19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਉਲਾਸ' ਪ੍ਰੋਗਰਾਮ ਤਹਿਤ ਤਿੰਨ ਹਜ਼ਾਰ ਵਿਅਕਤੀਆਂ ਨੇ ਦਿੱਤੀ ਸਾਖਰਤਾ ਪ੍ਰੀਖਿਆ <br/>

ਵੱਖ-ਵੱਖ ਪ੍ਰੀਖਿਅ ਕੇਂਦਰਾਂ 'ਚ ਜਾਇਜ਼ਾ ਲੈਂਦੀ ਹੋਈ ਨਾਭਾ ਡਾਈਟ ਦੀ ਟੀਮ | ਅਜੀਤ ਤਸਵੀਰ <br/> 22-09-2025
ਪਟਿਆਲਾ, 21 ਸਤੰਬਰ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ 'ਚ ਬਣਾਏ 'ਉਲਾਸ' ਪ੍ਰੀਖਿਆ ਕੇਂਦਰਾਂ 'ਚ ਤਿੰਨ ਹਜ਼ਾਰ ਦੇ ਕਰੀਬ ਬਾਲਗਾਂ ਨੇ ਸਾਖਰਤਾ ਪ੍ਰੀਖਿਆ 'ਚ ਹਿੱਸਾ ਲਿਆ | ਇਸ ਪ੍ਰੀਖਿਆ ਲਈ ਪਹਿਲਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਤੇ ਮਾਪਿਆਂ ਰਾਹੀਂ ਅਸਾਖਰ ਵਿਅਕਤੀਆਂ ਦੀ ਪਹਿਚਾਣ ਕੀਤੀ ਅਤੇ ਫਿਰ ਉਨ੍ਹਾਂ ਨੂੰ 'ਉਲਾਸ ਪ੍ਰਵੇਸ਼ਿਕਾ' ਦਾ ਗਿਆਨ ਪ੍ਰਦਾਨ ਕੀਤਾ | ਰਾਜ ਪੱਧਰ 'ਤੇ ਨਿਰਧਾਰਿਤ ਮਿਤੀ ਅਨੁਸਾਰ ਪ੍ਰੀਖਿਆ ਲਈ ਗਈ | ਪਿ੍ੰਸੀਪਲ ਸੰਦੀਪ ਨਾਗਰ ਨੇ ਪਟਿਆਲਾ, ਬਹਾਦਰਗੜ੍ਹ ਤੇ ਰਾਜਪੁਰਾ ਦੇ ਸਕੂਲਾਂ ਵਿਚ ਦੌਰਾ ਕਰਕੇ ਪ੍ਰੀਖਿਆ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਤੇ ਸੰਤੁਸ਼ਟੀ ਪ੍ਰਗਟਾਈ | ਇਸ ਤੋਂ ਇਲਾਵਾ ਡਾਇਟ ਨਾਭਾ ਦੀ ਟੀਮ ਯਾਦਵਿੰਦਰ ਕੁਮਾਰ, ਰਵਿੰਦਰ ਕੁਮਾਰ, ਮੋਨਿਕਾ, ਸੋਨੀਆ ਧੀਰ, ਪ੍ਰੀਤੀ, ਅਰਵਿੰਦਰ ਸਿੰਘ, ਅਜੀਤ ਸਿੰਘ, ਜਸਪ੍ਰੀਤ ਸਿੰਘ, ਆਸ਼ਾ ਰਾਣੀ, ਸੰਜੀਵ ਕੁਮਾਰ ਨੇ ਵੀ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਦੇ ਨਾਲ ਅਮਿਤ ਕੁਮਾਰ ਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਸਨ | ਸ੍ਰੀ ਨਾਗਰ ਨੇ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਅਨੁਸਾਰ 1 ਅਪ੍ਰੈਲ 2022 ਤੋਂ 'ਨਵ ਭਾਰਤ ਸਾਖਰਤਾ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਗਈ ਹੈ | 'ਉਲਾਸ' ਪ੍ਰੋਗਰਾਮ ਦਾ ਭਾਵ ਹੈ-ਸਮਾਜ ਵਿਚ ਹਰ ਵਿਅਕਤੀ ਲਈ ਜੀਵਨ ਭਰ ਸਿੱਖਣ ਦਾ ਮੌਕਾ | ਇਸ ਦੇ ਪੰਜ ਮੁੱਖ ਉਦੇਸ਼ ਹਨ-ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ, ਜੀਵਨ ਹੁਨਰ, ਨਿਰੰਤਰ ਸਿੱਖਿਆ, ਵਪਾਰਕ ਹੁਨਰ ਤੇ ਬੁਨਿਆਦੀ ਸਿੱਖਿਆ | ਉਨ੍ਹਾਂ ਨੇ ਪ੍ਰੀਖਿਆ ਦੇ ਸਫਲਤਾਪੂਰਵਕ ਆਯੋਜਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਲੋਂ ਦਿੱਤੇ ਸਹਿਯੋਗ ਦੀ ਸਲਾਹਣਾ ਕੀਤੀ | ਇਸ ਮੌਕੇ ਸੁਧਾ ਕੁਮਾਰੀ, ਮਨਪ੍ਰੀਤ ਸਿੰਘ, ਗੁਲਜ਼ਾਰ ਖ਼ਾਂ, ਮੋਨੀਆ ਸੋਫ਼ਤ, ਨੀਰੂ ਵਰਮਾ, ਪੰਕਜ ਸ਼ਰਮਾ, ਨੀਤੂ ਖੰਨਾ ਤੇ ਹੋਰ ਅਧਿਆਪਕ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅਗਲੇ ਚਾਰ ਸਾਲਾਂ 'ਚ 60 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਸਕਦਾ ਹੈ ਅਮਰੀਕਾ-ਮਾਈਕਲ ਹਫ <br/> ਅਗਲੀ ਖ਼ਬਰ ਸ੍ਰੀ ਗਣੇਸ਼ ਮੰਦਰ 'ਚ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।