ਤਰਸਿੱਕਾ, 21 ਜੂਨ ( ਅਤਰ ਸਿੰਘ ਤਰਸਿੱਕਾ)-70 ਸਾਲਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਨੇ ਬਲਾਕ ਤਰਸਿੱਕਾ ਦੇ ਪਿੰਡਾਂ ਦੇ ਵਿਕਾਸ ਵੱਲ ਨਿੱਜੀ ਦਿਲਚਸਪੀ ਲੈ ਕੇ ਰਿਕਾਰਤੋੜ ਵਿਕਾਸ ਦੇ ਕੰਮ ਕਰਵਾਏ ਹਨ | ਜਿਸ ਸਦਕਾ ਲੋਕ ਖੁਸ਼ ਤੇ ਸੰਤੁਸ਼ਟ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਏਥੇ ਬਲਜੀਤ ਸਿੰਘ ਸਰਾਂ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪਿਛਲੇ ਸੱਤ ਦਹਾਕਿਆਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਿਕਾਸ ਤਾਂ ਕੀ ਕਰਨਾ ਸੀ, ਕਿਸੇ ਸਰਕਾਰ ਨੇ ਵੀ ਪਿੰਡਾਂ ਦੀਆਂ ਗਲੀਆਂ ਨਾਲੀਆਂ ਹੀ ਨਹੀਂ ਸਨ ਬਣਾਈਆਂ | ਪਰ ਹੁਣ ਤਿੰਨ ਸਾਲਾਂ 'ਚ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤਿਆਂ 'ਚ ਇੰਟਰਲਾਕ ਟਾਈਲਾਂ ਲੱਗ ਗਈਆਂ ਹਨ ਤੇ ਸਮੁੱਚੇ ਹਲਕੇ 'ਚ ਚੌੜੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ | ਇਨ੍ਹਾਂ ਸੜਕਾਂ ਦੇ ਕਿਨਾਰਿਆਂ 'ਤੇ ਇੰਟਰਲਾਕ ਟਾਈਲਾਂ ਲਗਾਉਣ ਤੋਂ ਇਲਾਵਾ ਕਈ ਪਿੰਡਾਂ 'ਚ ਸਟਰੀਟ ਲਾਈਟਾਂ ਦੀ ਲੱਗ ਚੁਕੀਆਂ ਹਨ | ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤੇ ਆਉਣ ਵਾਲੇ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਬਣੀਆਂ ਰੋਹੀਆਂ ਦੀ ਵੀ ਖ਼ੁਦਾਈ ਕਰਵਾਈ ਜਾ ਰਹੀ ਹੈ | ਬਿਜਲੀ ਦੇ ਬਿੱਲ ਮੁਆਫ ਕਰਨ ਕਰਕੇ ਮੱਧ ਵਰਗ ਦੇ ਪਰਿਵਾਰ ਖੁਸ਼ ਹਨ | ਨਸ਼ਿਆਂ ਦੀ ਰੋਕਥਾਮ ਲਈ ਪੁੱਟੇ ਗਏ ਕਦਮਾਂ ਸਦਕਾ ਨਸ਼ਿਆਂ ਨੂੰ ਠੱਲ ਪਈ ਹੈ | ਸਿੱਖਿਆ ਕ੍ਰਾਂਤੀ ਲਿਆਉਣ ਨਾਲ ਸਕੂਲਾਂ ਦੀਆਂ ਇਮਾਰਤਾਂ ਬਣਾਉਣ ਸਦਕਾ ਸਕੂਲਾਂ ਨੂੰ ਨਵੀਂ ਦਿੱਖ ਪ੍ਰਦਾਨ ਹੋਈ ਹੈ | ਇਨ੍ਹਾਂ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕਰਨ ਵਾਲਿਆਂ 'ਚ ਇੰਜੀਨੀਅਰ ਬਲਰਾਜ ਸਿੰਘ ਪ੍ਰਧਾਨ ਬਲਾਕ ਕਾਂਗਰਸ, ਗੁਰਮੁਖ ਸਿੰਘ ਔਜਲਾ ਡੇਹਰੀਵਾਲ, ਜਗਦੀਪ ਸਿੰਘ ਸਰਪੰਚ ਤਰਸਿੱਕਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਪ੍ਰਮਿੰਦਰ ਸਿੰਘ ਔਜਲਾ ਸਰਪੰਚ ਡੇਹਰੀਵਾਲਾ, ਪ੍ਰਮਜੀਤ ਸਿੰਘ ਸਾਬਕਾ ਸਰਪੰਚ ਡੇਹਰੀਵਾਲਾ, ਦਲਜੀਤ ਸਿੰਘ ਬੰਡਾਲਾ, ਪੰਕਜ਼, ਬਲਕਾਰ ਸਿੰਘ, ਹਰਸ਼ਦੀਪ ਸਿੰਘ, ਬਾਬਾ ਬਲਵੰਤ ਸਿੰਘ, ਸੁਖਵਿੰਦਰ ਸਿੰਘ ਚੱਕੀ ਵਾਲੇ ਤੇ ਕੁਲਵੰਤ ਸਿੰਘ ਸੰਗਰਾਵਾਂ ਆਦਿ ਆਗੂ ਸ਼ਾਮਿਲ ਹਨ |