ਫ਼ਰੀਦਕੋਟ, 19 ਜੂਨ (ਹਰਮਿੰਦਰ ਸਿੰਘ ਮਿੰਦਾ)-ਰੇਲਵੇ ਵਿਭਾਗ ਵਲੋਂ ਨਵੀਂ ਸ਼ੁਰੂ ਕੀਤੀ ਗਈ ਫ਼ਿਰੋਜ਼ਪੁਰ ਤੋਂ ਵਾਇਆ ਫ਼ਰੀਦਕੋਟ ਹਰਿਦੁਆਰ ਲਈ ਸਿੱਧੀ ਰੇਲ ਗੱਡੀ ਦਾ ਅੱਜ ਰਾਤ 11.06 ਵਜੇ ਫ਼ਰੀਦਕੋਟ ਵਿਖੇ ਪੁੱਜਣ 'ਤੇ ਗੱਡੀ ਦੇ ਡਰਾਈਵਰ ਵਿਕਾਸ ਕੁਮਾਰ ਅਤੇ ਪਰਮਜੀਤ ਸਿੰਘ ਮਾਨ ਦਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ | ਭਾਪਜਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਵੀ ਆਪਣੇ ਸਾਥੀਆਂ ਸਮੇਤ ਗੱਡੀ ਦਾ ਸਵਾਗਤ ਕਰਨ ਲਈ ਰੇਲਵੇ ਸਟੇਸ਼ਨ 'ਤੇ ਪੁੱਜੇ | ਸਟੇਸ਼ਨ ਮਾਸਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਰੇਲ ਗੱਡੀ ਫ਼ਰੀਦਕੋਟ ਤੋਂ ਹਰਿਦੁਆਰ ਲਈ ਹਰ ਬੁੱਧਵਾਰ ਰਾਤ ਨੂੰ 11.06 ਮਿੰਟ 'ਤੇ ਜਾਇਆ ਕਰੇਗੀ ਅਤੇ ਵੀਰਵਾਰ ਸ਼ਾਮ ਨੂੰ ਵਾਪਸ ਆਇਆ ਕਰੇਗੀ | ਇਸ ਮੌਕੇ ਦਰਸ਼ਨ ਲਾਲ ਚੁੱਘ, ਇੰਜੀਨੀਅਰ ਵਿਜਿੰਦਰ ਵਿਨਾਇਕ, ਨਵਦੀਪ ਸਿੰਘ ਰਿੱਕੀ, ਕੇ.ਪੀ ਸਿੰਘ, ਸੰਜੀਵ ਕੁਮਾਰ ਮੌਂਗਾ, ਟਿੰਕੂ, ਅਸ਼ੋਕ ਬਾਂਸਲ, ਚੰਦਪਾਲ ਗਿਰੀ, ਮਨਮੋਹਨ ਗੇਰਾ, ਰਣਜੀਤ ਗੁਜਰ, ਬਿੱਟੂ, ਸੋਨੂ ਗੁਜਰ, ਸੰਜੀਵ ਚੋਪੜਾ, ਬਾਵਨ ਗੁਜਰ, ਰਾਜੇਸ਼ ਮੋਂਗਾ, ਰਾਜੇਸ਼ ਸੁਖੀਜਾ, ਦੀਪਕ ਸ਼ਰਮਾ ਆਦਿ ਹਾਜ਼ਰ ਸਨ |