ਨਾਭਾ, 31 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਹਲਕੇ ਦੇ ਸਮੁੱਚੇ ਸਰਕਲਾਂ ਦੇ ਨਵੇਂ ਬਣੇ ਪ੍ਰਧਾਨਾਂ ਅਤੇ ਨਵ-ਨਿਯੁਕਤ ਕੋਆਰਡੀਨੇਟਰ ਜਿਨ੍ਹਾਂ ਵਿਚ ਅਮਰੀਕ ਸਿੰਘ ਸਰਕਲ ਪ੍ਰਧਾਨ ਥੂਹੀ, ਰਣਜੀਤ ਸਿੰਘ ਘੁੰਡਰ ਸਰਕਲ ਪ੍ਰਧਾਨ ਭਾਦਸੋਂ ਦਿਹਾਤੀ ਨੰਬਰ-1, ਸੁਰਿੰਦਰ ਸਿੰਘ ਸਰਕਲ ਪ੍ਰਧਾਨ ਭਾਦਸੋਂ ਦਿਹਾਤੀ ਨੰਬਰ-2, ਕਰਮ ਸਿੰਘ ਮਾਂਗੇਵਾਲ ਸਰਕਲ ਪ੍ਰਧਾਨ ਭਾਦਸੋਂ ਦਿਹਾਤੀ ਨੰਬਰ-3 ਮਾਂਗੇਵਾਲ, ਗੁਰਜੰਟ ਸਿੰਘ ਸਹੌਲੀ ਕੁਆਰਡੀਨੇਟਰ ਸਰਕਲ ਭਾਦਸੋਂ, ਬਲਵਿੰਦਰ ਸਿੰਘ ਧਾਰਨੀ ਸਰਕਲ ਪ੍ਰਧਾਨ ਭਾਦਸੋਂ ਸ਼ਹਿਰੀ ਅਤੇ ਕੋਆਰਡੀਨੇਟਰ ਦਿਹਾਤੀ ਨਾਭਾ, ਸੁਖਵਿੰਦਰ ਸਿੰਘ ਸਰਕਲ ਪ੍ਰਧਾਨ ਛੀਟਾਂਵਾਲਾ, ਨਰਿੰਦਰ ਸਿੰਘ ਸਰਕਲ ਪ੍ਰਧਾਨ ਮੱਲੇਵਾਲ, ਮੋਹਨ ਸਿੰਘ ਸਰਕਲ ਪ੍ਰਧਾਨ ਕਕਰਾਲਾ, ਰੌਸ਼ਨ ਲਾਲ ਸਰਕਲ ਪ੍ਰਧਾਨ ਆਊਟਰ ਕਾਲੋਨੀਆਂ ਨਾਭਾ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਟੋਡਰਵਾਲ, ਗੁਰਜੰਟ ਸਿੰਘ ਸਰਕਲ ਪ੍ਰਧਾਨ ਅਲਹੌਰਾ, ਲਖਵਿੰਦਰ ਸਿੰਘ ਸਰਕਲ ਪ੍ਰਧਾਨ ਰਾਜਗੜ੍ਹ, ਮੇਜਰ ਸਿੰਘ ਸਰਕਲ ਪ੍ਰਧਾਨ ਗਲਵੱਟੀ ਆਦਿ ਸਮੁੱਚੀ ਨਵੀਂ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਮੈਂ ਸਮੁੱਚੀ ਨਾਭਾ ਹਲਕੇ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਉਪਰ ਪੂਰੇ ਉਤਰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ |