19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚਰਨਜੀਤ ਆਹੂਜਾ ਦੇ ਦਿਹਾਂਤ 'ਤੇ ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਤੇ ਹੋਰਾਂ ਵਲੋਂ ਦੁੱਖ ਪ੍ਰਗਟ

ਅਜੀਤ ਡੈਸਕ 22-09-2025

ਸੰਗੀਤ ਦੇ ਇਕ ਯੁੱਗ ਦਾ ਹੋਇਆ ਅੰਤ-ਹਰਦੀਪ
<br/>
ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਅÏਜਲਾ)-ਪ੍ਰਸਿੱਧ ਸੰਗੀਤਕਾਰ ਚਰਨਜੀਤ ਆਹੂਜਾ ਦੇ ਦਿਹਾਂਤ 'ਤੇ ਕਲਾਕਾਰਾਂ, ਸੰਗੀਤਕਾਰਾਂ, ਗੀਤਕਾਰਾਂ ਅਤੇ ਹੋਰ ਮੰਚਾਂ-ਕਲੱਬਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਪ੍ਰਸਿੱਧ ਗਾਇਕ ਤੇ ਚੰਡੀਗੜ੍ਹ ਪੰਜਾਬੀ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਹਰਦੀਪ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਚਰਨਜੀਤ ਅਹੂਜਾ ਦੇ ਚੱਲੇ ਜਾਣ ਨਾਲ ਸੰਗੀਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ | ਅਜਿਹੀ ਹੀ ਭਾਵਨਾ ਦਾ ਪ੍ਰਗਟਾਵਾ ਗਾਇਕ ਸੁਰਜੀਤ ਖ਼ਾਨ, ਜਗਤਾਰ ਜੱਗਾ, ਸਤਵਿੰਦਰ ਬੁੱਗਾ, ਗੁਰਕ੍ਰਿਪਾਲ ਸੂਰਾਂਪੁਰੀ, ਬਾਈ ਅਮਰਜੀਤ, ਮਨੀ ਔਜਲਾ, ਕੁਲਬੀਰ ਸੈਣੀ, ਸਾਰੰਗ ਸਿਕੰਦਰ, ਬਿੱਲ ਸਿੰਘ, ਅਲਾਪ ਸਿਕੰਦਰ ਦੇ ਨਾਲ-ਨਾਲ ਗਾਇਕਾ ਅਮਰ ਨੂਰੀ, ਸਤਵਿੰਦਰ ਬਿੱਟੀ, ਆਰ. ਦੀਪ ਰਮਨ, ਮਿੱਸ ਨੀਲਮ, ਫ਼ਿਲਮ ਨਿਰਮਾਤਾ ਇਕਬਾਲ ਢਿੱਲੋਂ, ਚਰਨਜੀਤ ਅਹੂਜਾ ਦੇ ਨੇੜਲੇ ਸਾਥੀ ਤੇ ਸੰਗੀਤ ਨਿਰਮਾਤਾ ਵਿੱਕੀ ਮੋਦੀ, ਗੀਤਕਾਰ ਸ਼ਮਸ਼ੇਰ ਸੰਧੂ, ਜਰਨੈਲ ਘੁਮਾਣ, ਭੱਟੀ ਭੜ੍ਹੀਵਾਲਾ, ਕੁਲਵੰਤ ਗਿੱਲ, ਤੇਜਿੰਦਰ ਕੌਰ ਜੋਤੀ, ਸੁਰਿੰਦਰ ਮੀਆਂਪੁਰੀਆ, ਪੰਜਾਬੀ ਕਲਚਰ ਅਤੇ ਵੈਲਫੇਅਰ ਸੁਸਾਇਟੀ ਦੇ ਸੰਪਾਦਕ ਫੂਲਰਾਜ ਸਿੰਘ, ਪੁਆਧੀ ਅਖਾੜੇ ਦੇ ਗਾਇਕ ਭਗਤ ਨਰਿੰਦਰ ਸਿੰਘ ਸੁਹਾਣਾ, ਬਾਲ ਸਾਹਿਤਕਾਰ ਪ੍ਰੋ. ਮਨਮੋਹਨ ਸਿੰਘ ਦਾਊਾ, ਭੁਪਿੰਦਰ ਸਿੰਘ ਮਲਿਕ, ਦੀਪਕ ਸ਼ਰਮਾ ਚਨਾਰਥਲ, ਬਲਕਾਰ ਸਿੱਧੂ, ਲੇਖਿਕਾ ਗਗਨਦੀਪ ਕੌਰ, ਦਵਿੰਦਰ ਕੌਰ ਢਿੱਲੋਂ, ਰਵਿੰਦਰ ਕੌਰ ਰੀਤ, ਮਨਜੀਤ ਕੁਲਾਰ ਆਦਿ ਨੇ ਜਿਥੇ ਚਰਨਜੀਤ ਅਹੂਜਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਪੰਜ ਦਰਿਆ ਸੱਭਿਆਚਾਰ ਮੰਚ ਦੇ ਲੱਖਾ ਸਿੰਘ, ਪੰਜਾਬੀ ਸੱਭਿਆਚਾਰਕ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਸ਼ਾਹਪੁਰ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਏਅਰਸੈੱਲ-ਮੈਕਸਿਸ ਭਿ੍ਸ਼ਟਾਚਾਰ ਮਾਮਲੇ 'ਚ ਮਲੇਸ਼ੀਆਈ ਕੰਪਨੀ ਨੂੰ ਨਵਾਂ ਸੰਮਨ ਜਾਰੀ ਅਗਲੀ ਖ਼ਬਰ ਅਗਲੇ ਚਾਰ ਸਾਲਾਂ 'ਚ 60 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਸਕਦਾ ਹੈ ਅਮਰੀਕਾ-ਮਾਈਕਲ ਹਫ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।