ਸਨੌਰ, 21 ਜੂਨ (ਮੋਹਣ ਸਿੰਘ ਭੱਟੀ)-ਪਿੰਡ ਪੂਨੀਆ ਜੱਟਾ 'ਚ ਖੇਤ ਵਿਚ ਕੰਮ ਕਰ ਰਹੇ ਪਿਉ-ਪੁੱਤਰ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਨੁਕਸਾਨ ਪਹੁੰਚਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮੁਕੱਦਮਾ ਦਰਜ ਕਰਵਾਉਂਦੇ ਹੋਏ ਕਰਨੈਲ ਸਿੰਘ ਵਾਸੀ ਪੂਨੀਆ ਜੱਟਾ ਨੇ ਦੱਸਿਆ ਕਿ ਮਿਤੀ 19 ਜੂਨ 2025 ਨੂੰ ਦੁਪਹਿਰ 1 ਵਜੇ ਦੇ ਕਰੀਬ ਉਹ ਆਪਣੇ ਲੜਕੇ ਗੁਰਵਿੰਦਰ ਸਿੰਘ ਦੇ ਨਾਲ ਖੇਤਾਂ ਵਿਚ ਮੌਜੂਦ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੌਰਾਨ ਪਿੰਡ ਦੇ ਹੀ ਸੁਮੇਕ ਸਿੰਘ, ਮਨਪ੍ਰੀਤ ਸਿੰਘ ਅਤੇ ਇਕ ਨਾ-ਮਾਲੂਮ ਵਿਅਕਤੀ ਨੇ ਮੌਕੇ 'ਤੇ ਆ ਕੇ ਉਨ੍ਹਾਂ ਦੀ ਘੇਰਾਬੰਦੀ ਕਰਕੇ ਕੁੱਟਮਾਰ ਕੀਤੀ | ਇਸ ਹਮਲੇ ਦੌਰਾਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ | ਸਨੌਰ ਥਾਣੇ ਵਿਚ ਇਸ ਸੰਬੰਧੀ ਕਰੇਲਫ਼ੀਰ ਨੰਬਰ 64 ਮਿਤੀ 20-06-2025 ਨੂੰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 115(2), 126(2), 351(2), 3(5) ਤਹਿਤ ਦਰਜ ਕੀਤੀ ਗਈ ਹੈ | ਪੁਲਿਸ ਵਲੋਂ ਅੱਗੇ ਦੀ ਜਾਂਚ ਜਾਰੀ ਹੈ |