ਪਟਿਆਲਾ, 21 ਜੂਨ (ਅ.ਸ. ਆਹਲੂਵਾਲੀਆ)-ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਲੁਧਿਆਣਾ ਚੋਣਾਂ ਵਿਚ ਆਪ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ 'ਆਪ' ਦੀ ਜਿੱਤ ਬਾਰੇ ਗੱਲਬਾਤ ਦੌਰਾਨ ਕਿਹਾ ਕਿ 'ਆਪ' ਪਾਰਟੀ ਨੇ ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਆਪਣੀ ਮਜ਼ਬੂਤ ਪਹੁੰਚ ਬਣਾਈ ਹੈ | ਪਾਰਟੀ ਦੀਆਂ ਨੀਤੀਆਂ ਜਿਵੇਂ ਕਿ ਸਿੱਖਿਆ, ਸਿਹਤ, ਅਤੇ ਰੋਜ਼ਗਾਰ ਵਿਚ ਸੁਧਾਰ ਨੇ ਲੋਕਾਂ ਦਾ ਭਰੋਸਾ ਜਿੱਤਿਆ ਹੈ | ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਵਿਚ ਦਿੱਤੀ ਗਈ ਹਰ ਗਾਰੰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ | ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਗਈ ਹੈ | ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਗਿਆ ਹੈ | ਜਿਸ ਕਰਕੇ ਪੰਜਾਬ ਦੇ ਨੌਜਵਾਨ 'ਆਪ' ਪਾਰਟੀ ਨੂੰ ਆਪਣੀ ਆਵਾਜ਼ ਸਮਝਦੇ ਹਨ | ਪਾਰਟੀ ਦੇ ਯੁਵਾ ਨੇਤਾਵਾਂ ਦੀ ਸਰਗਰਮੀ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਾਅਦਿਆਂ ਨੇ ਨੌਜਵਾਨਾਂ ਨੂੰ 'ਆਪ' ਪਾਰਟੀ ਨਾਲ ਜੋੜ ਲਿਆ ਹੈ | ਵਿਰੋਧੀ ਪਾਰਟੀਆਂ ਵਿਚ ਆਪਸੀ ਫੁੱਟ ਅਤੇ ਭਿ੍ਸ਼ਟਾਚਾਰ ਦੇ ਦਾਅਵਿਆਂ ਨੇ ਉਨ੍ਹਾਂ ਦੀ ਲੋਕਪਿ੍ਯਤਾ ਨੂੰ ਘਟਾ ਦਿੱਤਾ ਹੈ | ਇਸ ਦੇ ਉਲਟ, 'ਆਪ' ਪਾਰਟੀ ਨੇ ਆਪਣੀ ਸਾਫ਼-ਸੁਥਰੀ ਛਵੀ ਕਾਇਮ ਰੱਖੀ ਹੈ, ਜੋ ਚੋਣਾਂ ਵਿਚ ਉਸ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਏਗੀ |