਸੰਤ ਬਾਬਾ ਦੀਵਾਨ ਸਿੰਘ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਬਾਬਾ ਬੇਰੀ ਵਾਲਾ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੇਲੇ ਦੀ ਅਰੰਭਤਾ ਲੜੀਵਾਰ ਰੱਖੇ ਗਏ ਪੰਜ ਸ੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਨਾਲ ਹੋਈ, ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਭਾਈ ਸਰਵਣ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ (ਰੇਰੂ ਸਹਿਬ), ਭਾਈ ਦਰਸ਼ਣ ਸਿੰਘ ਹਜ਼ੂਰੀ ਰਾਗੀ (ਗੁਰਦੁਆਰਾ ਕਲਗੀਧਰ ਸਿੰਘ ਸਭਾ), ਭਾਈ ਲਖਬੀਰ ਸਿੰਘ ਤੇੜੀ ਕਵੀਸ਼ਰੀ ਜਥਾ, ਭਾਈ ਰਣਜੀਤ ਸਿੰਘ ਨੰਗਲ ਪੰਨਵਾਂ ਕਵੀਸ਼ਰੀ ਜਥਾ, ਬਾਪੂ ਹਰਬੰਸ ਸਿੰਘ ਮੌਜੀ ਕਵੀਸ਼ਰੀ ਜਥਾ, ਭਾਈ ਹਰਦੀਪ ਸਿੰਘ ਰਮਦਾਸ ਕਵੀਸ਼ਰੀ ਜਥਾ ਤੇ ਭਾਈ ਤਸਬੀਰ ਸਿੰਘ ਤੁਲਸੀ ਧਾਰਮਿਕ ਗਾਇਕ ਆਦਿ ਸਮੇਤ ਹੋਰ ਵੀ ਪੰਥ ਪ੍ਰਸਿੱਧ ਕੀਰਤਨੀ, ਕਥਾਵਾਚਕਾਂ, ਕਵੀਸ਼ਰਾਂ, ਢਾਡੀ ਜਥਿਆਂ ਵਲੋਂ ਗੁਰ ਇਤਿਹਾਸ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਜੋੜ ਮੇਲੇ ਦੌਰਾਨ ਜਿਥੇ ਪ੍ਰਬੰਧਕ ਸੇਵਾਦਾਰਾਂ ਵਲੋਂ ਖੁਲ੍ਹੇ ਲੰਗਰ ਭੰਡਾਰੇ ਵਰਤਾਏ ਗਏ ਉਥੇ ਨੌਜਵਾਨ ਸਭਾ ਕਲੇਰ ਮਾਂਗਟ ਵਲੋਂ ਵੀ ਚਾਹ ਪਕੌੜਿਆਂ ਦੇ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਸੰਗਤਾਂ ਲਈ ਵਰਤਾਈਆਂ ਗਈਆਂ | ਸ਼ਰਧਾਲੂਆਂ ਵਲੋਂ ਸੰਗਤਾਂ ਲਈ ਰਸਤੇ ਵਿਚ ਵੀ ਵੱਖ-ਵੱਖ ਪੜਾਵਾਂ 'ਤੇ ਠੰਡੇ ਮਿਠੇ ਜਲ ਦੀਆਂ ਛਬੀਲਾਂ ਤੇ ਹੋਰ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ | ਇਸ ਮੌਕੇ ਮੇਲੇ ਵਿਚ ਹਾਜ਼ਰੀ ਲਗਵਾਊਣ ਲਈ ਦੂਰੋਂ ਨੇੜਿਓਾ ਆਈਆਂ ਸੰਗਤਾਂ ਤੋਂ ਇਲਾਵਾ ਕਈ ਸਿਆਸੀ, ਧਾਰਮਿਕ ਤੇ ਸਮਾਜ ਸੇਵੀ ਨਾਮਵਰ ਸ਼ਖ਼ਸੀਅਤਾਂ ਨੇ ਵੀ ਨਤਮਸਤਕ ਹੋ ਹਾਜ਼ਰੀਆਂ ਲਗਵਾਈਆਂ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਸਟੇਜ ਦੀ ਭੂਮਿਕਾ ਜਗਤਾਰ ਸਿੰਘ ਭੁੱਲਰ ਵਲੋਂ ਨਿਭਾਈ ਗਈ | ਇਸ ਮੌਕੇ ਉਕਤ ਤੋਂ ਇਲਾਵਾ ਬਹੁਤ ਸਾਰੇ ਪ੍ਰਬੰਧਕ ਤੇ ਹੋਰ ਸੇਵਾਦਾਰ ਸੰਗਤਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਚੋਰਾਂ ਦਾ ਡੰਗ ਤੇਜ਼ <br/> ਅਗਲੀ ਖ਼ਬਰ ਮਜੀਠਾ ਹਲਕੇ 'ਚ ਸੰਵਿਧਾਨ ਬਚਾਓ ਰੈਲੀ ਉਪਰੰਤ ਕਾਂਗਰਸੀਆਂ 'ਚ ਭਾਰੀ ਉਤਸ਼ਾਹ-ਪ੍ਰਤਾਪ ਸਿੰਘ ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।