21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ਿਲ੍ਹਾ ਪ੍ਰਸ਼ਾਸਨ ਸਮੇਤ ਵੱਖ-ਵੱਖ ਸੰਸਥਾਵਾਂ ਨੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅਜੀਤ ਡੈਸਕ 22-06-2025
ਲੋਕਾਂ ਦੀ ਨਿਰੋਗੀ ਸਿਹਤ ਲਈ ਯੋਗਸ਼ਾਲਾ ਅਹਿਮ ਭੂਮਿਕਾ ਨਿਭਾਏਗੀ-ਕੁੰਦਨ ਗੋਗੀਆ
ਪਟਿਆਲਾ, 21 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਚਲਾਈ ਜਾ ਰਹੀ 'ਸੀ.ਐਮ. ਦੀ ਯੋਗਸ਼ਾਲਾ' ਤਹਿਤ 11ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਨੂੰ ਪਟਿਆਲਵੀਆਂ ਦੀ ਲਾਮਿਸਾਲ ਸ਼ਮੂਲੀਅਤ ਨੇ ਸਫਲ ਬਣਾਇਆ | ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਥਾਪਰ ਯੂਨੀਵਰਸਿਟੀ ਵਿਖੇ ਸਵੇਰੇ 6 ਤੋਂ 7:30 ਵਜੇ ਤੱਕ ਮਨਾਏ ਗਏ ਇਸ ਅੰਤਰਰਾਸ਼ਟਰੀ ਯੋਗ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ 'ਚ ਵੱਡੀ ਗਿਣਤੀ ਸੀ.ਐਮ. ਦੀ ਯੋਗਸ਼ਾਲਾ 'ਚ ਰੋਜ਼ਾਨਾ ਸ਼ਮੂਲੀਅਤ ਕਰਨ ਵਾਲੇ ਪਟਿਆਲਵੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਵਿਦਿਆਰਥੀਆਂ, ਖਿਡਾਰੀਆਂ, ਸਥਾਨਕ ਵਾਸੀਆਂ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਜਿੱਥੇ ਸੀ.ਐਮ. ਦੀ ਯੋਗਸ਼ਾਲਾ ਦੇ ਟਰੇਨਰਾਂ ਤੇ ਆਯੂਸ਼ ਵਿਭਾਗ, ਪੰਜਾਬ ਦੇ ਯੋਗ ਮਾਹਰ ਡਾਕਟਰਾਂ ਨੇ ਯੋਗ ਦੇ ਲਾਭ ਗਿਣਾਉਂਦਿਆਂ ਪ੍ਰਾਣਾਯਾਮ, ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ ਉਥੇ ਹੀ ਵਿਦਿਆਰਥੀਆਂ ਦੀ ਟੀਮ ਨੇ ਸੰਗੀਤਕ ਯੋਗਾ ਦੇ ਕਰਤੱਬ ਦਿਖਾਏ | ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਸਮਾਗਮ ਵਿੱ 5 ਹਜ਼ਾਰ ਤੋਂ ਵਧੇਰੇ ਪਟਿਆਲਵੀਆਂ ਨੇ ਸ਼ਮੂਲੀਅਤ ਕਰਕੇ ਜਿਥੇ ਨਵਾਂ ਰਿਕਾਰਡ ਬਣਾਇਆ ਹੈ, ਉਥੇ ਹੀ ਯੋਗ ਪ੍ਰਤੀ ਪੈਦਾ ਹੋਈ ਜਾਗਰੂਕਤਾ ਦਾ ਸੁਨੇਹਾ ਵੀ ਦਿੱਤਾ |
ਇਸ ਮੌਕੇ ਪਟਿਆਲਾ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਤੰਦਰੁਸਤ ਸੂਬਾ ਬਣੇ, ਜਿਸ ਲਈ ਉਨ੍ਹਾਂ ਵੱਲੋਂ ਸੂਬੇ ਭਰ ਵਿੱਚ 'ਸੀ.ਐਮ. ਦੀ ਯੋਗਸ਼ਾਲਾ' ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਰੋਜ਼ਾਨਾ ਸੂਬੇ ਦੇ ਲੱਖਾਂ ਲੋਕ ਸਵੇਰੇ-ਸ਼ਾਮ ਲਾਭ ਉੱਠਾ ਰਹੇ ਹਨ | ਉਨ੍ਹਾਂ ਪਟਿਆਲਾ ਵਾਸੀਆਂ ਨੂੰ ਯੋਗ ਨੂੰ ਆਪਣੀ ਦਿਨਚਰਿਆ ਦਾ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਇਕ ਦੂਰਅੰਦੇਸ਼ੀ ਸੋਚ ਹੈ, ਜੋ ਰੰਗਲਾ ਪੰਜਾਬ ਬਣਾਉਣ 'ਚ ਅਹਿਮ ਰੋਲ ਅਦਾ ਕਰੇਗੀ |
ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ ਯੋਗ ਦਿਵਸ ਮਨਾਇਆ
ਪਟਿਆਲਾ (ਗੁਰਵਿੰਦਰ ਸਿੰਘ ਔਲਖ)-ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋ ਸਵੇਰ ਸਮੇਂ ਯੋਗ ਦੇ ਵੱਖ ਵੱਖ ਆਸਨ ਕੀਤਾ | ਕਾਲਜ ਚੇਅਰਮੈਨ ਰਜਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰੋਗ ਜੀਵਨ ਲਈ ਯੋਗ ਦਾ ਬਹੁਤ ਹੀ ਮਹੱਤਵ ਹੈ ਜਿਸ ਲਈ ਹਰੇਕ ਇਨਸਾਨ ਸਵੇਰੇ ਸ਼ਾਮ ਯੋਗ ਨੂੰ ਆਪਣੇ ਜੀਵਨ ਦੀ ਹਿੱਸਾ ਬਣਾਵੇ | ਉਨ੍ਹਾਂ ਕਿਹਾ ਕਿ ਜੋ ਵਿਅਕਤੀ ਬਿਨਾਂ ਨਾਗੇ ਯੋਗ ਆਸਨ ਕਰਦਾ ਹੈ ਉਸ ਦੇ ਸਰੀਰ ਤੋ ਬਿਮਾਰੀਆਂ ਵੀ ਦੂਰ ਰਹਿੰਦੀਆਂ ਹਨ | ਕਾਲਜ ਦੇ ਉਪ ਚੇਅਰਮੈਨ ਮਨਦੀਪ ਸਿੰਘ ਚਹਿਲ ਅਤੇ ਸਕੱਤਰ ਮੈਡਮ ਨਵਨੀਤ ਕੌਰ ਨੇ ਵੀ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਕਾਲਜ ਸਟਾਫ਼ ਵਲੋ ਵੀ ਵਿਦਿਆਰਥੀਆਂ ਨੂੰ ਯੋਗ ਦੇ ਵੱਖ ਵੱਖ ਆਸਣਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਵੱਡੀ ਗਿਣਤੀ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜਰ ਸਨ |
ਏਸ਼ੀਅਨ ਗਰੁੱਪ ਆਫ਼ ਕਾਲਜਜ਼ ਵਿਖੇ ਮਨਾਇਆ ਗਿਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ
ਪਟਿਆਲਾ (ਗੁਰਵਿੰਦਰ ਸਿੰਘ ਔਲਖ) -ਏਸ਼ੀਅਨ ਗਰੁੱਪ ਆਫ ਕਾਲਜਜ਼, ਸਰਹਿੰਦ ਰੋਡ, ਪਟਿਆਲਾ ਵਿਖੇ ਅਮਰਜੀਤ ਸਿੰਘ ਦੀ ਅਗਵਾਈ ਹੇਠ 'ਇੱਕ ਧਰਤੀ ਇੱਕ ਸਵਾਸਥ ਦੇ ਲਈ ਯੋਗ' ਥੀਮ ਤੇ ਆਧਾਰਿਤ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਵਿੱਚ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਦੇ ਚੇਅਰਮੈਨ ਤਰਸੇਮ ਸੈਣੀ, ਮੈਨੇਜਮੈਂਟ ਮੈਂਬਰ ਸ਼ਿੰਗਾਰਾ ਸਿੰਘ , ਪਿ੍ੰਸੀਪਲ ਡਾ. ਮੀਨੂੰ ਸਿੰਘ ਸਚਾਨ ਅਤੇ ਸਮੂਹ ਸਟਾਫ਼ ਨੇ ਭਾਗ ਲਿਆ | ਅਮਰਜੀਤ ਸਿੰਘ ਵੱਲੋਂ ਯੋਗ ਦਿਵਸ ਦੀ ਸ਼ੁਰੂਆਤ ਸੂਰਜ ਨਮਸਕਾਰ ਨਾਲ ਕਰਵਾਈ ਗਈ | ਇਸ ਪਿੱਛੋਂ ਉਨ੍ਹਾਂ ਦੀ ਅਗਵਾਈ ਹੇਠ ਐਨ.ਸੀ.ਸੀ. ਦੇ ਕੈਡਿਟਸ ਵੱਲੋਂ ਸਰੀਰਕ ਤੇ ਮਾਨਸਿਕ ਵਿਕਾਸ ਲਈ ਵਿਭਿੰਨ ਪ੍ਰਕਾਰ ਦੇ ਆਸਣ ਜਿਵੇਂ ਕਿ ਤਾੜ ਆਸਣ, ਭੁਜੰਗ ਆਸਣ, ਬਿ੍ਕਸ਼ ਆਸਣ, ਨਵ ਆਸਣ ਤੋਂ ਇਲਾਵਾ ਹੋਰ ਬਹੁਤ ਸਾਰੇ ਆਸਣ ਅਤੇ ਯੋਗ ਮੁਦਰਾਵਾਂ ਕਰਵਾਈਆਂ ਗਈਆਂ |ਕਾਲਜ ਦੇ ਚੇਅਰਮੈਨ ਸ੍ਰੀ ਤਰਸੇਮ ਸੈਣੀ ਨੇ ਯੋਗ ਦਿਵਸ ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਯੋਗਾ ਪ੍ਰਾਚੀਨ ਭਾਰਤੀ ਪ੍ਰੰਪਰਾ ਦਾ ਇੱਕ ਅਨਮੋਲ ਤੋਹਫਾ ਹੈ ਜਿਹੜਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਲਈ ਸਭ ਤੋਂ ਭਰੋਸੇਮੰਦ ਸਾਧਨ ਵਜੋਂ ਉਭਰਿਆ ਹੈ |
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਕਚਹਿਰੀਆਂ 'ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਪਟਿਆਲਾ, (ਗੁਰਵਿੰਦਰ ਸਿੰਘ ਔਲਖ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੁਪਿੰਦਰਜੀਤ ਚਹਿਲ ਦੀ ਦੇਖ ਰੇਖ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਕਚਹਿਰੀਆਂ, ਪਟਿਆਲਾ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ¢ ਇਸ ਮੌਕੇ ਅਮਨ ਸਿੰਘ, ਯੋਗਾ ਅਧਿਆਪਕ, ਆਯੁਸ਼ਮਾਨ ਅਰੋਗਿਆ ਕੇਂਦਰ ਵਲੋਂ ਯੋਗਾ ਕਿਰਿਆਵਾਂ ਕਰਵਾਈਆਂ ਗਈਆਂ ਅਤੇ ਪ੍ਰਤੀਯੋਗੀਆਂ ਨੂੰ ਯੋਗ ਕਿਰਿਆਵਾਂ ਦੇ ਲਾਭ ਬਾਰੇ ਜਾਣੂ ਕਰਵਾਇਆ ਗਿਆ¢ ਇਸ ਮੌਕੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਪਟਿਆਲਾ ਕਮਲਦੀਪ ਸਿੰਘ ਧਾਲੀਵਾਲ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਪਟਿਆਲਾ ਵਰੁਣ ਨਾਗਪਾਲ, ਸਿਵਲ ਜੱਜ ਜੂਨੀਅਰ ਡਵੀਜ਼ਨ ਕਮ ਇੰਚਾਰਜ ਦਮਨਦੀਪ ਕਮਲ ਹੀਰਾ ਅਤੇ ਸਿਵਲ ਜੱਜ ਜੂਨੀਅਰ ਡਵੀਜ਼ਨ ਪਟਿਆਲਾ ਪ੍ਰਭਾ ਪ੍ਰਾਸ਼ਰ ਹਾਜ਼ਰ ਸਨ¢ ਇਸ ਤੋਂ ਇਲਾਵਾ ਲੀਗਲ ਏਡ ਡਿਫੈਂਸ ਕਾਊਾਸਲ ਅਤੇ ਕੋਰਟ ਦਾ ਸਟਾਫ਼ ਵੀ ਹਾਜ਼ਰ ਰਿਹਾ, ਜਿਨ੍ਹਾਂ ਨੇ ਇਸ ਦਿਨ ਦੀ ਮਹੱਤਤਾ ਅਤੇ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ¢ ਇਸ ਪ੍ਰੋਗਰਾਮ ਦੌਰਾਨ ਹਾਜ਼ਰੀਨ ਨੂੰ ਇਸ ਦਿਨ ਦੀ ਮਹੱਤਤਾ, ਮੁਫ਼ਤ ਕਾਨੂੰਨੀ ਸੇਵਾਵਾਂ, ਨਾਲਸਾ ਸਕੀਮਾਂ, ਟੋਲ ਫ਼ਰੀ ਹੈਲਪ ਲਾਈਨ ਨੰਬਰ 15100 ਅਤੇ 13 ਸਤੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਗਰੂਕ ਕੀਤਾ ਗਿਆ¢ ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਕਚਹਿਰੀਆਂ ਸਬ ਡਵੀਜ਼ਨ ਰਾਜਪੁਰਾ, ਸਮਾਣਾ ਅਤੇ ਨਾਭਾ ਦੇ ਨਾਲ ਨਾਲ ਕੇਂਦਰੀ ਜੇਲ੍ਹ ਪਟਿਆਲਾ, ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਖੁੱਲ੍ਹੀ ਖੇਤੀਬਾੜੀ ਜੇਲ੍ਹ ਨਾਭਾ ਵਿਖੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ¢ ਇਸ ਪ੍ਰੋਗਰਾਮ ਵਿੱਚ ਕੁੱਲ 490 ਵਿਅਕਤੀਆਂ ਨੇ ਸ਼ਿਰਕਤ ਕੀਤੀ¢
ਰਾਜਪੁਰਾ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਨਾਲ ਮਨਾਇਆ
ਰਾਜਪੁਰਾ, (ਜੀ.ਪੀ. ਸਿੰਘ)-ਅੱਜ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਸ਼ਹਿਰ ਦੇ ਕਰੀਬ 20 ਪਾਰਕਾਂ ਵਿਚ ਸਮਾਰੋਹ ਰੱਖੇ ਗਏ | ਮੁੱਖ ਸਮਾਰੋਹ ਸ੍ਰੀ ਰਾਮ ਪਾਰਕ ਨੇੜੇ ਬ੍ਰਹਮਾਕੁਮਾਰੀ ਆਸ਼ਰਮ ਵਿਖੇ ਅਤੇ ਸੇਵਾ ਭਾਰਤੀ ਵਲੋਂ ਨਿਰੰਕਾਰੀ ਪਾਰਕ ਵਿਖੇ ਹੋਏ ਯੋਗ ਅਚਾਰਿਆ ਪ੍ਰਸ਼ੋਤਮ ਅਲਰੇਜਾ ਅਤੇ ਪਵਿੱਤਰ ਸਿੰਘ ਅਤੇ ਯੋਗ ਅਚਾਰਿਆ ਪ੍ਰਵੀਨ ਵਧਵਾ, ਨਵਦੀਪ ਅਰੋੜਾ ਸਰਪਰੱਸਤ ਦੀ ਅਗਵਾਈ ਵਿਚ ਕਰਵਾਏ ਗਏ | ਜਿਸ ਵਿਚ ਹਜ਼ਾਰਾਂ ਔਰਤਾਂ, ਮਰਦਾਂ ਅਤੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਯੋਗ ਕੀਤਾ |
ਇਸ ਦੌਰਾਨ ਅਰੈਬਿਕਸ, ਯੌਗ ਅਤੇ ਦੇਸ਼ ਭਗਤੀ ਦੀ ਗੀਤਾਂ ਨਾਲ ਪਾਰਕ ਗੂੰਜ ਉੱਠੇ | ਇਸ ਦੌਰਾਨ ਸ੍ਰੀ ਰਾਮ ਪਾਰਕ ਦੇ 60 ਤੋਂ 78 ਸਾਲਾਂ ਤਕ ਦੇ ਸਾਬਕਾ ਨੌਜਵਾਨਾਂ (ਬਜ਼ੁਰਗਾਂ) ਨੇ ਵੀ ਅੱਧਾ ਘੰਟਾ ਪੂਰੇ ਅਨੁਸ਼ਾਸਨ 'ਚ ਰਹਿ ਕੇ ਯੋਗ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਅੰਤਰਰਾਸ਼ਟਰੀ ਯੋਗਾ ਦਿਵਸ ਤੇ ਯੋਗ ਅਚਾਰਿਆ ਪ੍ਰਸ਼ੋਤਮ ਅਲਰੇਜਾ, ਪਵਿੱਤਰ ਸਿੰਘ ਅਤੇ ਪ੍ਰਵੀਨ ਵਧਵਾ ਨੇ ਕਿਹਾ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ ਬਹੁਤ ਮਹੱਤਵ ਰੱਖਦਾ ਹੈ ਅਤੇ ਯੋਗ ਯੋਗਾ ਸਰੀਰ ਨੂੰ ਅਰੋਗ ਰੱਖਣ ਦੀ ਕਲਾ ਵੀ ਹੈ ਤੇ ਵਿਗਿਆਨ ਵੀ ਹੈ | ਇਸ ਨੂੰ ਸਮਝ ਕੇ ਹਰ ਮਨੁੱਖ ਯੋਗਾ ਕਰੇ ਅਤੇ ਨਿਰੋਗ ਜੀਵਨ ਬਤੀਤ ਕਰੇ | ਇਸ ਮੌਕੇ ਵੱਖ-ਵੱਖ ਪਾਰਕਾਂ ਵਿਖੇ ਸਮਾਜ ਸੇਵੀ ਪੂਰਨ ਗਰੋਵਰ, ਪ੍ਰਧਾਨ ਲੇਖ ਰਾਜ, ਸੇਵਾ ਭਾਰਤੀ ਦੇ ਸੂਬਾਈ ਪ੍ਰਧਾਨ ਪ੍ਰਦੀਪ ਵਰਸ਼ਨੇ, ਨਿਰੰਕਾਰੀ ਪ੍ਰਮੁੱਖ ਰਾਧੇ ਸ਼ਾਮ ਨੂੰ ਸਨਮਾਨਿਤ ਕੀਤਾ ਗਿਆ |
ਮਹਾਰਾਜਾ ਹੀਰਾ ਸਿੰਘ ਪਾਰਕ ਨਾਭਾ 'ਚ ਮਨਾਇਆ ਗਿਆ ਯੋਗ ਦਿਵਸ
ਨਾਭਾ, (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਦੁਲੱਦੀ ਗੇਟ ਸਥਿਤ ਇਤਿਹਾਸਿਕ ਪਾਰਕ ਮਹਾਰਾਜਾ ਹੀਰਾ ਸਿੰਘ ਪਾਰਕ ਵਿਖੇ ਮਹਾਰਾਜਾ ਹੀਰਾ ਸਿੰਘ ਵੈਲਫੇਅਰ ਪਾਰਕ ਸੇਵਾ ਸੁਸਾਇਟੀ ਨਾਭਾ ਵਲੋਂ ਵਿਸ਼ੇਸ਼ ਤੌਰ 'ਤੇ ਅੰਤਰਰਾਸਟਰੀ ਯੋਗ ਦਿਵਸ ਮਨਾਇਆ ਗਿਆ | ਜਿਸ ਦੌਰਾਨ ਸਹਿਰ ਵਾਸੀਆਂ ਵੱਡੀ ਗਿਣਤੀ ਵਿਚ ਪਹੁੰਚ ਕੇ ਯੋਗਾ ਕੀਤਾ | ਉਪਰੰਤ ਗੱਲਬਾਤ ਦੌਰਾਨ ਸੰਸਥਾ ਦੇ ਪ੍ਰਧਾਨ ਅਮਨਦੀਪ ਸਿੰਘ ਖਾਲਸਾ, ਸਰਪ੍ਰਸਤ ਡਾ. ਜੀਵਨ ਗਰਗ, ਕਮਲ ਕਪੂਰ ਆਦਿ ਨੇ ਦੱਸਿਆ ਕਿ ਯੋਗਾ ਕਰਾਉਣ ਲਈ ਪਹੁੰਚੇ ਹੇਮਰਾਜ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਵੇਰ ਵੇਲੇ ਆਪਣੀ ਸਿਹਤ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਸੈਰ ਕਰਨ ਦੇ ਨਾਲ ਨਾਲ ਯੋਗਾ ਕਰਨ ਅਤੇ ਵੱਖ ਵੱਖ ਤਰ੍ਹਾਂ ਦੀ ਕਸਰਤ ਜਰੂਰ ਕਰਨ ਤਾਂ ਜੋ ਆਪਣੇ ਸਰੀਰ ਨੂੰ ਨਿਰੋਗ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਮਹਾਰਾਜਾ ਹੀਰਾ ਸਿੰਘ ਪਾਰਕ ਵਿਚ ਸਵੇਰੇ 5 ਵਜੇ ਯੋਗਾ ਕਰਵਾਇਆ ਜਾਂਦਾ ਹੈ | ਇਸ ਮੌਕੇ ਸੰਸਥਾ ਦੇ ਮੈਂਬਰ ਅਸੋਕ ਅਰੋੜਾ, ਬਲਦੇਵ ਸਿੰਘ, ਰਵਿੰਦਰ ਸਰਮਾ , ਰਾਜੀਵ ਜੈਨ, ਰਾਕੇਸ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਮੌਜੂਦ ਸਨ |
ਜੀ.ਬੀ.ਆਈ. ਸਕੂਲ ਨੇ ਯੋਗ ਅਪਣਾ ਕੇ ਤੰਦਰੁਸਤ ਰਹਿਣ ਦਾ ਦਿੱਤਾ ਸੁਨੇਹਾ
ਨਾਭਾ, (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਜੀ.ਬੀ. ਇੰਟਰਨੈਸ਼ਨਲ ਸਕੂਲ ਵਿਚ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਦੇ ਦਿਸ਼ਾ-ਨਿਰਦੇਸ਼ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਚੇਅਰਮੈਨ ਸੰਦੀਪ ਬਾਂਸਲ ਨੇ ਦੱਸਿਆ ਕਿ ਇਸ ਵਿਸ਼ਵ ਪੱਧਰੀ ਦਿਨ ਦਾ ਮੁੱਖ ਉਦੇਸ਼ ਯੋਗ ਦੇ ਸਮੁੱਚੇ ਲਾਭਾਂ ਬਾਰੇ ਜਾਗਰੂਕਤਾ ਵਧਾਉਣਾ ਹੈ ਤਾਂ ਜੋ ਹਰ ਉਮਰ ਅਤੇ ਪਿਛੋਕੜ ਵਾਲੇ ਲੋਕ ਇਸ ਨੂੰ ਅਪਣਾ ਕੇ ਇਕ ਤੰਦਰੁਸਤ ਅਤੇ ਸੰਤੁਲਿਤ ਜੀਵਨ ਜਿਊਾ ਸਕਣ | ਸਕੂਲ ਦੇ ਅਧਿਆਪਕਾਂ ਵਲੋਂ ਯੋਗ ਦੇ ਲਾਭਾਂ 'ਤੇ ਚਰਚਾ, ਐਰੋਬਿਕਸ, ਧਿਆਨ ਆਦਿ ਗਤੀਵਿਧੀਆਂ ਰਾਹੀਂ ਪ੍ਰੋਗਰਾਮ ਦਾ ਸਮਰਥਨ ਕੀਤਾ ਗਿਆ | ਸੈਸ਼ਨ ਦੀ ਸ਼ੁਰੂਆਤ ਅਨੁਲੋਮ-ਵਿਲੋਮ, ਕਪਾਲਭਾਤੀ, ਭ੍ਰਮਰੀ ਵਰਗੇ ਪ੍ਰਾਣਾਯਾਮਾਂ ਨਾਲ ਹੋਈ | ਉਪਰੰਤ ਵਿਦਿਆਰਥੀਆਂ ਅਤੇ ਅਭਿਭਾਵਕਾਂ ਨੂੰ ਵਿ੍ਖਾਸਨ, ਤਾੜਾਸਨ, ਤਿ੍ਕੋਣਾਸਨ, ਵਜ੍ਰਾਸਨ, ਸਵਾਸਨ, ਸੂਰਜ ਨਮਸਕਾਰ, ਸੁਖਾਸਨ, ਭੁਜੰਗਾਸਨ ਅਤੇ ਹਲਾਸਨ ਵਰਗੇ ਆਸਣਾਂ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਪ੍ਰੇਰਿਤ ਕੀਤਾ ਗਿਆ | ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਵਿਚ ਸ਼ਾਮਿਲ ਕਰਨ ਅਤੇ ਇਕ ਖ਼ੁਸ਼ਹਾਲ ਜੀਵਨ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਉਪ-ਪਿ੍ੰਸੀਪਲ ਦਿਵਿਆ ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਜੀਵਨ ਪੜ~ਾਈ ਦੇ ਦਬਾਅ, ਇਮਤਿਹਾਨੀ ਚਿੰਤਾ ਅਤੇ ਸਮੇਂ ਦੀ ਘਾਟ ਵਰਗੇ ਤਣਾਵਾਂ ਨਾਲ ਭਰਿਆ ਹੋਇਆ ਹੁੰਦਾ ਹੈ | ਜਿਸ ਕਰਕੇ ਅਜਿਹੇ ਵਿਚ ਯੋਗ ਨਾ ਸਿਰਫ਼ ਸਰੀਰ ਵਿਚ ਊਰਜਾ ਪੈਦਾ ਕਰਦਾ ਹੈ, ਸਗੋਂ ਮਨ ਨੂੰ ਸ਼ਾਂਤੀ ਵੀ ਦਿੰਦਾ ਹੈ | ਪ੍ਰੋਗਰਾਮ ਦੇ ਆਖੀਰ ਵਿਚ ਮੌਜੂਦ ਸਾਰੇ ਵਿਅਕਤੀਆਂ ਨੂੰ ਹਰ ਰੋਜ ਆਪਣੇ ਜੀਵਨ ਵਿਚ ਯੋਗ ਨੂੰ ਅਪਣਾਉਣ ਦਾ ਸੰਕਲਪ ਕਰਵਾਇਆ ਗਿਆ |
ਹੀਰਾ ਇਨਕਲੇਵ ਪੁੱਡਾ ਸਥਿਤ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਨਾਭਾ, (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸਹਿਰ ਨਾਭਾ ਦੇ ਹੀਰਾ ਇਨਕਲੇਵ ਪੁੱਡਾ ਸਥਿਤ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਹੀਰਾ ਇਨਕਲੇਵ ਵਾਸੀਆਂ ਦੇ ਨਾਲ ਨਾਲ ਸ਼ਹਿਰ ਵਾਸੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਯੋਗ ਅਧਿਆਪਕ ਲਲੀਤਾ ਵਰਮਾ, ਜਸਵੀਰ ਕੌਰ, ਸੰਗੀਤਾ ਸਿੰਗਲਾ, ਐਡਵੋਕੇਟ ਵਿਨੋਦ ਕੁਮਾਰ ਗੁਪਤਾ, ਭਾਵਨਾ ਮਦਾਨ, ਸੁਨੀਤਾ ਰਾਣੀ ਆਦਿ ਨੇ ਕਿਹਾ ਕਿ ਸਾਨੂੰ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਹੀ ਸਵੇਰ ਵੇਲੇ ਸ਼ੁੱਧ ਵਾਤਾਵਰਨ ਦੌਰਾਨ ਯੋਗ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਮੰਚ ਸੰਚਾਲਨ ਕਰ ਰਹੇ ਗੋਪਾਲ ਵਰਮਾ ਨੇ ਕਿਹਾ ਕਿ ਹੀਰਾ ਇਨਕਲੇਵ ਪੁੱਡਾ ਕਾਲੋਨੀ ਸਥਿਤ ਰੋਜ਼ਾਨਾ ਹੀ ਸਵੇਰੇ 5 ਵਜੇ ਤੋਂ 7 ਵਜੇ ਤੱਕ ਯੋਗ ਦੀ ਕਲਾਸ ਲਗਾਈ ਜਾਂਦੀ ਹੈ | ਜਿਸ ਵਿਚ ਵੱਡੀ ਗਿਣਤੀ 'ਚ ਕਾਲੋਨੀ ਵਾਸੇ ਪਹੁੰਚ ਕੇ ਯੋਗ ਅਭਿਆਸ ਕਰਕੇ ਲਾਹਾ ਲੈ ਰਹੇ ਹਨ | ਹੀਰਾ ਇਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਮਨੀਸ਼ ਸ਼ਰਮਾ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਯੋਗ ਕਰਨਾ ਬਹੁਤ ਹੀ ਜ਼ਰੂਰੀ ਹੈ, ਯੋਗ ਕਰਨ ਦੇ ਨਾਲ ਸਰੀਰ ਵੀ ਤੰਦਰੁਸਤ ਅਤੇ ਨਿਰੋਗ ਰਹਿੰਦਾ ਹੈ |
ਕੇਂਦਰੀ ਵਿਦਿਆਲਿਆ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਨਾਭਾ, (ਜਗਨਾਰ ਸਿੰਘ ਦੁਲੱਦੀ)-ਸਥਾਨਕ ਨਾਭਾ ਛਾਉਣੀ ਸਥਿਤ ਕੇਂਦਰੀ ਵਿਦਿਆਲਿਆ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸਪਨਾ ਟੈਂਬੂਰਨੇ ਵਲੋਂ ਯੋਗ ਦੇ ਇਤਿਹਾਸ 'ਤੇ ਚਾਨਣਾ ਪਾਇਆ ਗਿਆ ਅਤੇ ਕਿਹਾ ਕਿ ਮਹਾਂਰਿਸ਼ੀ ਪਤੰਜਲੀ ਦੀ ਵਿਚਾਰਧਾਰਾ ਯੋਗ ਦਾ ਆਧਾਰ ਹੈ | ਉਨ੍ਹਾਂ ਕਿਹਾ ਕਿ ਯੋਗ ਸਾਡੇ ਸਮਾਜਿਕ, ਅਧਿਆਤਮਿਕ ਅਤੇ ਨੈਤਿਕ ਜੀਵਨ ਵਿਚ ਬਹੁਤ ਮਹੱਤਵ ਰੱਖਦਾ ਹੈ | ਰਾਸ਼ਟਰੀ ਪੱਧਰ ਦੇ ਸੋਨ ਤਗਮਾ ਜੇਤੂ ਅਧਿਆਪਕ ਪ੍ਰਵੇਸ਼ ਕੁਮਾਰ ਵਲੋਂ ਯੋਗ ਗਤੀਵਿਧੀਆਂ ਦਾ ਸੰਚਾਲਨ ਕੀਤਾ ਗਿਆ | ਜਿਸ ਵਿਚ ਸੰਸਕਿ੍ਤ ਵਿਦਵਾਨ ਬਲਵੰਤ ਹਾਂਡਾ ਵਲੋਂ ਵੈਦਿਕ ਮੰਤਰਾਂ ਨਾਲ ਯੋਗ ਦੀ ਵਿਆਖਿਆ ਕੀਤੀ ਗਈ | ਇਸ ਮੌਕੇ ਵੰਦਨਾ ਮਹਾਜਨ, ਆਸ਼ਿਮਾ, ਮਨਦੀਪ ਕੌਰ ਆਦਿ ਸਮੇਤ ਸਾਰੇ ਬੱਚਿਆਂ ਨੇ ਯੋਗ ਗਤੀਵਿਧੀਆਂ ਵਿਚ ਹਿੱਸਾ ਲਿਆ |
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਪਟਿਆਲਾ, (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮਾਣਯੋਗ ਚੇਅਰ ਪਰਸਨ ਰੀਨਾ ਗੁਪਤਾ ਦੇ ਮਾਰਗਦਰਸ਼ਨ ਅਤੇ ਮੈਂਬਰ ਸਕੱਤਰ, ਇੰਜ. ਜੀ.ਐਸ. ਮਜੀਠੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਵਾਤਾਵਰਨ ਇੰਜੀਨੀਅਰ, ਇੰਜ. ਰਾਕੇਸ਼ ਨਈਅਰ ਦੀ ਅਗਵਾਈ ਵਿਚ ਮੁੱਖ ਦਫ਼ਤਰ, ਪਟਿਆਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗ ਦਿਵਸ ਮੌਕੇ 'ਤੇ ਯੋਗਾਚਾਰਿਆ ਵਲੋਂ ਤਨ, ਮਨ ਅਤੇ ਆਤਮਾ ਦੀ ਇਕਾਗਰਤਾ ਦੇ ਗੁਰ ਸਿੱਖੇ, ਤਾਂ ਜੋ ਇਸ ਯੁੱਗ ਵਿਚ ਬੇਤਹਾਸ਼ਾ ਦੌੜ-ਭੱਜ ਅਤੇ ਤਣਾਅ ਮੁਕਤ ਜੀਵਨ ਜੀਅ ਸਕੀਏ | ਵਿਗਿਆਨ ਤੇ ਤਕਨੀਕ ਦੀ ਸੰਯਮ ਨਾਲ ਵਰਤੋਂ ਕਰਕੇ ਆਪਣੀ ਸਿਹਤ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਆਪਣੇ ਸੰਸਕਾਰਾਂ ਨਾਲ ਵੀ ਜੁੜੇ ਰਹੀਏ | ਯੋਗ ਦਿਵਸ ਮੌਕੇ ਸੀਨੀਅਰ ਵਾਤਾਵਰਨ ਇੰਜੀਨੀਅਰ ਡਾਕਟਰ ਰਾਜੀਵ ਗੁਪਤਾ, ਖੇਤਰੀ ਦਫ਼ਤਰ ਪਟਿਆਲਾ ਦੇ ਵਾਤਾਵਰਨ ਇੰਜੀਨੀਅਰ-ਇੰਜ. ਗੁਰਕਰਨ ਸਿੰਘ, ਪ੍ਰਬੰਧਕੀ ਅਫ਼ਸਰ ਹਰਮੇਸ਼ ਸਿੰਘ, ਪੀ.ਏ.ਟੂ.ਐਮ.ਐਸ. ਅਮਰਦੀਪ ਜੋਲੀ, ਏ.ਸੀ.ਐਫ.ਏ.-ਅਨਿਲ ਚੌਹਾਨ, ਸਿਸਟਮ ਐਨਾਲਿਸਟ ਅਸ਼ਵਨੀ ਵੈਦ, ਲਾਅ ਅਫਸਰ-ਸੁਮਤੀ ਓਸਵਾਲ, ਏ.ਐਸ.ਓ. ਚਰਨ ਸਿੰਘ ਅਤੇ ਪ੍ਰੋਗਰਾਮਰ ਪੀਆਰ ਮਾਧੋ ਰਾਹੀ ਮੌਜੂਦ ਰਹੇ |
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਹਜ਼ਾਰਾਂ ਨਾਭਾ ਵਾਸੀਆਂ ਨੇ ਯੋਗਾ ਸੰਮੇਲਨ ਦਾ ਲਾਭ ਉਠਾਇਆ
ਨਾਭਾ, (ਕਰਮਜੀਤ ਸਿੰਘ)-ਹਲਕਾ ਨਾਭਾ ਵਿਖੇ ਹਜ਼ਾਰਾਂ ਲੋਕਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਕਰਵਾਏ ਸੰਮੇਲਨ ਦੌਰਾਨ ਯੋਗਾ ਅਤੇ ਇਸ ਦੀਆਂ ਤਕਨੀਕਾਂ ਦਾ ਲਾਭ ਉਠਾਇਆ | ਨਾਭਾ ਦੇ ਅਗਰਸੈਨ ਪਾਰਕ ਵਿਖੇ ਪ੍ਰੋਗਰਾਮ ਕਰਵਾਇਆ ਗਿਆ | ਜਿਸ ਦੌਰਾਨ ਸ਼ਹਿਰ ਦੇ ਉਦਯੋਗਪਤੀਆਂ ਤੋਂ ਲੈ ਕੇ ਔਰਤਾਂ ਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਆਪਣਾ ਸਹਿਯੋਗ ਦਿੱਤਾ | ਇਸ ਮੌਕੇ ਯੋਗਾ ਦੇ ਮਾਹਿਰ ਟ੍ਰੇਨਰਾਂ ਨੇ ਹਾਜ਼ਰ ਹੋਏ ਸੈਂਕੜੇ ਲੋਕਾਂ ਦਾ ਯੋਗਾ ਕਰਵਾ ਕੇ ਇਸ ਦੇ ਲਾਭ ਅਤੇ ਮਹੱਤਤਾ ਤੋਂ ਜਾਣੂ ਕਰਵਾਇਆ | ਇਸ ਮੌਕੇ ਪਟਿਆਲਾ ਕੋਆਰਡੀਨੇਟਰ ਅਤੇ ਸੁਪਰਵਾਈਜ਼ਰ ਰਜਿੰਦਰ ਸਿੰਘ, ਮਾਹਿਰ ਯੋਗਾ ਟਰੇਨਰ ਮੌਜੀ, ਮਮਤਾ, ਰੀਚਾ ਅਤੇ ਪ੍ਰੀਤੀ ਨੇ ਦੱਸਿਆ ਕਿ ਅਜੋਕੀ ਭੌਤਿਕਵਾਦੀ ਦੁਨੀਆਂ ਵਿਚ ਜ਼ਿੰਦਗੀ ਦੀਆਂ ਸਫਲਤਾਵਾਂ ਨੂੰ ਹਾਸਲ ਕਰਨ ਦੀ ਹੋੜ 'ਚ ਮਨੁੱਖ ਆਪਣੇ ਜੀਵਨ ਨੂੰ ਕੁਦਰਤ ਵਲੋਂ ਦਿੱਤੇ ਵਰਦਾਨ ਰੂਪੀ ਤੰਦਰੁਸਤੀ ਲਈ ਤਰਸਿਆ ਪਿਆ ਹੈ | ਪੈਸਟੀਸਾਈਡ ਖੁਰਾਕੀ ਪਦਾਰਥਾਂ ਦੀ ਬਹੁਤਾਤ ਨੇ ਮਨੁੱਖੀ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੀ ਸੰਸਕਿ੍ਤੀ ਨੇ ਯੋਗਾ ਰੂਪੀ ਕੁਦਰਤੀ ਸੌਗਾਤ ਦਿੱਤੀ ਹੈ | ਜਿਸ ਨਾਲ ਮਨੁੱਖ ਬਿਨਾ ਕਿਸੇ ਅਪਰੇਸ਼ਨ ਅਤੇ ਐਲੋਪੈਥੀ ਦਵਾਈਆਂ ਦੇ ਤਤਕਾਲੀਨ ਰਾਹਤ ਨਾਲ ਭਵਿੱਖ ਦੀਆਂ ਮੁਸੀਬਤਾਂ ਰੂਪੀ ਰੋਗਾਂ ਨੂੰ ਸਮੇਂ ਰਹਿੰਦਿਆਂ ਜੜ੍ਹ ਤੋਂ ਸਮਾਪਤ ਕਰ ਸਕਦਾ ਹੈ | ਇਸ ਮੌਕੇ ਯੋਗਾ ਸ਼ਿਵਰ ਵਿਚ ਯੋਗਾ ਦਾ ਲਾਭ ਉਠਾਉਣ ਵਾਲੇ ਸਾਬਕਾ ਪ੍ਰਧਾਨ ਰਾਈਸ ਮਿੱਲਰਜ ਐਸੋਸੀਏਸ਼ਨ ਅਤੇ ਰੋਟਰੀ ਕਲੱਬ ਨਾਭਾ ਦਰਸ਼ਨ ਅਰੋੜਾ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤੰਦਰੁਸਤ ਅਤੇ ਮਜ਼ਬੂਤ ਸਰੀਰ ਲਈ ਯੋਗਾ ਨਾਲ ਆਮ ਲੋਕਾਂ ਨੂੰ ਜੋੜਨ ਦੇ ਉਪਰਾਲੇ ਕਰਨਾ ਕਾਫੀ ਚੰਗੀ ਸ਼ੁਰੂਆਤ ਹੈ | ਯੋਗਾ ਦੇ ਸੀਮਿਤ ਕੇਂਦਰਾਂ ਵਿਚ ਸੀਮਿਤ ਵਿਅਕਤੀ ਲਾਭ ਉਠਾਉਂਦੇ ਹਨ ਪਰੰਤੂ ਜਨਤਕ ਪੱਧਰੀ ਅਜਿਹੇ ਉਪਰਾਲਿਆਂ ਨਾਲ ਹਜ਼ਾਰਾਂ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ ਜੋ ਕਿ ਭਵਿੱਖ ਲਈ ਜਾਰੀ ਰਹਿਣਾ ਚਾਹੀਦਾ ਹੈ | ਯੋਗਾ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੂਜਾ ਸ਼ਰਮਾ ਨੇ ਦੱਸਿਆ ਕਿ ਅਜੋਕੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਘਰੇਲੂ ਔਰਤਾਂ ਨੂੰ ਸਿਹਤ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ | ਜਿਨ੍ਹਾਂ ਤੋਂ ਰਾਹਤ ਪਾਉਣ ਲਈ ਯੋਗਾ ਇਕ ਅਜਿਹੀ ਵਿਗਿਆਨਿਕ ਸੌਗਾਤ ਹੈ ਜਿਸ ਨੂੰ ਅਸੀਂ ਘੱਟ ਸਮੇਂ ਅਤੇ ਘੱਟ ਥਾਂ 'ਤੇ ਸੁਚੱਜੇ ਢੰਗ ਨਾਲ ਕਰਕੇ ਮਾਈਗਰੇਨ, ਦਿਲ ਅਤੇ ਦਿਮਾਗ਼ ਦੀਆਂ ਬਿਮਾਰੀਆਂ ਨਾਲ ਦੂਜੇ ਗੰਭੀਰ ਰੋਗਾਂ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹਾਂ |
ਹੈਲਿਕਸ ਸਕੂਲ ਪਾਤੜਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ
ਪਾਤੜਾਂ, (ਜਗਦੀਸ ਸਿੰਘ ਕੰਬੋਜ)-ਦ ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਵਲੋਂ ਮੌਕੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ਛੋਟੀ ਮੈਰਾਥਨ ਨਾਲ ਹੋਈ | ਜਿਸ ਵਿਚ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਤੋਂ ਲੈ ਕੇ ਨਿਆਲ ਅਤੇ ਪਿੰਡ ਕਾਹਨਗੜ੍ਹ ਘਰਾਂਚੋਂ ਤੱਕ ਦੌੜ ਲਾਈ ਗਈ | ਇਸ ਤੋਂ ਬਾਅਦ ਵਿਦਿਆਰਥੀਆਂ ਦੇ ਮਾਪਿਆਂ 'ਚ ਕੋਲਡ ਪਲੰਜ ਗਤੀਵਿਧੀ ਕਰਵਾਈ ਗਈ | ਮੁੱਖ ਆਕਰਸ਼ਨ ਯੋਗਾ ਸੈਸ਼ਨ ਰਿਹਾ ਜਿਸ ਵਿਚ ਮਸ਼ਹੂਰ ਯੋਗਾ ਤਜਰਬੇਕਾਰ ਮਮਤਾ ਮੈਡਮ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਯੋਗਾ ਕਰਵਾਉਂਦਿਆਂ ਯੋਗ ਦੇ ਮੂਲ ਤੱਤਾ, ਸਾਰ ਲੈਣ ਦੀਆਂ ਤਕਨੀਕਾਂ ਅਤੇ ਧਿਆਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਯੋਗਾ ਨਾਲ ਸੰਬੰਧਿਤ ਹੋਰ ਵੀ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਯੋਗਾ 'ਚ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਟਰਾਫ਼ੀਆਂ ਅਤੇ ਹੋਰ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਮਰਜੋਤ ਕੌਰ ਹਰੀਕਾ ਨੇ ਦੱਸਿਆ ਕਿ ਯੋਗਾ ਕਰਨ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਹੀ ਯੋਗਾ ਕਰਨ ਨਾਲ ਕਈ ਬਿਮਾਰੀਆਂ ਦਾ ਇਲਾਜ ਵੀ ਹੋ ਜਾਂਦਾ ਹੈ | ਇਸ ਲਈ ਸਭ ਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਫਾਸਟ ਫੂਡ ਅਤੇ ਜੰਕ ਫੂਡ ਨੂੰ ਤਿਆਗ ਕੇ ਸਾਨੂੰ ਘਰ ਦਾ ਤਿਆਰ ਕੀਤਾ ਗਿਆ, ਸਾਦਾ ਭੋਜਨ ਹੀ ਖਾਣਾ ਚਾਹੀਦਾ ਹੈ | ਡਾਇਰੈਕਟਰ ਮੈਡਮ ਦਵਿੰਦਰ ਕੌਰ ਅਤੇ ਵਾਈਸ ਪਿ੍ੰਸੀਪਲ ਮੈਡਮ ਮੰਨਤ ਕੌਰ ਹਰੀਕਾ ਨੇ ਵੀ ਆਪਣੀ ਹਾਜ਼ਰੀ ਭਰਦਿਆਂ ਯੋਗਾ ਦਿਵਸ ਦੇ ਸਮਾਗਮ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲਿਆਂ ਦਾ ਹੌਸਲਾ ਵਧਾਇਆ ਗਿਆ ਅਤੇ ਇਸ ਸਮਾਰੋਹ ਦੇ ਉਦੇਸ਼ ਬਾਰੇ ਦੱਸਿਆ ਕਿ ਇਹ ਯੋਗਾ ਦਿਵਸ ਸਿਰਫ਼ ਸਰੀਰਕ ਸਿਹਤ ਲਈ ਨਹੀਂ ਸਗੋਂ ਮਾਨਸਿਕ ਸਾਂਤੀ ਅਤੇ ਪਰਿਵਾਰਕ ਏਕਤਾ ਲਈ ਵੀ ਮਨਾਇਆ ਜਾਂਦਾ ਹੈ | ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਯੋਗਾ ਦਿਵਸ ਦੇ ਸਮਾਗਮ 'ਚ ਹਿੱਸਾ ਲੈ ਕੇ ਉਨ੍ਹਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਅਤੇ ਯੋਗਾ ਕਰਕੇ ਸਰੀਰ ਹਲਕਾ ਫੁਲਕਾ ਮਹਿਸੂਸ ਹੋ ਰਿਹਾ ਹੈ |
ਪੰਜਾਬੀ ਯੂਨੀਵਰਸਿਟੀ ਵਿਖੇ 'ਕੌਮਾਂਤਰੀ ਯੋਗ ਦਿਵਸ' ਮਨਾਇਆ
ਪਟਿਆਲਾ, (ਕੁਲਵੀਰ ਸਿੰਘ ਧਾਲੀਵਾਲ)-ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ, ਐੱਨ. ਐੱਸ. ਐੱਸ. ਵਿਭਾਗ ਅਤੇ ਖੇਡ ਡਾਇਰੈਕਟੋਰੇਟ ਵਲੋਂ ਅੱਜ '11ਵੇਂ ਕੌਮਾਂਤਰੀ ਯੋਗ ਦਿਵਸ' ਮੌਕੇ ਯੂਨੀਵਰਸਿਟੀ ਕੈੰਪਸ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਵੀ ਯੋਗਾ ਗਤੀਵਿਧੀਆਂ ਵਿੱਚ ਸ਼ਿਰਕਤ ਕੀਤੀ | ਸਮਾਗਮ ਦੌਰਾਨ ਯੋਗਾ ਮਾਹਿਰਾਂ ਦੀ ਨਿਗਰਾਨੀ ਵਿਚ ਵੱਖ-ਵੱਖ ਯੋਗਾ ਆਸਣ ਕਰਵਾਏ ਗਏ ਅਤੇ ਸਾਹ ਲੈਣ ਦੀਆਂ ਕਸਰਤਾਂ ਕੀਤੀਆਂ | ਵਿਦਿਆਰਥੀਆਂ ਵਲੋਂ ਵਿਸ਼ੇਸ਼ ਯੋਗਾ ਪੇਸ਼ਕਾਰੀ ਵੀ ਦਿੱਤੀ ਗਈ | ਓਲੰਪੀਅਨ ਡਾ. ਤਰਲੋਕ ਸਿੰਘ ਸੰਧੂ ਅਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਾਮਲ ਹੋਏ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਯੋਗਾ ਦੀ ਮਹੱਤਤਾ ਬਾਰੇ ਵੱਖ-ਵੱਖ ਨੁਕਤੇ ਉਜਾਗਰ ਕੀਤੇ | ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਦੀ ਭੱਜ-ਦੌੜ ਵਾਲ਼ੀ ਜੀਵਨ ਸ਼ੈਲੀ ਵਿਚ ਯੋਗਾ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ | ਉਨ੍ਹਾਂ ਕਿਹਾ ਕਿ ਸ਼ਰੀਰ ਨੂੰ ਤੰਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਭਾਵੇਂ ਹੋਰ ਵੀ ਬਹੁਤ ਸਾਰੇ ਢੰਗ ਹਨ ਪਰ ਯੋਗਾ ਦਾ ਕੋਈ ਬਦਲ ਨਹੀਂ ਹੈ | ਉਨ੍ਹਾਂ ਇਸ ਸਾਲ ਦੇ ਸਮਾਗਮ ਦੇ ਥੀਮ ਦੇ ਅਨੁਸਾਰ, ਸਿਹਤ, ਸਦਭਾਵਨਾ ਅਤੇ ਟਿਕਾਊ ਜੀਵਨ ਸ਼ੈਲੀ ਲਈ ਯੋਗਾ ਦੀ ਸੰਪੂਰਨ ਪਹੁੰਚ ਵਜੋਂ ਮਹੱਤਤਾ 'ਤੇ ਜੋਰ ਦਿੱਤਾ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰਪ੍ਰੀਤ ਸਿੰਘ, ਐੱਨ. ਐੱਸ. ਐੱਸ. ਵਿਭਾਗ ਦੇ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ, ਖੇਡ ਡਾਇਰੈਕਟੋਰੇਟ ਦੇ ਨਿਰਦੇਸਕ ਡਾ. ਗੁਰਦੀਪ ਕੌਰ ਰੰਧਾਵਾ, ਪ੍ਰੋ. ਨਿਸਾਨ ਸਿੰਘ ਦਿਓਲ, ਪ੍ਰੋ. ਦਮਨਜੀਤ ਸੰਧੂ ਆਦਿ ਮੌਜੂਦ ਸਨ |
ਸੇਂਟ ਕਬੀਰ ਕਾਲਜ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਬਹਾਦਰਗੜ੍ਹ, (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ ਐਜੂਕੇਸਨ ਕੌਲੀ ਵਿਖੇ 'ਅੰਤਰਰਾਸਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਵਿਚ ਕਾਲਜ ਦੇ ਪਿ੍ੰਸੀਪਲ ਅਤੇ ਸਮੂਹ ਸਟਾਫ ਮੈਂਬਰਾਂ ਅਤੇ ਐਨ.ਐਸ.ਐਸ. ਵਲੰਟੀਅਰਜ ਨੇ ਹਿੱਸਾ ਲਿਆ | ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਿਸ. ਜਸਜੋਤ ਕੌਰ ਵਲੋਂ ਯੋਗ ਆਸਣ ਕਰਵਾਏ ਗਏ ਜਿਵੇਂ ਕਿ ਪ੍ਰਾਣਾਯਾਮ, ਵਜਰ ਆਸਣ, ਤਾੜ ਆਸਣ, ਗਰੁੜ ਆਸਣ, ਪਦਮ ਆਸਣ, ਆਦਿ ਵਿਦਿਆਰਥੀਆਂ ਦੇ ਨਾਲ-ਨਾਲ ਸਟਾਫ ਨੇ ਵੀ ਇਸ ਵਿੱਚ ਹਿੱਸਾ ਲਿਆ | ਕਾਲਜ ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਆਸਣ ਦੀ ਮਹੱਤਤਾ ਦੱਸਦੇ ਹੋਏ ਰੋਜ਼ਾਨਾ ਜਿੰਦਗੀ ਵਿਚ ਇਸ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਿਹਤਮੰਦ ਜੀਵਨ ਜਿਊਣ ਦੀ ਸੇਧ ਦਿੱਤੀ ਗਈ | ਅੰਤ ਵਿਚ ਉਪ ਚੇਅਰਮੈਨ ਬਲਜਿੰਦਰ ਸਿੰਘ ਮਾਨਸਾਹੀਆ, ਮੈਨੇਜਿੰਗ ਡਾਇਰੈਕਟਰ ਲਾਲ ਸਿੰਘ ਟਿਵਾਣਾ ਵਲੋਂ ਇਸ ਕਾਰਗੁਜਾਰੀ ਦੀ ਸਲਾਘਾ ਕੀਤੀ ਗਈ |
ਪੰਜਾਬ ਕਾਲਜ ਆਫ਼ ਐਜੂਕੇਸ਼ਨ ਬਹਾਦਰਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਬਹਾਦਰਗੜ੍ਹ, (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਕਾਲਜ ਆਫ਼ ਐਜੂਕੇਸ਼ਨ ਬਹਾਦਰਗੜ੍ਹ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਜਿਸ ਵਿਚ ਕਾਲਜ ਦੇ ਚੇਅਰਮੈਨ ਡਾ. ਰਾਮ ਸਿੰਘ ਢੱਲ ਦੀ ਅਗਵਾਈ ਹੇਠ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਕਾਲਜ ਦੇ ਐਜੂਕੇਸ਼ਨ ਵਿਭਾਗ ਦੇ ਹੈੱਡ ਡਾ. ਭੁਪਿੰਦਰ ਕੌਰ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਕਾਲਜ ਦੇ ਡੀਨ ਡਾ. ਰਮਨਜੀਤ ਕੌਰ ਨੇ ਯੋਗ ਨਾਲ ਹੋਣ ਵਾਲੇ ਵੱਖ-ਵੱਖ ਸਰੀਰਕ ਲਾਭ ਬਾਰੇ ਦੱਸਿਆ | ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਚਰਨਜੀਤ ਸਿੰਘ ਸੋਹੀ ਨੇ ਯੋਗ ਕਿਰਿਆਵਾਂ ਦੀ ਜਾਣਕਾਰੀ ਦਿੱਤੀ ਅਤੇ ਸਟਾਫ ਅਤੇ ਵਿਦਿਆਰਥੀਆਂ ਨੇ ਯੋਗ ਆਸਨ ਕੀਤੇ ਨਾਲ ਹੀ ਇਹਨਾ ਆਸਨਾ ਰਾਹੀ ਹੋਣ ਵਾਲੇ ਸਰੀਰਿਕ ਲਾਭ ਬਾਰੇ ਜਾਣੂ ਕਰਵਾਇਆ | ਇਸ ਮੋਕੇ ਤੇ ਕਾਲਜ ਦੇ ਸਟਾਫ ਮੈਂਬਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਨੈਨਸੀ, ਪ੍ਰੋ. ਅਮਨਦੀਪ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ ਚੱਢਾ, ਪ੍ਰੋ.ਰਮਨਦੀਪ ਕੌਰ ਗਿੱਲ, ਪ੍ਰੋ. ਸੰਜੂ ਗੁਪਤਾ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਅਮਨਜੋਤ ਕੌਰ, ਪ੍ਰੋ. ਰਜਿੰਦਰ ਕੌਰ, ਪ੍ਰੋ. ਨੀਤੂ ਅਹੂਜਾ ਅਤੇ ਸੰਜੀਵ ਕੁਮਾਰ ਸ਼ਾਮਿਲ ਹੋਏ |
ਪਾਤੜਾਂ ਵਿਖੇ ਉਤਸਾਹ ਨਾਲ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਪਾਤੜਾਂ, (ਜਗਦੀਸ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਸਬ ਡਵੀਜਨ ਵਿਚ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਕਰਵਾਏ ਸਮਾਗਮ ਵਿਚ 600 ਤੋਂ ਵਧੇਰੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ ਗਈ ਪਾਤੜਾਂ ਦੀ ਵੱਡੀ ਪਾਰਕ ਮਾਡਲ ਟਾਊਨ ਵਿਖੇ ਕਰਵਾਈ ਯੋਗਸ਼ਾਲਾ ਵਿਚ ਸ਼ਹਿਰ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਸੀ.ਐਮ. ਦੀ ਯੋਗਸਾਲਾ ਦੇ ਪਾਤੜਾਂ ਵਿਖੇ ਤਾਇਨਾਤ ਟਰੇਨਰ ਤਰਸੇਮ ਸਿੰਘ, ਪ੍ਰੇਮ ਸਿੰਘ ਤੇ ਕਰਮਜੀਤ ਕੌਰ ਨੇ ਹਾਜਰੀਨ ਨੂੰ ਯੋਗ ਦੇ ਫਾਇਦਿਆਂ ਸੰਬੰਧੀ ਜਾਣਕਾਰੀ ਦੇਣ ਸਮੇਤ ਵੱਖ ਵੱਖ ਆਸਣ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ | ਟਰੇਨਰ ਤਰਸੇਮ ਸਿੰਘ ਨੇ ਦੱਸਿਆ ਕਿ ਹਰੇਕ ਤਰ੍ਹਾਂ ਦੀ ਸਰੀਰਕ ਸਮੱਸਿਆ ਲਈ ਵੱਖ ਵੱਖ ਆਸਣ ਹਨ, ਜਿਨ੍ਹਾਂ ਨੂੰ ਰੋਜਾਨਾ ਕਰਕੇ ਵੱਡੀ ਤੋਂ ਵੱਡੀ ਬਿਮਾਰੀ ਨੂੰ ਠੀਕ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਯੋਗ ਨੂੰ ਜੇਕਰ ਵਿਅਕਤੀ ਆਪਣੇ ਜੀਵਨ ਦਾ ਇਕ ਹਿੱਸਾ ਬਣਾ ਲੈਂਦਾ ਹੈ ਤਾਂ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਨਿਰੋਗ ਰੱਖਣ ਲਈ ਚਲਾਈ ਜਾ ਰਹੀ ਸੀ.ਐਮ. ਦੀ ਯੋਗਸਾਲਾ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਗੁਰਮੀਤ ਸਿੰਘ, ਸੁਨੀਲ ਜਿੰਦਲ, ਬਘੇਲ ਸਿੰਘ, ਡੀ.ਡੀ. ਸਿੰਗਲਾ, ਰਣਵੀਰ ਸਿੰਘ ਪ੍ਰਧਾਨ ਨਗਰ ਕੌਂਸਲ, ਸਤੀਸ਼ ਕੁਮਾਰ ਵੀ ਮੌਜੂਦ ਸਨ |
ਸੈਂਟਰਲ ਸਟੇਟ ਲਾਇਬ੍ਰੇਰੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਪਟਿਆਲਾ, (ਗੁਰਵਿੰਦਰ ਸਿੰਘ ਔਲਖ)-ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਚੀਫ਼ ਲਾਇਬ੍ਰੇਰੀਅਨ ਡਾ. ਪੂਜਾ ਭੰਡਾਰੀ ਦੀ ਅਗਵਾਈ ਹੇਠ ਸਮੂਹ ਸਟਾਫ਼, ਪਾਠਕਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਸੁਸਾਇਟੀਆਂ ਦੇ ਸਹਿਯੋਗ ਨਾਲ 11 ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਹ ਯੋਗਾ ਦਿਵਸ ਵਿਜੈ ਗੋਇਲ ਪ੍ਰਧਾਨ, ਪਟਿਆਲਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਪੁਨੀਤਾ ਮਿਗਲਾਨੀ ਯੋਗਾ ਟਰੇਨਰ ਦੁਆਰਾ ਯੋਗਾ ਦੀ ਜੀਵਨ ਵਿਚ ਮਹੱਤਤਾ ਦੱਸਦੇ ਹੋਏ ਸਮੂਹ ਪਾਠਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵੱਖ-ਵੱਖ ਆਸਣ ਜਿਵੇਂ ਕਿ ਸ਼ਵ ਆਸਣ, ਨਾੜੀ ਸ਼ੋਦਨ ਆਸਣ, ਬ੍ਰਹਮੀ ਆਸਣ, ਤੜ ਆਸਣ ਆਦਿ ਕਰਵਾਏ | ਇਸ ਮੌਕੇ ਰੁਪਿੰਦਰ ਸਿੰਘ, ਲਾਇਬ੍ਰੇਰੀਅਨ, ਨੋਡਲ ਅਫ਼ਸਰ ਸਵੀਪ (ਪਟਿਆਲਾ) ਦੁਆਰਾ ਵੋਟਾਂ ਦੀ ਮਹੱਤਤਾ ਬਾਰੇ ਨੌਜਵਾਨ ਪਾਠਕਾਂ ਨੂੰ ਦੱਸਦੇ ਹੋਏ ਵੋਟਰ ਕਾਰਡ ਬਣਵਾਉਣ ਅਤੇ ਹਰ ਚੋਣਾਂ ਵਿੱਚ ਭਾਗੀਦਾਰ ਬਣਨ ਦੀ ਸਹੁੰ ਚੁਕਵਾਈ ਗਈ | ਇਸ ਮੌਕੇ 'ਤੇ ਵਿਜੈ ਗੋਇਲ ਦੁਆਰਾ ਬੂਟੇ ਲਗਾਏ ਗਏ ਅਤੇ ਕੱਪੜੇ ਦੇ ਥੈਲੇ ਵੰਡੇ ਗਏ | ਇਸ ਯੋਗਾ ਕੈਂਪ 'ਚ ਐਜੂਕੇਸ਼ਨ ਰਿਲੀਫ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਡਾ. ਸੁਰਜੀਤ ਵਰਮਾ, ਆਰਟ ਆਫ਼ ਲਿਵਿੰਗ ਦੇ ਮੈਂਬਰ ਰਾਜਨ ਕੁਮਾਰ ਵਰਮਾ, ਲਾਇਬ੍ਰੇਰੀ ਸਟਾਫ਼ ਅਮਰਵੀਰ ਸਿੰਘ ਮਾਨ, ਨਵੀਨ ਗੁਪਤਾ, ਚਰਨਜੀਤ ਕੌਰ ਸਮੂਹ ਸਟਾਫ਼ ਅਤੇ 50 ਤੋਂ ਵੱਧ ਨੌਜਵਾਨ ਪਾਠਕਾਂ, ਸੀਨੀਅਰ ਸਿਟੀਜ਼ਨ ਅਤੇ ਬਾਲ ਭਾਗ ਦੇ ਮੈਂਬਰ ਸ਼ਾਮਲ ਹੋਏ |
ਨਾਭਾ ਵਿਖੇ ਵਿਸ਼ਵ ਯੋਗਾ ਦਿਵਸ ਮੌਕੇ ਲੋਕਾਂ ਨੇ ਦਿਖਾਇਆ ਉਤਸ਼ਾਹ
ਨਾਭਾ, (ਜਗਨਾਰ ਸਿੰਘ ਦੁਲੱਦੀ)-ਅੱਜ ਅੰਤਰਰਾਸਟਰੀ ਯੋਗਾ ਦਿਵਸ ਮੌਕੇ ਮੁੱਖ ਮੰਤਰੀ ਦੀ ਯੋਗਸਾਲਾ ਤਹਿਤ ਸਥਾਨਕ ਪਟਿਆਲਾ ਗੇਟ ਸਥਿਤ ਅਗਰਸੈਨ ਪਾਰਕ ਵਿਖੇ ਅੰਤਰਰਾਸਟਰੀ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ 500 ਤੋ ਵੱਧ ਲੋਕਾਂ ਨੇ ਮਿਲ ਕੇ ਯੋਗਾ ਕੀਤਾ ਅਤੇ ਆਪਣੀ ਸਿਹਤ ਸੰਭਾਲ ਅਤੇ ਮਾਨਸਿਕ ਸਕਤੀ ਨੂੰ ਤੰਦਰੁਸਤ ਕਰਨ ਦਾ ਪ੍ਰਣ ਲਿਆ | ਇਸ ਮੌਕੇ ਨਾਭਾ ਸਹਿਰ ਦੇ ਵੱਖ ਵੱਖ ਇਲਾਕਿਆਂ ਖਾਸ ਤੌਰ ਤੇ ਬਠਿੰਡੀਆ ਮੁਹੱਲਾ, ਹੀਰਾ ਮਹਿਲ, ਕੈਂਟ ਰੋਡ, ਦੁਲੱਦੀ,ਸਰਾਜਪੁਰ, ਕੋਟਕਲਾ, ਕਰਤਾਰ ਕਲੋਨੀ, ਮੇਹਸ ਗੇਟ, ਡਿਫੈਂਸ ਕਲੋਨੀ, ਸਿਲਵਰ ਸਿਟੀ, ਸਾਰਦਾ ਕਲੋਨੀ, ਨਾਗਰਾ ਚੌਕ ਤੋਂ ਲੋਕਾਂ ਨੇ ਪਹੁੰਚ ਕੇ ਯੋਗ ਕੀਤਾ | ਅਗਰਸੈਨ ਪਾਰਕ ਵਿਚ ਯੋਗਾ ਕਲਾਸਾਂ ਕਰਵਾ ਰਹੇ ਯੋਗਾ ਟਰੇਨਰ ਰੁਚੀ ਬੱਤਾ, ਪ੍ਰੀਤੀ, ਮੌਜੀ ਰਾਮ ਅਤੇ ਮਮਤਾ ਵੱਲੋਂ ਦੱਸਿਆ ਗਿਆ ਕਿ ਯੋਗਾ ਸਬੰਧੀ ਲੋਕਾਂ ਵਿਚ ਕਾਫੀ ਉਤਸਾਹ ਹੈ ਅਤੇ ਲੋਕ ਆਪਣੀ ਸਿਹਤ ਸੰਭਾਲ ਲਈ ਰੋਜਾਨਾ ਹੀ ਯੋਗਾ ਕਲਾਸ ਵਿਚ ਆਉਂਦੇ ਹਨ ਅਤੇ ਅੱਜ ਦਾ ਵੱਡਾ ਇਕੱਠ ਵੀ ਯੋਗਾ ਪ੍ਰਤੀ ਲੋਕਾਂ ਦੀ ਰੁਚੀ ਅਤੇ ਪਿਆਰ ਨੂੰ ਦਰਸਾਉਂਦਾ ਹੈ |
ਇਸ ਦੌਰਾਨ ਯੋਗ ਕਰਨ ਆਏ ਸਹਿਰ ਵਾਸੀਆਂ ਨੇ ਯੋਗਾ ਸਬੰਧੀ ਆਪਣੇ ਵਿਚਾਰ ਦਿੰਦੇ ਹੋਏ ਦੱਸਿਆ ਕਿ ਰੋਜਾਨਾ ਯੋਗ ਕਰਨ ਨਾਲ ਲੋਕਾਂ ਨੂੰ ਕਈ ਤਰਾਂ ਦੀਆ ਬਿਮਾਰੀਆਂ ਅਤੇ ਦਵਾਈਆਂ ਤੋ ਛੁਟਕਾਰਾ ਮਿਲਿਆ ਹੈ ਅਤੇ ਉਹਨਾਂ ਦੀ ਜੀਵਨ ਸੈਲੀ ਵਿਚ ਵੀ ਕਾਫੀ ਸੁਧਾਰ ਆਇਆ ਹੈ ਜਿਸ ਲਈ ਉਹਨਾਂ ਵੱਲੋਂ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ ਇਸ ਵਿੱਚ ਡੀ.ਐਮ.ਵਾਈ.ਐਸ ਦੇ ਵਿਦਿਆਰਥੀ ਵੀ ਸਾਮਲ ਹੋਏ. ਇਸ ਮੌਕੇ ਯੋਗਾ ਕੋਆਰਡੀਨੇਟਰ ਰਜਿੰਦਰ ਸਿੰਘ ਵੱਲੋਂ ਵੀ ਲੋਕਾਂ ਦਾ ਅੰਤਰਰਾਸਟਰੀ ਯੋਗ ਦਿਵਸ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ |
ਪਿੰਡ ਉਲਾਣਾ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕੀਤੀ ਸ਼ਿਰਕਤ
ਘਨੌਰ, (ਸਰਦਾਰਾ ਸਿੰਘ ਲਾਛੜੂ)-ਹਲਕਾ ਘਨੌਰ ਦੇ ਪਿੰਡ ਉਲਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਇਹ ਸਮਾਗਮ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ''ਸੀ.ਐਮ. ਦੀ ਯੋਗਸਾਲਾ'' ਪ੍ਰੋਜੈਕਟ ਤਹਿਤ ਕੀਤਾ ਗਿਆ ਜਿਸ ਵਿੱਚ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਯੋਗਾ ਕਲਾਸ ਵਿਚ ਹਿੱਸਾ ਲਿਆ | ਯੋਗਾ ਕਲਾਸ ਉਪਰੰਤ ਵਿਧਾਇਕ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਯੋਗ ਸਾਡੇ ਦੇਸ ਦੀ ਪੁਰਾਤਨ ਅਤੇ ਵਿਸ਼ਵ ਪੱਧਰੀ ਵਿਰਾਸਤ ਹੈ ਜੋ ਸਾਡੀ ਤੰਦਰੁਸਤੀ ਅਤੇ ਆਤਮਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਤੇਜ ਰਫਤਾਰ ਅਤੇ ਤਕਨਾਲੋਜੀ ਨਾਲ ਭਰਪੂਰ ਯੁੱਗ ਵਿਚ ਵਿਅਕਤੀ ਦੀ ਜੀਵਨ ਸ਼ੈਲੀ ਐਨੀ ਵਿਅਸਤ ਹੋ ਗਈ ਹੈ ਕਿ ਉਹ ਆਪਣੇ ਮਨ ਤੇ ਸਰੀਰ ਦੀ ਸਾਂਭ ਕਰਨਾ ਭੁੱਲ ਗਿਆ ਹੈ | ਅਜਿਹੀ ਸਥਿਤੀ ਵਿਚ ਯੋਗ ਹੀ ਇਕ ਅਜਿਹਾ ਹਥਿਆਰ ਹੈ ਜੋ ਮਨੁੱਖ ਨੂੰ ਆਤਮਿਕ ਤਰੱਲਤਾ, ਧੀਰਜ ਅਤੇ ਤੰਦਰੁਸਤੀ ਪ੍ਰਦਾਨ ਕਰਦਾ ਹੈ |ਵਿਧਾਇਕ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਪੂਰੇ ਘਨੌਰ ਹਲਕੇ ਵਿਚ ਪਬਲਿਕ ਲਈ ਵੱਖ-ਵੱਖ ਸਾਂਝੀਆਂ ਥਾਵਾਂ ਜਿਵੇ ਪਾਰਕਾਂ, ਧਰਮਸਾਲਾਵਾਂ, ਸਕੂਲ ਆਦਿ ਵਿੱਚ ਮੁਫਤ ਯੋਗਾ ਕਲਾਸਾਂ ਲਗਾਈਆਂ ਗਈਆਂ ਹਨ | ਇਸ ਯਤਨ ਵਿੱਚ ਪਿੰਡ ਵਾਸੀਆਂ, ਗ੍ਰਾਮ ਪੰਚਾਇਤਾਂ, ਸਕੂਲ ਅਧਿਆਪਕਾਂ ਅਤੇ ਪ੍ਰਸਾਸਨ ਵੱਲੋਂ ਪੂਰੀ ਤਨਦੇਹੀ ਨਾਲ ਭਾਗ ਲਿਆ |, ਸਗੋਂ ਸਮਾਜਿਕ ਜਾਗਰੂਕਤਾ ਅਤੇ ਇਕਜੁਟਤਾ ਦੀ ਵੀ ਹੈ |ਇਸ ਮੌਕੇ ਬੀਡੀਪੀਓ ਘਨੌਰ ਜਤਿੰਦਰ ਸਿੰਘ ਢਿੱਲੋਂ, ਸਰਪੰਚ ਰਾਜਿੰਦਰ ਸਰਮਾ ਉਲਾਣਾ, ਸਮੇਤ ਸਥਾਨਕ ਅਧਿਕਾਰੀ, ਸਕੂਲ ਸਟਾਫ, ਗ੍ਰਾਮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਪਿਉ-ਪੁੱਤਰ ਨੂੰ ਘੇਰ ਕੇ ਕੁੱਟਿਆ ਅਗਲੀ ਖ਼ਬਰ ਹੈਰੋਇਨ ਤੇ ਕੰਡੇ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।