25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ

ਅਜੀਤ ਡੈਸਕ 05-11-2025
ਰਈਆ, 4 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਗੁਰਦੁਆਰਾ ਸਾਹਿਬ ਚੌਂਕ ਰਈਆ ਦੀ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਬੈਂਕ ਵਾਲੀ ਗਲੀ, ਗੁਰੂ ਰਵਿਦਾਸ ਬਾਜ਼ਾਰ, ਨਹਿਰਾਂ ਵਾਲਾ ਪੁੱਲ, ਜੀ. ਟੀ. ਰੋਡ ਰਈਆ ਤੋਂ ਹੁੰਦਾ ਹੋਇਆ ਫੇਰੂਮਾਨ ਰੋਡ ਤੋਂ ਗੁਜਰਦਾ ਹੋਇਆ ਵਾਪਸ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੇ ਗੁਰੂ ਰਵਿਦਾਸ ਬਾਜ਼ਾਰ ਪਹੁੰਚਣ 'ਤੇ ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਅਤੇ ਸਮੂਹ ਸਾਧ ਸੰਗਤ ਵਲੋਂ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ | ਸਵਾਗਤ ਕਰਨ ਵਾਲਿਆਂ ਵਿਚ ਤਰਸੇਮ ਲਾਲ ਸੇਮੀ ਮਾਸਟਰ ਕਰਨਦੀਪ ਸਿੰਘ ਜਗਪ੍ਰੀਤ ਸਿੰਘ, ਜਤਿੰਦਰ ਰਿੰਕੂ, ਹਰਜੀਤ ਸਿੰਘ ਪੁਰਬਾ, ਬਲਦੇਵ ਸਿੰਘ ਕਾਕਾ, ਮਲਕੀਤ ਸਿੰਘ ਮੀਕਾ, ਪਾਰਸਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ ਨੂੰ ਸਦਮਾ, ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ 6 ਨੂੰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਪਹੁੰਚੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।