18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਬਾਪੂ ਮਹਿੰਦਰ ਸਿੰਘ ਗੁਰਾਇਆ ਨੂੰ ਸ਼ਰਧਾਂਜਲੀਆਂ ਭੇਟ <br/>

ਬਾਪੂ ਮਹਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ 'ਚ ਕੀਰਤਨ ਕਰਦੇ ਹੋਏ ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਅਤੇ (ਹੇਠਾਂ) ਸੰਗਤਾਂ | ਤਸਵੀਰਾਂ : ਸਾਹਿਬ ਸਿੰਘ <br/> 22-09-2025
ਸਮਾਣਾ, 21 ਸਤੰਬਰ (ਸਾਹਿਬ ਸਿੰਘ)-ਪ੍ਰਸਿੱਧ ਕੀਰਤਨੀਏ ਭਾਈ ਹਰਦੀਪ ਸਿੰਘ ਖ਼ਾਲਸਾ ਗੁਰਦੁਆਰਾ ਈਸ਼ਰਸਰ ਬਿਜਲਪੁਰ-ਢੈਂਠਲ ਦੇ ਪਿਤਾ ਮਹਿੰਦਰ ਸਿੰਘ ਗੁਰਾਇਆ ਜਿਹੜੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਈਸ਼ਰਸਰ ਸਾਹਿਬ ਬਿਜਲਪੁਰ ਢੈਂਠਲ ਵਿਖੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬਾ ਗੁਰਸ਼ਰਨ ਕੌਰ ਰੰਧਾਵਾ, ਡਾ. ਭੁਪਿੰਦਰ ਸਿੰਘ ਪਟਿਆਲਾ, ਸਾਬਕਾ ਵਿਧਾਇਕ ਜਥੇਦਾਰ ਜਗਤਾਰ ਸਿੰਘ ਰਾਜਲਾ ਦੇ ਪੁੱਤਰ ਭੁਪਿੰਦਰ ਸਿੰਘ ਰਾਜਲਾ, ਭਾਈ ਰਾਜਿੰਦਰ ਸਿੰਘ ਫ਼ਤਹਿਗੜ੍ਹ ਛੰਨਾ, ਭਾਈ ਬੇਅੰਤ ਸਿੰਘ ਪੱਪੀ, ਭਾਈ ਮਹਿੰਦਰ ਸਿੰਘ ਜੱਸਲ ਜਰਮਨੀ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸ਼ਖ਼ਸੀਅਤਾਂ ਬਾਬਾ ਰਣਜੋਧ ਸਿੰਘ, ਭਾਈ ਰਣਜੀਤ ਸਿੰਘ ਕਰਹਾਲੀ ਸਾਹਿਬ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸੁਰਜੀਤ ਸਿੰਘ ਬਦਨਪੁਰ ਅਮਰੀਕਾ ਵਾਲੇ, ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲੇ ਵਾਲਿਆਂ ਤੇ ਭਾਈ ਸੰਦੀਪ ਸਿੰਘ ਹਸਮੁਖ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਤੋਂ ਪਹਿਲਾਂ ਭਾਈ ਬੇਅੰਤ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਇਤਿਹਾਸ ਸਰਵਨ ਕਰਵਾਇਆ | ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਅਮਨਦੀਪ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ | ਸਵ. ਬਾਪੂ ਮਹਿੰਦਰ ਸਿੰਘ ਗੁਰਾਇਆ ਦੇ ਸਪੁੱਤਰ ਭਾਈ ਹਰਦੀਪ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਨੂੰ ਬਾਬਾ ਰਣਜੋਧ ਸਿੰਘ ਦੇ ਸਪੁਰਦ ਕੀਤਾ ਅਤੇ ਗੁਰਮਤਿ ਦੇ ਧਾਰਨੀ ਬਣਾਇਆ | ਉਨ੍ਹਾਂ ਨੇ ਜ਼ਿੰਦਗੀ ਦੇ ਅਹਿਮ 40 ਸਾਲ ਸੇਵਾ ਤੇ ਸਿਮਰਨ ਵਿਚ ਲਗਾਏ ਅਤੇ ਆਖਿਰ ਤੱਕ ਇਹ ਸੇਵਾ ਨਿਭਾਅ ਕੇ ਗਏ ਹਨ | ਭਾਈ ਹਰਮਨਜੋਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਾਪੂ ਮਹਿੰਦਰ ਸਿੰਘ ਦੇ ਅਕਾਲ ਚਲਾਣੇ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਇਲਾਕੇ ਦੇ ਹੋਰ ਪਤਵੰਤੇ ਸੱਜਣਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਅਨਵਰ ਸਿੰਘ ਸੰਧੂ, ਰਸ਼ਪਾਲ ਸਿੰਘ, ਮਾਲਕ ਸਿੰਘ (ਕੈਨੇਡਾ), ਕੁਲਦੀਪ ਸਿੰਘ, ਮਨਜੀਤ ਸਿੰਘ ਅਤੇ ਭਾਈ ਹਰਦੀਪ ਸਿੰਘ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ-ਸਾਫ਼ਟਬਾਲ 'ਚ ਭੁਨਰਹੇੜੀ ਜ਼ੋਨ ਨੇ ਲੜਕੀਆਂ ਦੇ ਸਾਰੇ ਵਰਗਾਂ 'ਚ ਜਿੱਤੇ ਸੋਨ ਤਗਮੇ <br/> ਅਗਲੀ ਖ਼ਬਰ ਕਾਂਗਰਸ ਦੀ ਬਲਾਕ ਪੱਧਰੀ ਬੈਠਕ 'ਚ ਸਨੌਰ ਤੋਂ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਰੱਖੀ ਮੰਗ, ਮਨੀਸ਼ਾ ਪਵਾਰ ਨੇ ਵਰਕਰਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।