25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਅਕਾਲ ਅਕੈਡਮੀ ਬਲਬੇੜ੍ਹਾ 'ਚ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਤੇਗ ਬਹਦਾਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾਗੱਦੀ ਪੁਰਬ ਨੂੰ ਸਮਰਪਿਤ ਅਕਾਲ ਅਕੈਡਮੀ ਬਲਬੇੜ੍ਹਾ ਵਿਖੇ ਮਿਤੀ ਮਹਾਨ ਅੰਮਿ੍ਤ ਸੰਚਾਰ ਸਮਾਗਮ ਕਰਵਾਇਆ ਗਿਆ, ਜਿਸ ਵਿਚ 106 ਪ੍ਰਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਸਿੰਘ ਸਜੇ¢ ਪੰਜ ਪਿਆਰੇ ਸਾਹਿਬਾਨ ਵਲੋਂ ਅੰਮਿ੍ਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ ਰਹਿਤ ਮਰਿਯਾਦਾ ਤੇ ਵਾਹਿਗੁਰੂ ਗੁਰਮੰਤਰ ਦੀ ਗੁੜਤੀ ਦਿ੍ੜ ਕਰਵਾਈ ਗਈ ਇਸ ਮÏਕੇ ਅ੍ਰੰਮਿਤ ਅਭਿਲਾਖੀਆਂ ਵਲੋਂ ਵਾਹਿਗੁਰੂ ਗੁਰਮੰਤਰ, ਮੂਲਮੰਤਰ ਤੇ 530 ਚÏਪਈ ਸਾਹਿਬ ਜੀ ਦੇ ਪਾਠ ਵੀ ਕੀਤੇ | ਪਿ੍ੰਸੀਪਲ ਮੀਰਾ ਵਰਮਾ ਵਲੋਂ ਪਵਿੱਤਰ ਅੰਮਿ੍ਤ ਦੀ ਦਾਤ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਨੂੰ ਵਧਾਈ ਦਿੰਦੇ ਦੱਸਿਆ ਕਿ ਅਕਾਲ ਅਕੈਡਮੀ ਬਲਬੇੜ੍ਹਾ ਦੇ ਵਿਦਿਆਰਥੀਆਂ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 2 ਸਹਿਜ ਪਾਠਾਂ ਦੇ ਭੋਗ ਵੀ ਪਾਏ ਗਏ¢
ਪਿਛਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਸੂਬਾ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਜਾਰੀ ਰਹੇਗੀ- ਅਜੀਤਪਾਲ ਕੋਹਲੀ ਅਗਲੀ ਖ਼ਬਰ ਸੰਘਣੀ ਆਬਾਦੀ ਵਿਚ ਆਤਿਸ਼ਬਾਜ਼ੀ ਦੇ ਭੰਡਾਰ ਜਮ੍ਹਾਂ, ਪਟਾਕਿਆਂ ਦੀ ਵਿਕਰੀ ਲਈ ਨਿਸਚਿਤ ਥਾਵਾਂ ਕਾਗ਼ਜ਼ਾਂ ਤੱਕ ਸੀਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।