21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਵੱਖ-ਵੱਖ ਥਾਈਾ ਕੌਮਾਂਤਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 22-06-2025
ਗੁਰੂ ਨਾਨਕ ਮਾਡਲ ਸਕੂਲ ਮਜੀਠਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ
ਮਜੀਠਾ, (ਮਨਿੰਦਰ ਸਿੰਘ ਸੋਖੀ)-ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸੂਬਾ ਅਤੇ ਦੇਸ਼ ਭਰ ਵਿਚ ਅੱਜ ਕੌਮਾਂਤਰੀ ਪੱਧਰ 'ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ | ਇਸ ਸੰਬੰਧ ਵਿਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮਿ੍ਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਵਿਖੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਪੰਜਾਬ ਸਰਕਾਰ ਵਲੋਂ ਸੀ. ਐੱਮ. ਯੋਗਸ਼ਾਲਾ ਅਧੀਨ ਨਿਯੁਕਤ ਕੋਚ ਗੁਰੂ ਮੁਕਨਾ ਦੇਵੀ ਅਤੇ ਮੈਡਮ ਪੂਜਾ ਨੇ ਸ਼ਹਿਰ ਵਾਸੀਆਂ ਨੂੰ ਯੋਗਾ ਕਰਾਇਆ ਅਤੇ ਯੋਗ ਕਰਨ ਦੀ ਗੁਰ ਦੱਸੇ ਜਿਸ ਨਾਲ ਇਨਸਾਨ ਦੀ ਸਿਹਤ ਠੀਕ ਰਹਿ ਸਕਦੀ ਹੈ | ਇਥੇ ਇਹ ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅੱਜ ਦੇ ਯੋਗ ਦਿਵਸ ਮੌਕੇ ਸਰਕਾਰੀ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ ਪਰ ਕਿਸੇ ਵੀ ਅਧਿਕਾਰੀ ਨੇ ਇਸ ਵਿਚ ਸ਼ਾਮਿਲ ਹੋਣਾ ਮੁਨਾਸਿਬ ਨਹੀਂ ਸਮਝਿਆ | ਗੱਲਬਾਤ ਕਰਦਿਆਂ ਯੋਗ ਗੁਰੂ ਮੁਕਨਾ ਦੇਵੀ ਨੇ ਦੱਸਿਆ ਕਿ ਸੀ. ਐੱਮ. ਯੋਗਸ਼ਾਲਾ ਤਹਿਤ ਉਨ੍ਹਾਂ ਦੀ ਸਰਕਾਰ ਤਰਫੋਂ ਮਜੀਠਾ ਵਿਚ ਪੱਕੀ ਡਿਊਟੀ ਲੱਗੀ ਹੈ ਕਿ ਅਤੇ ਉਹ ਹਰ ਰੋਜ਼ ਮਜੀਠਾ ਵਿਖੇ ਵੱਖ-ਵੱਖ ਕੇਂਦਰਾਂ ਵਿਖੇ ਮੁਫ਼ਤ ਵਿਚ ਯੋਗਾ ਕਰਵਾਉਂਦੇ ਹਨ ਅਤੇ ਯੋਗ ਕਰਨ ਦੀ ਸਿਖਲਾਈ ਦਿੰਦੇ ਹਨ | ਉਨ੍ਹਾਂ ਦੱਸਿਆ ਕਿ ਹਰੇਕ ਮਨੁੱਖ ਨੂੰ ਯੋਗ ਅਭਿਆਸ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਨੂੰ ਤੰਦਰੁਸਤ ਰਖਿਆ ਜਾ ਸਕੇ | ਇਸ ਮੌਕੇ ਪਿ੍ੰ: ਜੋਗਾ ਸਿੰਘ ਅਠਵਾਲ ਨਾਲ ਸਕੂਲ ਸਟਾਫ ਵਿਚ ਬਲਜੀਤ ਕੌਰ, ਤਾਨੀਆ, ਹੀਨਾ, ਕਿ੍ਸ਼ਮ, ਹਰਜਿੰਦਰ ਕੌਰ, ਰਜਵੰਤ ਕੌਰ, ਸਤਵਿੰਦਰ ਕੌਰ, ਪੂਨਮ, ਲਵਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |
ਸਰਕਾਰੀ ਸਕੂਲ ਆਫ ਐਮੀਨੈਂਸ ਲੜਕੀਆਂ ਜੰਡਿਆਲਾ ਗੁਰੂ ਵਿਖੇ ਯੋਗਾ ਦਿਵਸ ਮਨਾਇਆ
ਜੰਡਿਆਲਾ ਗੁਰੂ, (ਹਰਜਿੰਦਰ ਸਿੰਘ ਕਲੇਰ)-ਸਰਕਾਰੀ ਸਕੂਲ ਆਫ ਐਮੀਨੈਂਸ ਲੜਕੀਆਂ ਜੰਡਿਆਲਾ ਗੁਰੂ ਵਿਖੇ 11ਵੇਂ ਵਿਸ਼ਵ ਯੋਗਾ ਦਿਵਸ ਸਕੂਲ ਦੇ ਪਿ੍ੰ: ਜਤਿੰਦਰ ਕੌਰ ਅਤੇ ਮੈਡਮ ਕਮਲਜੀਤ ਕੌੌਰ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ | ਜਿਸ ਸਕੂਲ ਵਿਦਆਰਥੀਆਂ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ | ਪਿ੍ੰ: ਜਤਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੋਗ ਭਾਰਤੀ ਧਰੋਹਰ ਦੀ ਇਕ ਅਮੂਲ ਭੇਟ ਹੈ ਜੋ ਮਨੁੱਖ ਨੂੰ ਸਰੀਰ ਅਤੇ ਆਤਮਿਕ ਤੰਦਰੁਸਤੀ ਵੱਲ ਲੈ ਜਾਂਦਾ ਹੈ | ਯੋਗ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਬਲਕਿ ਇਹ ਮੁਲਕ ਦੀ ਚਿੰਤਨ ਚਾਰਨ ਤੇ ਜੀਵਨ ਦਿ੍ਸ਼ਟੀ ਨੂੰ ਵੀ ਨਿਰਧਾਰਿਤ ਕਰਦਾ ਹੈ | ਉਹਨੇ ਕਿਹਾ ਕਿ ਯੋਗ ਅਭਿਆਸ ਦੇ ਜਰੀਏ ਮਨੁੱਖ ਆਪਣੇ ਅੰਦਰ ਵਿਵੇਕ ਉਨਸ਼ਾਸਨ ਤੇ ਆਤਮ ਨਿਯੰਤਰਣ ਦੇ ਗੁਣਾ ਨੂੰ ਵਿਕਸਿਤ ਕਰ ਸਕਦਾ ਹੈ | ਇਸ ਮੌਕੇ ਕਮਲਜੀਤ ਕੌਰ, ਹਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਸੁਖਬੀਰ ਕੌਰ ਪੀ. ਟੀ. ਆਈ., ਪ੍ਰਤਾਪ ਸਿੰਘ ਪੀ. ਟੀ. ਆਈ., ਜੁਗਰਾਜ ਸਿੰਘ, ਮੁਨੀਸ਼ ਸ਼ਰਮਾ ਆਦਿ ਹਾਜ਼ਰ ਸਨ |
ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਵਡਾਲਾ ਕਲਾਂ-ਖੁਰਦ ਵਿਚ ਯੋਗਾ ਦਿਵਸ ਮਨਾਇਆ
ਬਾਬਾ ਬਕਾਲਾ ਸਾਹਿਬ, (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਵਡਾਲਾ ਕਲਾਂ-ਖੁਰਦ ਵਿਚ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਫਿਜੀਕਲ ਐਜੂਕੇਸ਼ਨ ਦੇ ਅਧਿਆਪਕ ਮੈਡਮ ਕਵਲਪ੍ਰੀਤ ਕੌਰ ਵਲੋਂ ਵੱਖ-ਵੱਖ ਯੋਗਾ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਕੂਲ ਮੁਖੀ ਸਰਦਾਰ ਰਣਜੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਅਖੀਰ ਵਿਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ |

ਪਿਛਲੀ ਖ਼ਬਰ ਹਰਭਜਨ ਸਿੰਘ ਈ. ਟੀ. ਓ. ਕੈਬਨਿਟ ਮੰਤਰੀ ਪੰਜਾਬ ਵਲੋਂ ਬਲਾਕ ਤਰਸਿੱਕਾ 'ਚ ਕੀਤੇ ਵਿਕਾਸ ਕੰਮਾਂ ਤੋਂ ਲੋਕ ਸੰਤੁਸ਼ਟ-ਬਲਜੀਤ... ਅਗਲੀ ਖ਼ਬਰ ਗੁਰੂੁ ਤੇਗ ਬਹਦਾਰ ਕਾਲਜ ਸਠਿਆਲਾ 'ਚ ਕੌਮਾਂਤਰੀ ਯੋਗਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।