18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਕਾਂਗਰਸ ਦੀ ਬਲਾਕ ਪੱਧਰੀ ਬੈਠਕ 'ਚ ਸਨੌਰ ਤੋਂ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਰੱਖੀ ਮੰਗ, ਮਨੀਸ਼ਾ ਪਵਾਰ ਨੇ ਵਰਕਰਾਂ ਨੂੰ ਦਿੱਤਾ ਭਰੋਸਾ <br/>

ਦੇਵੀਗੜ੍ਹ ਵਿਖੇ ਕਾਂਗਰਸ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨੀਸ਼ਾ ਪਵਾਰ ਅਬਜਰਵਰ ਨਾਲ ਹਨ ਹਰਿੰਦਰਪਾਲ ਸਿੰਘ ਹੈਰੀਮਾਨ | <br/> 22-09-2025
ਦੇਵੀਗੜ੍ਹ, 21 ਸਤੰਬਰ (ਰਾਜਿੰਦਰ ਸਿੰਘ ਮੌਜੀ)-ਕਾਂਗਰਸ ਪਾਰਟੀ ਵਲੋਂ ਸੰਗਠਨ ਸਿਰਜਨ ਅਭਿਆਨ ਤਹਿਤ ਅੱਜ ਦੇਵੀਗੜ੍ਹ ਵਿਖੇ ਬਲਾਕ ਪੱਧਰੀ ਬੈਠਕ ਬਲਾਕ ਪ੍ਰਧਾਨ ਹਰਵੀਰ ਸਿੰਘ ਥਿੰਦ ਦੀ ਅਗਵਾਈ ਹੇਠ ਹੋਈ | ਜਿਸ ਦੀ ਪ੍ਰਧਾਨਗੀ ਏ. ਆਈ. ਸੀ. ਸੀ. ਆਬਜ਼ਰਵਰ ਮਨੀਸ਼ਾ ਪਵਾਰ ਨੇ ਕੀਤੀ | ਇਸ ਮੌਕੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ, ਹਲਕਾ ਕੋਆਰਡੀਨੇਟਰ ਹਰਵਿੰਦਰ ਸਿੰਘ ਨਿੱਪੀ, ਪੀ.ਸੀ.ਸੀ. ਆਬਜ਼ਰਵਰ ਰਿੰਪਲ ਮੀਡਾ, ਚੇਅਰਮੈਨ ਅਸ਼ਵਨੀ ਕੁਮਾਰ ਬੱਤਾ, ਮਹਿਕ ਗਰੇਵਾਲ, ਸੀਨੀਅਰ ਆਗੂਆਂ ਸਮੇਤ ਸੈਂਕੜੇ ਵਰਕਰਾਂ ਨੇ ਸ਼ਿਰਕਤ ਕੀਤੀ | ਬੈਠਕ ਦੌਰਾਨ ਜ਼ਿਲ੍ਹਾ ਪ੍ਰਧਾਨਗੀ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸਨੌਰ ਹਲਕੇ ਦੀ ਲੀਡਰਸ਼ਿਪ ਨੇ ਸਾਂਝੀ ਮੰਗ ਰੱਖੀ ਕਿ ਇਸ ਵਾਰ ਜ਼ਿਲ੍ਹਾ ਪ੍ਰਧਾਨ ਸਨੌਰ ਹਲਕੇ ਤੋਂ ਬਣਾਇਆ ਜਾਵੇ | ਹਾਜ਼ਰ ਵਰਕਰਾਂ ਅਤੇ ਆਗੂਆਂ ਨੇ ਹਲਕਾ ਇੰਚਾਰਜ ਹੈਰੀ ਮਾਨ 'ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਜਿਸ ਵੀ ਨੇਤਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਏਗੀ, ਵਰਕਰ ਉਸ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨਗੇ | ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ਾ ਪਵਾਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਸੇਵਾਦਾਰਾਂ ਦੀ ਧਰਤੀ ਹੈ, ਜਿੱਥੋਂ ਦੇ ਲੋਕ ਹਮੇਸ਼ਾਂ ਕੁਰਬਾਨੀਆਂ ਦਿੰਦੇ ਆਏ ਹਨ | ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਪਾਰਟੀ ਕੇਵਲ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਲਈ ਕੰਮ ਕਰਦੀ ਹੈ, ਜਦਕਿ ਗਰੀਬ ਅਤੇ ਮੱਧਵਰਗ ਦੀ ਆਵਾਜ਼ ਸਿਰਫ ਕਾਂਗਰਸ ਪਾਰਟੀ ਹੀ ਉੱਠਾਉਂਦੀ ਹੈ | ਹਲਕਾ ਇੰਚਾਰਜ ਹੈਰੀ ਮਾਨ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਦਿੱਲੀ ਤੋਂ 25 ਤੋਂ ਵੱਧ ਮੰਤਰੀ ਪੰਜਾਬ ਆਏ ਪਰ ਹੜ੍ਹ ਪੀੜਤਾਂ ਲਈ ਕੋਈ ਢੰਗ ਦੀ ਮਦਦ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਸਨੌਰ ਵਿਚ ਗਰੁੱਪਬੰਦੀਆਂ ਦਾ ਸ਼ਿਕਾਰ ਹੈ ਅਤੇ ਨੇਤਾ ਕਦੇ ਇੱਕ ਗਰੁੱਪ ਤੇ ਕਦੇ ਦੂਜੇ ਗਰੁੱਪ ਨਾਲ ਜੁੜਦੇ ਹਨ | ਇਸ ਮੌਕੇ ਬਲਾਕ ਪ੍ਰਧਾਨ ਹਰਵੀਰ ਥਿੰਦ, ਰਜੀਵ ਗੋਇਲ, ਰਤਿੰਦਰਪਾਲ ਸਿੰਘ ਰਿਕੀ ਮਾਨ, ਜੋਗਿੰਦਰ ਸਿੰਘ ਕਾਕੜਾ, ਪਵਨ ਗੋਇਲ, ਰਣਜੀਤ ਸਿੰਘ ਸੰਧੂ, ਹਰਦੀਸ਼ ਸਿੰਘ ਬ੍ਰਹਮਪੁਰ, ਗੌਰਵ ਸੰਧੂ, ਚੇਅਰਮੈਨ ਰਣਧੀਰ ਸਿੰਘ, ਗੁਰਜੰਟ ਸਿੰਘ ਨਿਜਾਮਪੁਰ , ਗੁਰਧਿਆਨ ਸਿੰਘ ਦੀਵਾਨਵਾਲਾ, ਮੰਡਲ ਪ੍ਰਧਾਨ ਜੀਤ ਸਿੰਘ ਮੀਰਾਪੁਰ, ਅਵਤਾਰ ਸਿੰਘ ਹਡਾਣਾ, ਜਸਕਰਨ ਸਿੰਘ, ਹੈਰੀ ਦਦਹੇੜੀਆ, ਕਾਲਾ ਪੰਜੇਟਾ, ਲਖਵਿੰਦਰ ਸਿੰਘ, ਜਰਨੈਲ ਸਿੰਘ ਮਸ਼ੀਗਣ, ਹਰਿੰਦਰ ਸਿੰਘ ਘੜਾਮ, ਦਲੇਰ ਸਿੰਘ ਅਲੀਪੁਰ, ਪੱਪੀ ਦੁੱਧਨ ਗੁਜਰਾਂ, ਬਾਵਾ ਭੱਟੀਆਂ, ਨਿਰਮਲ ਬਿੰਜਲ, ਕੈਪਟਨ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਬਾਪੂ ਮਹਿੰਦਰ ਸਿੰਘ ਗੁਰਾਇਆ ਨੂੰ ਸ਼ਰਧਾਂਜਲੀਆਂ ਭੇਟ <br/> ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਲੋਂ ਅਗਾਂਹਵਧੂ ਕਿਸਾਨਾਂ ਲਈ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।