20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਦਾ ਦੋਸ਼ <br/>

ਅਜੀਤ ਡੈਸਕ 22-06-2025

ਓਠੀਆਂ, 21 ਜੂਨ (ਗੁਰਵਿੰਦਰ ਸਿੰਘ ਛੀਨਾ)-ਅਜਨਾਲਾ ਦੇ ਅਧੀਨ ਪੈਂਦੇ ਪਿੰਡ ਜਸਤਰਵਾਲ ਦੇ ਗੁਰਮਿੰਦਰ ਸਿੰਘ ਅਤੇ ਉਸ ਦੇ ਸਪੁੱਤਰ ਮਲਕੀਤ ਸਿੰਘ ਵਲੋਂ ਪਿੰਡ ਛੀਨਾ ਕਰਮ ਸਿੰਘ ਦੇ ਹਰਭਜਨ ਸਿੰਘ ਅਤੇ ਪਲਵਿੰਦਰ ਸਿੰਘ ਪੁੱਤਰ ਸ਼ਿੰਦਾ ਸਿੰਘ ਕੋਲੋਂ 12 ਕਨਾਲ ਜ਼ਮੀਨ 2011 ਵਿਚ ਖਰੀਦੀ ਸੀ | ਸ਼ਿੰਦਾ ਸਿੰਘ ਦਾ ਤੀਜਾ ਲੜਕਾ ਪਾਲ ਸਿੰਘ ਆਪਣੇ ਹਿੱਸੇ ਦੀ ਆਉਂਦੀ ਜ਼ਮੀਨ ਵਿਚੋਂ ਇਕ ਕਨਾਲ ਵੱਧ 7 ਕਨਾਲਾਂ ਆਪਣੇ ਹਿੱਸੇ ਦੀ ਜ਼ਮੀਨ ਨੂੰ ਵਾਹ ਰਿਹਾ ਹੈ | ਜਿਹੜੀ ਜ਼ਮੀਨ ਹਰਭਜਨ ਸਿੰਘ ਅਤੇ ਪਲਵਿੰਦਰ ਸਿੰਘ ਪਾਸੋਂ ਖਰੀਦੀ ਹੈ | ਦੋਵਾਂ ਭਰਾਵਾਂ ਨੇ ਸਾਨੂੰ ਉਸ ਜ਼ਮੀਨ ਦੀਆਂ ਰਜਿਸਟਰੀਆਂ ਵੀ ਕਰਕੇ ਦਿੱਤੀਆਂ ਤੇ ਸਾਰੇ ਕਾਗਜ਼ ਸਾਡੇ ਕੋਲ ਹਨ | ਪਾਲ ਸਿੰਘ ਉਸ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰ ਰਿਹਾ ਹੈ | ਜ਼ਾਅਲੀ ਕਾਗਜਾਤ ਬਣਾ ਕੇ ਜ਼ਮੀਨ ਦਾ ਇੰਤਕਾਲ ਆਪਣੇ ਨਾਂਅ 'ਤੇ ਕਰਵਾ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜੋ ਕਿ ਇਸ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ | ਜ਼ਮੀਨ ਦੇ ਕੇਸ ਦੇ ਫ਼ੈਸਲੇ 'ਤੇ ਅਦਾਲਤ ਨੇ 11/7/25 ਤੱਕ ਰੋਕ ਲਗਾਈ ਹੋਈ ਹੈ | ਜ਼ਮੀਨ ਦੀ ਰਜਿਸਟਰੀ ਸਾਡੇ ਕੋਲ ਹੈ ਅਤੇ ਇੰਤਕਾਲ ਦਾ ਨਾਂ ਲੈ ਕੇ ਸਾਨੂੰ ਗੰੁਮਰਾਹ ਕਰ ਰਿਹਾ ਹੈ, ਸਾਡੀ ਮੰਗ ਹੈ ਕਿ ਸਾਨੂੰ ਅਦਾਲਤ ਵਲੋਂ ਇਨਸਾਫ ਦਿਵਾਇਆ ਜਾਵੇ | ਇਸ ਸੰਬੰਧੀ ਜਦੋਂ ਵਿਰੋਧੀ ਧਿਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਮੀਨ ਦਾ ਇੰਤਕਾਲ ਮੇਰੇ ਨਾਂਅ 'ਤੇ ਹੈ | ਦੂਜੀ ਧਿਰ ਇਸ ਨੂੰ ਗਲਤ ਕਹਿ ਰਹੀ ਹੈ |

ਪਿਛਲੀ ਖ਼ਬਰ ਨਿਹੰਗ ਦਲਬੀਰ ਸਿੰਘ ਭੁੱਲਰ (ਸਾਬਕਾ ਦਫੇਦਾਰ) ਨੂੰ ਭਰਪੂਰ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਦੇਸੀ ਪਿਸਟਲ, 1 ਮੈਗਜ਼ੀਨ ਤੇ 2 ਰੌਂਦਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।