20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬਾਬਾ ਬਕਾਲਾ ਸਾਹਿਬ ਵਿਖੇ ਚੋਰਾਂ ਦਾ ਡੰਗ ਤੇਜ਼ <br/>

ਅਜੀਤ ਡੈਸਕ 22-06-2025

ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਪਿਛਲੇ ਕੁਝ ਦਿਨਾਂ ਤੋਂ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਚੋਰਾਂ ਦਾ ਡੰਗ ਤੇਜ ਹੋਇਆ ਹੈ | ਕੁਝ ਦਿਨੀਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਅੱਧੀ ਦਰਜਨ ਤੋਂ ਵੱਧ ਮੈਡੀਕਲ ਸਟੋਰਾਂ ਦੇ ਏ. ਸੀ. ਵਿਚੋਂ ਗੈਸ ਪਾਈਪ ਚੋਰੀ ਕਰ ਲਏ ਗਏ ਸਨ, ਫਿਰ ਕੁਝ ਦਿਨ ਬਾਅਦ ਵਿਚ ਤਹਿਸੀਲ ਕੰਪਲੈਕਸ ਦੇ ਸਾਹਮਣੇ ਪੈਂਦੀਆਂ ਤਿੰਨ ਦੁਕਾਨਾਂ ਰਾਣਾ ਸਵੀਟਸ, ਹੈਪੀ ਅਸ਼ਟਾਮ ਫਰੋਸ਼, ਨਵ ਫੋਟੋ ਸਟੇਟ ਦੀਆਂ ਦੁਕਾਨਾਂ 'ਚ ਬੇਖੌਫ਼ ਹੋ ਕੇ ਚੋਰੀਆਂ ਕੀਤੀਆਂ ਗਈਆਂ ਅਤੇ ਬੀਤੀ ਰਾਤ ਮੇਨ ਰੋਡ ਤੇ ਸਥਿਤ ਭੁੱਲਰ ਹਸਪਤਾਲ ਦੇ ਬਾਹਰ ਲੱਗੀਆਂ ਸਟੀਲ ਦੀਆਂ ਪੌੜੀਆਂ ਵੀ ਚੋਰਾਂ ਵਲੋਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਹੈ | ਭੁੱਲਰ ਹਸਪਤਾਲ ਦੇ ਮਾਲਕ ਡਾ: ਹਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਹੈ ਕਿ ਅੱਜ ਰਾਤ ਸਵੇਰੇ ਸਵਾ 2 ਵਜੇ ਦੇ ਕਰੀਬ ਇਕ ਟਰੱਕ ਵਿਚ ਸਵਾਰ ਕੁਝ ਮੋਨੇ ਚੋਰਾਂ ਨੇ ਉਤਰ ਕੇ ਉਨ੍ਹਾਂ ਦੇ ਹਸਪਤਾਲ ਦੇ ਬਾਹਰ ਲੱਗੀਆਂ ਦੋਹਾਂ ਤਰਫੀਂ ਲੱਗੀਆਂ ਸਟੀਲ ਵਾਲੀਆਂ ਪੌੜੀਆਂ ਨੂੰ ਉਖਾੜ ਕੇ ਚੋਰੀ ਕਰ ਲਿਆ ਅਤੇ ਟਰੱਕ ਵਿਚ ਰੱਖ ਕੇ ਫਰਾਰ ਹੋ ਗਏ, ਇਸ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਇਸ ਸਬੰਧੀ ਪੁਲਿਸ ਚੌਂਕੀ ਬਾਬਾ ਬਕਾਲਾ ਸਾਹਿਬ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ | ਲੋਕਾਂ ਨੇ ਸਥਾਨਕ ਪੁਲਿਸ ਪਾਸੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਠੱਲ ਪਾਉਣ ਲਈ ਚੌਕਸੀ ਵਧਾਈ ਜਾਵੇ |

ਪਿਛਲੀ ਖ਼ਬਰ ਦੇਸੀ ਪਿਸਟਲ, 1 ਮੈਗਜ਼ੀਨ ਤੇ 2 ਰੌਂਦਾਂ ਸਮੇਤ ਕਾਬੂ ਅਗਲੀ ਖ਼ਬਰ ਕਲੇਰ ਮਾਂਗਟ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਬੇਰੀਵਾਲਾ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।