25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਇੰਦਰਜੀਤ ਸਿੰਘ ਰਾਏਪੁਰ ਚੇਅਰਮੈਨ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜੀਤ ਡੈਸਕ 05-11-2025
ਨਵਾਂ ਪਿੰਡ, 4 ਨਵੰਬਰ (ਜਸਪਾਲ ਸਿੰਘ)-ਇੰਦਰਜੀਤ ਸਿੰਘ ਰਾਏਪੁਰ ਸਾਬਕਾ ਜ਼ਿਲ੍ਹਾ ਚੇਅਰਮੈਨ ਅੰਮਿ੍ਤਸਰ ਕਾਂਗਰਸ ਐੱਸ. ਸੀ. ਵਿੰਗ ਨੂੰ ਉਦੋਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਤੇ ਹਰਜਿੰਦਰ ਕੌਰ ਪਤਨੀ ਇੰਦਰਜੀਤ ਸਿੰਘ ਸਰਪੰਚ ਰਾਏਪੁਰ ਕਲਾਂ ਦੇ ਸੱਸ ਚਰਨ ਕੌਰ ਪਤਨੀ ਪਾਲ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ | ਮਾਤਾ ਚਰਨ ਕੌਰ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਮਾਸ਼ਨ ਘਾਟ ਵਿਖੇ ਇੰਦਰਜੀਤ ਸਿੰਘ ਚੇਅਰਮੈਨ ਵਲੋਂ ਉਨ੍ਹਾਂ ਦੀ ਚਿਖਾ ਨੂੰ ਅਗਨੀ ਭੇਟ ਕਰਕੇ ਕੀਤਾ ਗਿਆ | ਇਸ ਮੌਕੇ ਬਲਜੀਤ ਸਿੰਘ ਢਿੱਲੋਂ, ਮਨਜੀਤ ਸਿੰਘ ਕਹਿਣੀ, ਕਮਲਰਾਜ ਸਿੰਘ ਰਾਜਾ ਆੜ੍ਹਤੀਆ, ਜਗਜੀਤ ਸਿੰਘ ਜੱਗਾ ਸੁਲਤਾਨ ਵਿੰਡੀਆ, ਸਮੂਹ ਪੰਚਾਇਤ ਰਾਏਪੁਰ ਕਲਾਂ, ਸਰਪੰਚਾਂ, ਪੰਚਾਂ, ਵੱਖ-ਵੱਖ, ਸਿਆਸੀ, ਕਿਸਾਨ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇੰਦਰਜੀਤ ਸਿੰਘ ਚੇਅਰਮੈਨ ਤੇ ਸਰਪੰਚ ਹਰਜਿੰਦਰ ਕੌਰ ਨਾਲ ਦੁੱਖ ਸਾਂਝਾ ਕੀਤਾ | ਸਵ. ਮਾਤਾ ਚਰਨ ਕੌਰ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਰਾਏਪੁਰ ਕਲਾਂ 11 ਨਵੰਬਰ ਨੂੰ ਪਵੇਗਾ |
ਪਿਛਲੀ ਖ਼ਬਰ ਸ੍ਰੀ ਕਲਗੀਧਰ ਸਕੂਲ, ਬੁਤਾਲਾ 'ਚ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੇਅਰ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।