29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਕਾਬੂ

ਅਜੀਤ ਡੈਸਕ 20-06-2025
ਬਾਜਾਖਾਨਾ, 19 ਜੂਨ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਬਹਿਬਲ ਖੁਰਦ ਦੀ ਦਾਣਾ ਮੰਡੀ ਵਿਖੇ ਇਕ ਨੌਜਵਾਨ ਨੂੰ ਹੈਰੋਇਨ ਦਾ ਸੇਵਨ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ | ਏ.ਐਸ.ਆਈ. ਸਵਰਨ ਸਿੰਘ ਨੇ ਦੱਸਿਆ ਕਿ ਰੁਟੀਨ ਗਸ਼ਤ ਦੌਰਾਨ ਨਜ਼ਦੀਕੀ ਪਿੰਡ ਬਹਿਬਲ ਖੁਰਦ (ਨਿਆਮੀਵਾਲਾ) ਦੀ ਦਾਣਾ ਮੰਡੀ ਵਿਖੇ ਇਕ ਮੋਨੇ ਨੌਜਵਾਨ ਨੂੰ ਖੰਬੇ ਨਾਲ ਬੈਠਾ ਹੈਰੋਇਨ ਪੀਂਦਾ ਦੇਖਿਆ ਤਾਂ ਉਸ ਤੋਂ ਪੁੱਛਗਿੱਛ ਕਰਨ 'ਤੇ ਉਸ ਕੋਲੋਂ ਇਕ ਪੰਨੀ, ਇਕ ਲਾਈਟਰ, ਇਕ 20 ਰੁਪਏ ਦਾ ਅੱਧਾ ਸੜਿ੍ਹਆ ਹੋਇਆ ਨੋਟ ਜਿਸ ਦੀ ਪਾਈਪ ਬਣਾਈ ਹੋਈ ਸੀ ਅਤੇ ਕੁਝ ਹੈਰੋਇਨ ਬਰਾਮਦ ਕੀਤੀ ਗਈ | ਜਿਸ 'ਤੇ ਪੁਲਿਸ ਥਾਣਾ ਬਾਜਾਖਾਨਾ ਵਿਖੇ ਐਫ਼.ਆਈ. ਆਰ ਨੰਬਰ 64 ਮਿਤੀ 18.06.2025 ਅ/ਧ-27/61/85 ਐਕਟ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ |
ਪਿਛਲੀ ਖ਼ਬਰ ਫ਼ਿਰੋਜ਼ਪੁਰ ਤੋਂ ਹਰਿਦੁਆਰ ਲਈ ਚੱਲੀ ਨਵੀਂ ਰੇਲ ਗੱਡੀ ਦਾ ਸਮਾਜ ਸੇਵੀ ਸੰਸਥਾਵਾਂ ਵਲੋਂ ਸਵਾਗਤ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।