25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਰਵਨੀਤ ਕੌਰ ਕਲੇਰ ਨੇ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 05-11-2025
ਜੰਡਿਆਲਾ ਗੁਰੂ, 4 ਨਵੰਬਰ (ਹਰਜਿੰਦਰ ਸਿੰਘ ਕਲੇਰ)- ਸਿੱਖਿਆ ਵਿਭਾਗ ਵਿਚ ਤਰੱਕੀਆਂ ਕੀਤੀਆਂ ਜਾਣ ਤੋਂ ਬਾਅਦ ਡੀ. ਓ. ਐਲੀਮੈਂਟਰੀ ਅੰਮਿ੍ਤਸਰ ਕੰਵਲਜੀਤ ਸਿੰਘ ਵਲੋਂ ਤਰੱਕੀ ਪ੍ਰਾਪਤ ਅਧਿਆਪਕਾਂ ਨੂੰ ਆਰਡਰ ਜਾਰੀ ਕੀਤੇ ਗਏ | ਇਸ ਸਿਲਸਿਲੇ ਵਿਚ ਬਲਾਕ ਜੰਡਿਆਲਾ ਗੁਰੂ ਦੇ ਬੀ. ਓ ਰਣਜੀਤਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਧਿਆਪਕਾ ਰਵਨੀਤ ਕੌਰ ਕਲੇਰ ਨੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤਲਵੰਡੀ ਮਾਲੋਵਾਲ ਵਿਖੇ ਮੁੱਖ ਅਧਿਆਪਕਾ ਵਜੋਂ ਅਹੁਦਾ ਸੰਭਾਲਿਆ | ਇਸ ਮੌਕੇ ਸਕੂਲ ਦੇ ਸਟਾਫ ਵਲੋਂ ਜੀ ਆਇਆਂ ਆਖਦਿਆਂ ਰਵਨੀਤ ਕੌਰ ਕਲੇਰ ਨੂੰ ਸਨਮਾਨਿਤ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵਨੀਤ ਕੌਰ ਕਲੇਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦੀਆਂ ਹਨ ਜਿਨ੍ਹਾਂ ਨੇ ਸੇਵਾ ਦਾ ਮੌਕਾ ਦਿੱਤਾ | ਇਸ ਮੌਕੇ ਸੀ. ਐੱਚ. ਟੀ. ਗਹਿਰੀ ਮੰਡੀ, ਮਾਸਟਰ ਅੰਮਿ੍ਤਪਾਲ ਸਿੰਘ, ਮੈਡਮ ਪਰਮਜੀਤ ਕੌਰ, ਮੈਡਮ ਮਲਕੀਤ ਕੌਰ, ਮੈਡਮ ਰਮਨਦੀਪ ਕੌਰ, ਰਾਜਪ੍ਰੀਤ ਕੌਰ, ਮੈਡਮ ਸਰਬਿੰਦਰ ਕੌਰ, ਮੈਡਮ ਹਰਪ੍ਰੀਤ ਕੌਰ, ਮੈਡਮ ਰਮਣ ਸੰਧਾ, ਬਲਵਿੰਦਰ ਕੌਰ ਰਾਣਾ ਕਾਲਾ, ਕੈਪਟਨ ਸਿੰਘ ਕਲੇਰ, ਬਲਜਿੰਦਰ ਸਿੰਘ ਕਲੇਰ, ਡਾ. ਕਲੇਰ ਆਦਿ ਨੇ ਰਵਨੀਤ ਕੌਰ ਕਲੇਰ ਨੂੰ ਤਰੱਕੀ ਦੀਆਂ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਹਰਮਨ ਪਬਲਿਕ ਸਕੂਲ ਸੁਲਤਾਨਵਿੰਡ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਤਲਬੀਰ ਗਿੱਲ ਦੀ ਅਗਵਾਈ 'ਚ ਹਰਪਾਲ ਸਿੰਘ ਲਾਡੀ ਨੰਬਰਦਾਰ ਨੇ 'ਆਪ' ਦਾ ਫੜਿਆ ਪੱਲਾ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।