ਪਟਿਆਲਾ, 31 ਅਗਸਤ (ਧਰਮਿੰਦਰ ਸਿੰਘ ਸਿੱਧੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ. ਦਲਜੀਤ ਸਿੰਘ ਬੇਦੀ ਦੇ ਅਕਾਲ ਚਲਾਣੇ 'ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹੀ ਸ਼ਖ਼ਸੀਅਤ ਦਾ ਚਲੇ ਜਾਣਾ ਪੰਥ ਲਈ ਵੱਡਾ ਘਾਟਾ ਹੈ | ਜ਼ਿਕਰਯੋਗ ਹੈ ਕਿ ਦਲਜੀਤ ਸਿੰਘ ਬੇਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਤੌਰ ਮੀਡੀਆ ਸਕੱਤਰ ਲੰਮਾ ਸਮਾਂ ਸੇਵਾ ਨਿਭਾਈ | ਇਸ ਤੋਂ ਇਲਾਵਾ ਸ. ਬੇਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੌਜੂਦਾ ਪ੍ਰੈੱਸ ਸਕੱਤਰ ਵੀ ਰਹੇ ਹਨ | ਸ. ਬਡੂੰਗਰ ਨੇ ਕਿਹਾ ਕਿ ਸ. ਬੇਦੀ ਆਪਣੇ ਖੇਤਰ ਦੇ ਸਮਰਪਿਤ ਤੇ ਸੰਸਥਾਗਤ ਸ਼ਖ਼ਸੀਅਤ ਸਨ | ਉਨ੍ਹਾਂ ਕਿਹਾ ਕਿ ਸ. ਬੇਦੀ ਦੀ ਸ਼ਖ਼ਸੀਅਤ ਇਮਾਨਦਾਰ, ਨੇਕ ਦਿਲ ਵਾਲੀ ਸੀ ਅਤੇ ਉਹ ਉੱਘੇ ਵਿਦਵਾਨ ਵੀ ਸਨ | ਸ. ਦਲਜੀਤ ਸਿੰਘ ਬੇਦੀ ਹਮੇਸ਼ਾ ਹੀ ਸਿੱਖ ਕੌਮ ਦੇ ਵਡੇਰੇ ਹਿੱਤਾਂ ਦੀ ਗੱਲ ਕਰਦੇ ਸਨ |