20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗਰੀਬ ਪਰਿਵਾਰ ਦਾ ਡਿੱਗਿਆ ਕੋਠਾ-ਪਰਿਵਾਰ ਵਾਲ-ਵਾਲ ਬਚਿਆ <br/>

ਅਜੀਤ ਡੈਸਕ 01-09-2025
ਓਠੀਆਂ, 31 ਅਗਸਤ (ਗੁਰਵਿੰਦਰ ਸਿੰਘ ਛੀਨਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੋਕਾਂ ਦਾ ਜਿਊਣਾ ਹਰਾਮ ਬਣਿਆ ਪਿਆ ਹੈ | ਲੋਕਾਂ ਦਾ ਬਹੁਤ ਮੰਦਾ ਹਾਲ ਹੋ ਰਿਹਾ ਹੈ ਅਤੇ ਕਈ ਗਰੀਬਾਂ ਦੇ ਕੋਠੇ ਵੀ ਡਿੱਗ ਰਹੇ ਹਨ | ਨਜ਼ਦੀਕ ਪੈਂਦੇ ਪਿੰਡ ਛੀਨਾ ਕਰਮ ਸਿੰਘ ਦੇ ਗਰੀਬ ਪਰਿਵਾਰ ਦਾ ਭਾਰੀ ਮੀਂਹ ਕਾਰਨ ਕੋਠਾ ਡਿੱਗਣ ਦਾ ਸਮਾਚਾਰ ਹੈ | ਇਸ ਸੰਬੰਧੀ ਪਿੰਡ ਦੇ ਸਰਪੰਚ ਅਤੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪਿੰਡ ਦੇ ਮੈਂਬਰ ਪੰਚਾਇਤ ਸਾਹਿਬ ਸਿੰਘ ਪੁੱਤਰ ਗਿਆਨ ਸਿੰਘ ਦਾ ਕਮਰਾ ਦੋ ਦਿਨਾਂ 'ਚੋਂ ਮੀਂਹ ਪੈਣ ਕਾਰਨ ਚੋਅ ਰਿਹਾ ਸੀ ਤੇ ਅੱਜ ਵੀ ਦੁਪਹਿਰ ਵੇਲੇ ਉਸ ਦੀ ਛੱਤ ਡਿੱਗ ਪਈ ਤੇ ਪਰਿਵਾਰ ਨੇ ਮਸਾਂ ਹੀ ਆਪਣੀ ਜਾਨ ਬਚਾਈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਯੋਗ ਮੁਆਵਜ਼ੇ ਦੀ ਮੰਗ ਕੀਤੀ |

ਪਿਛਲੀ ਖ਼ਬਰ ਭਾਰੀ ਬਾਰਿਸ਼ ਕਾਰਨ ਕਈ ਗ਼ਰੀਬ ਘਰਾਂ ਦੇ ਕੋਠਿਆਂ ਦੀਆਂ ਛੱਤਾਂ ਚੋਣ ਲੱਗੀਆਂ <br/> ਅਗਲੀ ਖ਼ਬਰ ਸੱਕੀ ਨਾਲੇ 'ਚ ਬੂਟੀ ਦੀ ਡੱਕ ਲੱਗਣ ਨਾਲ ਦਰਜਨਾਂ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।