25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

'ਆਪ' ਦੇ ਸੀਨੀਅਰ ਆਗੂ ਤੇ ਸਰਪੰਚ ਗੁਰਵਿੰਦਰ ਸਿੰਘ ਨਿਬਰਵਿੰਡ ਦਾ ਦਿਹਾਂਤ

ਅਜੀਤ ਡੈਸਕ 05-11-2025
ਮੱਤੇਵਾਲ, 4 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਹਲਕਾ ਮਜੀਠਾ ਦੇ ਪਿੰਡ ਨਿਬਰਵਿੰਡ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਿੰਡ ਸਰਪੰਚ ਗੁਰਵਿੰਦਰ ਸਿੰਘ ਨਿੱਬਰਵਿੰਡ ਦਾ ਬੀਤੀ ਸ਼ਾਮ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ | ਉਪਰੋਕਤ ਆਗੂ ਦੀ ਇਸ ਬੇਵਕਤੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਅਤੇ ਇਸ ਦੌਰਾਨ ਅੱਜ ਕੈਬਨਿਟ ਮੰਤਰੀ ਤੇ 'ਆਪ' ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਉੱਪ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ, ਵਿਧਾਇਕ ਦਵਿੰਦਰ ਸਿੰਘ ਲਾਡੀ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰਾਂ ਵਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਮਲਕੀਤ ਸਿੰਘ ਭੋਏ, ਸਿਕੰਦਰ ਸਿੰਘ ਖਿਦੋਵਾਲੀ, ਇੰਦਰ ਸਿੰਘ ਉਦੋਕੇ, ਬਲਜੀਤ ਸਿੰਘ ਸਰਾਂ, ਸਰਪੰਚ ਮਨਦੀਪ ਸਿੰਘ ਤਨੇਲ, ਗੁਰਬੀਰ ਸਿੰਘ ਮੱਤੇਵਾਲ, ਬਚਿੱਤਰ ਸਿੰਘ ਮੱਤੇਵਾਲ, ਮਨਜੀਤ ਸਿੰਘ, ਬਲਹਾਰ ਸਿੰਘ ਟਾਹਲੀ ਸਾਹਿਬ ਸਮੇਤ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ 'ਚ ਹਰਪਾਲ ਸਿੰਘ ਲਾਡੀ ਨੰਬਰਦਾਰ ਨੇ 'ਆਪ' ਦਾ ਫੜਿਆ ਪੱਲਾ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁ... ਅਗਲੀ ਖ਼ਬਰ ਸੰਤ ਬਾਬਾ ਝੰਡਾ ਸਿੰਘ ਸਕੂਲ ਦੇ ਬੱਚਿਆਂ ਨੇ ਨਗਰ ਕੀਰਤਨ 'ਚ ਕੀਤੀ ਪੇਸ਼ਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।