19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅਗਲੇ ਚਾਰ ਸਾਲਾਂ 'ਚ 60 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਸਕਦਾ ਹੈ ਅਮਰੀਕਾ-ਮਾਈਕਲ ਹਫ <br/>

ਅਜੀਤ ਡੈਸਕ 22-09-2025

ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਪੰਜਾਬ ਟਰੈਵਲ ਏਜੰਟਸ ਐਸੋਸੀਏਸ਼ਨ ਵਲੋਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਸੰਬੰਧੀ ਕਰਵਾਏ ਗਏ ਇਕ ਸੈਮੀਨਾਰ 'ਚ ਅਮਰੀਕਨ ਇਮੀਗ੍ਰੇਸ਼ਨ ਦੇ ਮਾਹਿਰ ਮਾਈਕਲ ਹਫ਼ (ਡਾਇਰੈਕਟਰ ਫੈਡਰਲ ਰਿਲੇਸ਼ਨਸ ਫਾਰ ਨੰਬਰਸ ਯੂ.ਐਸ.ਏ.) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਸ ਵਿਚ ਉਨ੍ਹਾਂ ਅਮਰੀਕਾ ਵਲੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਸੰਬੰਧੀ ਅਮਰੀਕੀ ਸਰਕਾਰ ਦੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਨੰਬਰਸ ਯੂ.ਐਸ.ਏ. ਜੋ 1996 'ਚ ਸਥਾਪਿਤ ਹੋਈ ਸੀ, ਇਕ ਸੁਤੰਤਰ ਤੇ ਗੈਰ-ਮੁਨਾਫ਼ੇ ਵਾਲੀ ਇਕ ਅਮਰੀਕੀ ਸੰਸਥਾ ਹੈ, ਜੋ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਘਟਾਉਣ ਲਈ ਨੀਤੀਆਂ ਦਾ ਸਮਰਥਨ ਕਰਦੀ ਹੈ ¢ ਮਾਈਕਲ ਹਫ਼ ਨੇ ਪੰਜਾਬ ਦੇ ਟ੍ਰੈਵਲ ਏਜੰਟਾਂ ਨੂੰ ਅਮਰੀਕੀ ਸਰਕਾਰ ਦੇ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਰਹਿ ਰਹੇ ਲੋਕਾਂ ਲਈ ਸਰਕਾਰ ਦਾ ਰੁਖ਼ ਬਹੁਤ ਸਖ਼ਤ ਹੋਣ ਜਾ ਰਿਹਾ ਹੈ ¢ ਉਨ੍ਹਾਂ ਚਿਤਾਵਨੀ ਦਿੱਤੀ ਕਿ ਲਗਭਗ 60 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਗਲੇ ਚਾਰ ਸਾਲਾਂ 'ਚ ਡਿਪੋਰਟ ਕੀਤਾ ਜਾ ਸਕਦਾ ਹੈ, ਜਿਸ ਲਈ ਅਮਰੀਕੀ ਕਾਂਗਰਸ ਵਲੋਂ 170 ਅਰਬ ਡਾਲਰ ਦਾ ਬਜਟ ਪਾਸ ਕੀਤਾ ਗਿਆ ਹੈ ¢ ਇਸ ਦÏਰਾਨ ਪੀ.ਟੀ.ਏ.ਏ. ਦੇ ਪ੍ਰਧਾਨ ਗੁਰਬਖਸ਼ ਗਿੱਲ, ਉਪ ਪ੍ਰਧਾਨ ਮਿਹਰਬਾਨ ਸਿੰਘ ਸੰਘਾ ਤੇ ਜਨਰਲ ਸਕੱਤਰ ਰਜਨੀਸ਼ ਸ਼ਰਮਾ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਚਰਨਜੀਤ ਆਹੂਜਾ ਦੇ ਦਿਹਾਂਤ 'ਤੇ ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਤੇ ਹੋਰਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ 'ਉਲਾਸ' ਪ੍ਰੋਗਰਾਮ ਤਹਿਤ ਤਿੰਨ ਹਜ਼ਾਰ ਵਿਅਕਤੀਆਂ ਨੇ ਦਿੱਤੀ ਸਾਖਰਤਾ ਪ੍ਰੀਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।