19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸ੍ਰੀ ਗਣੇਸ਼ ਮੰਦਰ 'ਚ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 22-09-2025
ਰਾਜਪੁਰਾ, 21 ਸਤੰਬਰ (ਜੀ. ਪੀ. ਸਿੰਘ)-ਸਥਾਨਕ ਗਣੇਸ਼ ਮੰਦਰ (ਚਿਸ਼ਤੀਆਂ ਵਾਲਾ) ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੰਤ ਰਾਏ ਦੀ ਦੇਖ-ਰੇਖ 'ਚ ਧਾਰਮਿਕ ਸਮਾਗਮ ਕਰਵਾਇਆ | ਜਿਸ 'ਚ ਵਿਸ਼ੇਸ਼ ਤੌਰ 'ਤੇ ਸੁਆਮੀ ਰਵੀ ਨੰਦਨ ਤੇ ਸੁਆਮੀ ਮਿ੍ਦੁਲ ਸ਼ਾਸਤਰੀ ਨੇ ਸ਼ਿਰਕਤ ਕਰਕੇ ਇਲਾਕੇ ਦੇ ਸ਼ਰਧਾਲੂਆਂ ਨੂੰ ਸ੍ਰੀ ਕਿ੍ਸ਼ਨ ਭਗਵਾਨ ਦੇ ਜੀਵਨ ਸੰਬੰਧੀ ਕਥਾਵਾਂ ਸੁਣਾ ਕੇ ਮੰਤਰ ਮੁਗਧ ਕਰ ਦਿੱਤਾ | ਇਸ ਦੌਰਾਨ ਇਲਾਕੇ ਦੇ ਸੈਂਕੜੇ ਦੀ ਗਿਣਤੀ 'ਚ ਸ਼ਰਧਾਲੂ ਮੰਦਰ 'ਚ ਨਤਮਸਤਕ ਹੋਣ ਪਹੁੰਚੇ ਤੇ ਮਹਾਨਭਾਵ ਸ਼ਾਸਤਰੀ ਜੀ ਵਲੋਂ ਕੀਤੇ ਕੀਰਤਨ ਦਾ ਆਨੰਦ ਲਿਆ | ਇਸ ਮੌਕੇ ਮਿ੍ਦੁਲ ਸ਼ਾਸਤਰੀ ਨੇ ਸ੍ਰੀ ਕਿ੍ਸ਼ਨ ਤੇ ਸੁਦਾਮਾ ਦਾ ਪ੍ਰਸੰਗ ਸੁਣਾਇਆ ਤੇ ਦੱਸਿਆ ਕਿ ਕਿ੍ਸ਼ਨ ਜੀ ਤੇ ਸੁਦਾਮਾ ਦੀ ਜੀ ਬਚਪਨ ਦੀ ਦੋਸਤੀ ਸੀ ਤੇ ਕਿਸ ਤਰ੍ਹਾਂ ਸ੍ਰੀ ਕਿ੍ਸ਼ਨ ਨੇ ਆਖ਼ਰ ਵਿਚ ਸੁਦਾਮਾ ਦੀ ਦਰਿਦਰਤਾ ਨੂੰ ਦੂਰ ਕੀਤਾ ਤੇ ਉਨ੍ਹਾਂ ਦੇ ਸਨਮਾਨ ਕਰਦੇ ਹੋਏ ਸੁਦਾਮਾ ਦੇ ਪੈਰ ਧੋਅ ਕੇ ਉਹ ਪਾਣੀ ਪੀਤਾ | ਇਸ ਮੌਕੇ ਹਰੀਸ਼ ਕੁਮਾਰ ਨਰੂਲਾ, ਨਰੇਸ਼ ਕੁਮਾਰ ਕੱਕੜ, ਸਾਹਿਲ ਚਾਵਲਾ, ਪੂਰਨ ਚੰਦ ਡਾਬਰਾ, ਸੁਸ਼ੀਲ ਅਰੋੜਾ, ਸੋਨੰੂ ਅਰੋੜਾ, ਅੰਜੂ ਚਾਵਲਾ, ਕੋਮਲ ਕੁਮਾਰੀ, ਵਿਕੀ ਕੁਮਾਰੀ, ਲਕਸ਼ਮੀ ਨਾਰਾਇਣ ਅਰੋੜਾ, ਨਰੇਸ਼ ਕੁਮਾਰ ਗਾਬਾ, ਵੇਦ ਪ੍ਰਕਾਸ਼ ਚਾਵਲਾ, ਜਗਦੀਸ਼ ਸਿੰਧਾਨੀ, ਭੁਪਿੰਦਰ ਵਰਮਾ ਸਮੇਤ ਹੋਰਾਂ ਨੇ ਆਪਣੀ ਸੇਵਾ ਨਿਭਾਈ |

ਪਿਛਲੀ ਖ਼ਬਰ 'ਉਲਾਸ' ਪ੍ਰੋਗਰਾਮ ਤਹਿਤ ਤਿੰਨ ਹਜ਼ਾਰ ਵਿਅਕਤੀਆਂ ਨੇ ਦਿੱਤੀ ਸਾਖਰਤਾ ਪ੍ਰੀਖਿਆ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਨਾਇਕ ਵਲੋਂ ਹੜ੍ਹ ਪੀੜਤਾਂ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।