21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਤੰਦਰੁਸਤ ਰਹਿਣ ਲਈ ਹਰੇਕ ਇਨਸਾਨ ਨੂੰ ਯੋਗਾ ਕਰਨਾ ਚਾਹੀਦਾ-ਚੇਅਰਮੈਨ ਐੱਮ. ਐੱਮ. ਆਨੰਦ <br/>

ਅਜੀਤ ਡੈਸਕ 22-06-2025
ਜੇਠੂਵਾਲ, 21 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ-ਬਟਾਲਾ ਰੋਡ 'ਤੇ ਸਥਿਤ ਆਨੰਦ ਕਾਲਜ ਆਫ਼ ਐਜ਼ੂਕੇਸ਼ਨ ਜੇਠੂਵਾਲ 'ਚ ਅੰਤਰਰਾਸਟਰੀ ਯੋਗਾ ਦਿਵਸ ਮਨਾਇਆ ਗਿਆ | ਇਹ ਯੋਗਾ ਦਿਵਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2015 'ਚ ਸ਼ੁਰੂ ਕਰਵਾਇਆ ਸੀ, ਜਿਸ ਦੇ ਚੱਲਦਿਆਂ ਹਰੇਕ ਸਾਲ ਉਕਤ ਦਿਵਸ ਕਾਲਜ ਦੇ ਚੇਅਰਮੈਨ ਐੱਮ. ਐੱਮ. ਆਨੰਦ, ਡਾਇਰਕੈਟਰ ਸੂਰਿਯਾ ਆਨੰਦ, ਪਿੰ੍ਰਸੀਪਲ ਡਾ. ਕੰਵਲਬੀਰ ਕੌਰ ਮਾਹਲ, ਪਿ੍ੰ: ਰਚਨਾ ਕੁਮਾਰੀ, ਐਡੀਮਸਟਰੇਟਰ ਰੇਨੂੰ ਠਾਕੁਰ ਦੀ ਰਹਿਨੁਮਾਈ ਹੇਠ ਯੋਗ ਅਧਿਆਪਕਾ ਰੀਤੂ ਵਲੋਂ ਸਮੂੰਹ ਸਟਾਫ਼ ਤੇ ਵਿਦਿਆਰਥਣਾਂ ਨੂੰ ਯੋਗ ਅਭਿਆਸ ਕਰਵਾਇਆ ਗਿਆ |
ਚੇਅਰਮੈਨ ਸ੍ਰੀ ਆਨੰਦ ਨੇ ਵਿਦਿਆਰਥਣਾਂ ਨੂੰ ਯੋਗਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਹਰ ਇਨਸਾਨ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ | ਡਾਇਰਕੈਟਰ ਸ੍ਰੀ ਆਨੰਦ ਨੇ ਵਿਦਿਆਰਥਣਾਂ ਨੂੰ ਯੋਗਾ ਦਿਵਸ ਦੇ ਵੱਖ-ਵੱਖ ਆਸਣ ਕਰਵਾਉਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਅਧਿਆਪਕ ਰੀਤੂ ਨੇ ਯੋਗ ਤੋਂ ਹੋਣ ਵਾਲੇ ਵੱਖ-ਵੱਖ ਫਾਇਦਿਆਂ ਸੰਬੰਧੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ | ਇਸ ਯੋਗਾ ਦਿਵਸ ਮੌਕੇ ਚੇਅਰਮੈਨ ਸ੍ਰੀ ਆਨੰਦ, ਸ੍ਰੀ ਸੂਰਿਯਾ, ਪਿੰ੍ਰ: ਡਾ. ਮਾਹਲ, ਪਿੰ੍ਰਸੀਪਲ ਰਚਨਾ ਕੁਮਾਰੀ ਵੱਲੋਂ ਯੋਗਾ ਅਭਿਆਸ ਕਰਵਾਉਣ ਵਾਲੀ ਅਧਿਆਪਕਾ ਰੀਤੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਊਸ਼ਾ ਸਰੀਨ, ਵਰਿੰਦਰ ਕੌਰ, ਜੇ. ਪੀ. ਸ਼ਰਮਾ, ਹਰਪ੍ਰੀਤ ਕੌਰ, ਰੀਤੂ ਕਾਲੀਆ, ਰਾਜਬੀਰ ਕੌਰ, ਬਲਜੀਤ ਕੌਰ, ਸਰੂਚੀਪਾਲ, ਅਰਵਿੰਦਰ ਡੇਜੀ, ਸ਼ੈਲੀ ਸ਼ਰਮਾ, ਰਮਿੰਦਰ ਕੌਰ, ਭੁਪਿੰਦਰ ਕੌਰ, ਲਵਪ੍ਰੀਤ ਕੌਰ, ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਪੂਨਮਦੀਪ ਕੌਰ, ਭਾਵਨਾ ਸ਼ਰਮਾ, ਰੂਪਨਦੀਪ ਕੌਰ, ਤਰਨਦੀਪ ਕੌਰ, ਰਮਨਦੀਪ ਕੌਰ ਸੰਧੂ ਅਜਮਤ, ਸੁਨਿਧੀ, ਸੀਮਾ, ਕੋਮਲ ਢਿੱਲੋਂ, ਰਮਨਦੀਪ ਕੌਰ, ਕੋਮਲਪ੍ਰੀਤ ਕੌਰ, ਕੋਮਲਪ੍ਰੀਤ ਕੌਰ ਬੋਪਾਰਾਏ ਸਮੇਤ ਸਟਾਫ਼ ਤੇ ਵੱਡੀ ਗਿਣਤੀ 'ਚ ਵਿਦਿਆਰਥਣਾਂ ਸ਼ਾਮਿਲ ਸਨ |

ਪਿਛਲੀ ਖ਼ਬਰ ਗੁਰੂੁ ਤੇਗ ਬਹਦਾਰ ਕਾਲਜ ਸਠਿਆਲਾ 'ਚ ਕੌਮਾਂਤਰੀ ਯੋਗਾ ਦਿਵਸ ਮਨਾਇਆ <br/> ਅਗਲੀ ਖ਼ਬਰ ਜੀ. ਪੀ. ਐੱਚ. ਡੀ. ਸੀ. ਆਈ. ਅੰਮਿ੍ਤਸਰ ਨੇ ਅਟਾਰੀ ਸਰਹੱਦ 'ਤੇ ਯੋਗਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।