ਸਠਿਆਲਾ, 21 ਜੂਨ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਦਾਰ ਕਾਲਜ ਸਠਿਆਲਾ ਵਿਖੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ | ਇਸ ਬਾਰੇ ਕਾਲਜ ਇੰਚਰਜ ਤੇ ਐੱਨ. ਸੀ. ਸੀ. ਯੂਨਿਟ ਦੇ ਅਫਸਰ ਡਾ. ਹਰਸਿਮਰਨ ਕੌਰ ਨੇ ਦੱਸਿਆ ਹੈ ਕਿ ਪੰਜਾਬ ਬਟਾਲੀਅਨ ਐੱਨ. ਸੀ. ਸੀ. ਯੂਨਿਟ ਅੰਮਿ੍ਤਸਰ ਦੇ ਸਹਿਯੋਗ ਨਾਲ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ | ਉਨ੍ਹਾਂ ਨੇ ਕਾਲਜ 'ਚ 11ਵਾਂ ਕੌਮਾਂਤਰੀ ਯੋਗਾ ਦਿਵਸ ਮਨਾਉਣ ਬਾਰੇ ਕਿਹਾ ਕਿ ਇਹ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ ਤੇ ਯੋਗਾ ਕਰਨਾ ਸਾਡੇ ਜੀਵਨ 'ਚ ਕਿੰਨਾ ਜਰੂਰੀ ਹੈ, ਇਸ ਦਾ ਜ਼ਿਕਰ ਸ਼ਾਸਤਰਾਂ ਵਿਚ ਮਿਲਦਾ ਹੈ | ਇਸ ਨਾਲ ਸਰੀਰ 'ਚ ਅਜਿਹੇ ਰੋਗ ਹਨ, ਜਿਨ੍ਹਾਂ ਨੂੰ ਯੋਗਾ ਰਾਹੀਂ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਕਰਕੇ ਲੋਕਾਂ ਨੂੰ ਇਸ ਦਾ ਮਹੱਤਵ ਸਮਝਾਉਣ ਲਈ ਹਰ ਸਾਲ 21 ਜੂਨ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਮੌਕੇ ਪੰਜਾਬ ਬਟਾਲੀਅਨ ਦੇ ਹਵਾਲਦਾਰ ਮਲਕੀਤ ਸਿੰਘ, ਹਵਾਲਦਾਰ ਵਰਿੰਦਰ ਸਿੰਘ ਤੇ ਪ੍ਰੋ: ਹੀਰਾ ਲਾਲ, ਪ੍ਰੋ: ਕਰਮਬੀਰ ਸਿੰਘ ਸੰਧੂ ਅਤੇ ਐੱਨ. ਸੀ. ਸੀ. ਕੈਡਿਟਾਂ ਤੇ ਸਟਾਫ ਵਲੋਂ ਆਸਨ, ਸਾਹ ਵਿਧੀਆਂ ਅਤੇ ਆਰਾਮ ਤਕਨੀਕਾਂ ਦਾ ਅਭਿਆਸ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਰਚਨਾਤਮਕਤਾ ਅਤੇ ਸਿਰਜਣਾਤਮਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਪੋਸਟਰ ਬਣਾਉਣ ਦੀ ਪ੍ਰਤੀਯੋਗਿਤਾ ਵਿਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |