ਫ਼ਤਹਿਗੜ੍ਹ ਸਾਹਿਬ, 18 ਜੂਨ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪੁਲਿਸ ਦੁਆਰਾ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਰਹਿੰਦ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਅਵਤਾਰ ਸਿੰਘ, ਸਹਾਇਕ ਥਾਣੇਦਾਰ ਜਸਮੇਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਚਾਵਲਾ ਚੌਕ ਮੋੜ ਤੋਂ ਸਟੇਡੀਅਮ ਵੱਲ ਨੂੰ ਜਾ ਰਹੇ ਸਨ, ਤਾਂ ਜਦੋਂ ਉਹ ਸਟੇਡੀਅਮ ਵਾਲੀ ਸੜਕ ਵੱਲ ਨੂੰ ਮੁੜੇ ਤਾਂ ਸਾਹਮਣੇ ਤੋਂ ਆ ਰਿਹਾ ਇਕ ਮੋਨਾ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਘਬਰਾ ਕੇ ਸਟੇਡੀਅਮ ਦੀ ਕੰਧ ਓਹਲੇ ਹੋ ਗਿਆ, ਜਿਸ ਨੂੰ ਕਾਬੂ ਕਰ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਕਤ ਵਿਅਕਤੀ ਨੇ ਆਪਣਾ ਨ!ਅ ਮਨਦੀਪ ਸਿੰਘ ਉਰਫ਼ ਬਿੰਨੀ ਵਾਸੀ ਪਿੰਡ ਭੱਲਮਾਜਰਾ ਦੱਸਿਆ ਜਿਸ ਤੋਂ ਪੁਲਿਸ ਪਾਰਟੀ ਵਲੋਂ ਕਥਿਤ ਤੌਰ ਤੇ 6 ਪੱਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ 'ਤੇ ਥਾਣਾ ਸਰਹਿੰਦ ਪੁਲਿਸ ਵਲੋਂ ਐਨ.ਡੀ ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |