20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੱਕੀ ਨਾਲੇ 'ਚ ਬੂਟੀ ਦੀ ਡੱਕ ਲੱਗਣ ਨਾਲ ਦਰਜਨਾਂ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ <br/>

ਅਜੀਤ ਡੈਸਕ 01-09-2025
ਚੋਗਾਵਾਂ, 31 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਬ ਡਵੀਜ਼ਨ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਰਾਵੀ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਲੋਧੀ ਗੁੱਜਰ ਸੱਕੀ ਨਾਲੇ ਦੇ ਪਾਣੀ ਵਿੱਚ ਉਛਾਲ ਆਉਣ ਨਾਲ ਦਰਜਨਾ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਕੇ ਤਬਾਹ ਹੋ ਗਈ ਹੈ | ਲੋਧੀਗੁੱਜਰ ਸੱਕੀ ਨਾਲੇ ਵਿਚ ਘਾਹ ਬੂਟੀ ਦੀ ਡੱਕ ਲੱਗਣ ਨਾਲ 20 ਤੋਂ ਉੱਪਰ ਪਿੰਡਾਂ ਵਿਚ ਹੜ ਵਰਗੀ ਸਥਿਤੀ ਬਣੀ ਹੋਈ ਹੈ | ਇਸ ਸੰਬੰਧੀ ਨਿਸ਼ਾਨ ਸਿੰਘ, ਸਿਮਰਜੀਤ ਸਿੰਘ, ਚੈਨਲ ਸਿੰਘ ਨੰਬਰਦਾਰ, ਸਾਬਕਾ ਸਰਪੰਚ ਸੁਖਚੈਨ ਸਿੰਘ, ਗੁਰਭੇਜ ਸਿੰਘ ਲੋਧੀ ਗੁੱਜਰ, ਬਚਿੱਤਰ ਸਿੰਘ ਹੇਤਮਪੁਰਾ, ਸਾਬਕਾ ਸਰਪੰਚ ਨਰਿੰਦਰ ਸਿੰਘ, ਸੂਬਾ ਸਿੰਘ, ਕਾਰਜ ਸਿੰਘ ਭੱਗੂਪੁਰ ਆਦਿ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ | ਸੱਕੀ ਨਾਲੇ ਵਿਚ 8 ਦਰ ਹਨ | ਜਿਸ ਵਿਚ 2 ਦਰ ਚੱਲ ਰਹੇ ਹਨ ਉਹ ਵੀ ਘਾਹ ਬੂਟੀ ਦੀ ਡੱਕ ਲੱਗਣ ਨਾਲ ਬੰਦ ਹੋ ਗਏ ਹਨ | ਪਾਣੀ ਪੁਲ ਤੋਂ ਬਾਹਰ ਉਛਲ ਰਿਹਾ ਹੈ | ਪੁਲ ਵਿਚ ਪਾੜ ਪੈਣਾ ਸ਼ੁਰੂ ਹੋ ਗਿਆ | ਇਹ ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ | ਉਨ੍ਹਾਂ ਜ਼ਿਲ੍ਹੇ ਦੀ ਡੀ.ਸੀ. ਸਾਹਿਬ ਤੋਂ ਮੰਗ ਕੀਤੀ ਕਿ ਸੱਕੀ ਨਾਲੇ ਦੇ ਸਾਰੇ ਦਰ ਖੋਲ ਕੇ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਜਾਵੇ |

ਪਿਛਲੀ ਖ਼ਬਰ ਗਰੀਬ ਪਰਿਵਾਰ ਦਾ ਡਿੱਗਿਆ ਕੋਠਾ-ਪਰਿਵਾਰ ਵਾਲ-ਵਾਲ ਬਚਿਆ <br/> ਅਗਲੀ ਖ਼ਬਰ ਸਾਹਿਤਕਾਰ ਦਲਜੀਤ ਸਿੰਘ ਬੇਦੀ ਦੀ ਮੌਤ 'ਤੇ ਦੁੱਖ ਪ੍ਰਗਟਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।