ਨਾਭਾ, 21 ਜੂਨ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਖੇ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਐਸ. ਐਚ. ਓ. ਸਰਬਜੀਤ ਸਿੰਘ ਚੀਮਾ ਨੂੰ ਅਧਿਆਪਕ ਦਲ ਪੰਜਾਬ ਦਾ ਇੱਕ ਵਫ਼ਦ ਸੂਬਾ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਤੇ ਸੀਨੀ. ਮੀਤ ਪ੍ਰਧਾਨ ਬਲਜੀਤ ਸਿੰਘ ਧਾਂਰੌਕੀ ਦੀ ਅਗਵਾਈ ਵਿੱਚ ਮਿਲਿਆ ਵਫ਼ਦ ਵਲੋਂ ਐਸ ਐਚ ਓ ਸਰਬਜੀਤ ਸਿੰਘ ਚੀਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ. ਚੀਮਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਲੋਕਾਂ ਦੇ ਕੰਮ ਪਾਰਦਰਸ਼ੀ ਇਮਾਨਦਾਰੀ ਤੇ ਮੈਰਿਟ ਦੇ ਅਧਾਰ 'ਤੇ ਕਰਨਗੇ | ਸ੍ਰੀ ਚੀਮਾ ਨੇ ਇਹ ਵੀ ਕਿਹਾ ਕਿ ਉਹ ਗੈਰ ਕਾਨੂੰਨੀ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਨਸਾ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਸ੍ਰੀ ਚੀਮਾ ਦਾ ਸਨਮਾਨ ਕਰਨ ਵਾਲਿਆਂ ਵਿੱਚ ਜਗਦੇਵ ਸਿੰਘ ਬੌੜਾ ਜਸਪਾਲ ਸਿੰਘ ਧਾਂਰੌਕੀ ਜਸਵਿੰਦਰ ਸਿੰਘ ਸੰਧੂ ਅਮਰੀਕ ਸਿੰਘ ਸੂਧੇਵਾਲ ਭਜਨ ਸਿੰਘ ਖਹਿਰਾ ਸੰਢੋਰੀਆ ਖਾਨ ਚਰਨਜੀਤ ਸਿੰਘ ਲਖਵੀਰ ਸਿੰਘ ਧਰਮਿੰਦਰ ਕਲੇਰ ਹਰਜਿੰਦਰ ਸਿੰਘ ਭਿੰਦੀ ਸ਼ਾਮਿਲ ਸਨ |