20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦੇਸੀ ਪਿਸਟਲ, 1 ਮੈਗਜ਼ੀਨ ਤੇ 2 ਰੌਂਦਾਂ ਸਮੇਤ ਕਾਬੂ

ਅਜੀਤ ਡੈਸਕ 22-06-2025

ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਨੇ ਪੁਲਿਸ ਰਿਮਾਂਡ ਦੌਰਾਨ ਇਕ ਦੋਸ਼ੀ ਪਾਸੋਂ ਇਕ ਦੇਸੀ ਪਿਸਟਲ, 1 ਮੈਗਜ਼ੀਨ ਤੇ 2 ਰੌਂਦ ਬਰਾਮਦ ਕਰਨ ਦਾ ਸਮਾਚਾਰ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਸਹਾਇਕ ਇੰਸਪੈਕਟਰ ਸ: ਬਲਵਿੰਦਰ ਸਿੰਘ ਚੌਂਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਇਕ ਮੁਕੱਦਮਾ ਜੋ ਕਿ 2025 ਵਿਚ ਦਰਜ ਕੀਤਾ ਗਿਆ ਸੀ, ਦਾ ਕਥਿਤ ਦੋਸ਼ੀ ਜੁਗਰਾਜ ਸਿੰਘ ਵਾਸੀ ਛਾਪਿਆਂਵਾਲੀ, ਉਸ ਸਮੇਂ ਤੋਂ ਹੀ ਫਰਾਰ ਸੀ, ਬੀਤੇ ਸਮੇਂ ਦੌਰਾਨ ਉਸਨੂੰ ਗਿ੍ਫਤਾਰ ਕਰਕੇ ਮਾਣਯੋਗ ਐੱਸ. ਡੀ. ਜੇ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਵਲੋਂ ਮਿਲੇ ਰਿਮਾਂਡ ਦੌਰਾਨ ਕਥਿਤ ਦੋਸ਼ੀ ਨੇ ਪੁੱਛਗਿੱਛ ਦੌਰਾਨ ਇਕ ਦੇਸੀ ਪਿਸਟਲ 32 ਬੋਰ, 1 ਮੈਗਜ਼ੀਨ ਤੇ 2 ਰੌਂਦ ਬਰਾਮਦ ਕਰਵਾਏ ਹਨ | ਉਨ੍ਹਾਂ ਦੱਸਿਆ ਕਿ ਹੁਣ ਦੋਸ਼ੀ ਨੂੰ ਮਾਣਯੋਗ ਐੱਸ. ਡੀ. ਜੇ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ੍ਹ ਭੇਜ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਦਾ ਦੋਸ਼ <br/> ਅਗਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਚੋਰਾਂ ਦਾ ਡੰਗ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।