ਫ਼ਰੀਦਕੋਟ, 19 ਜੂਨ (ਹਰਮਿੰਦਰ ਸਿੰਘ ਮਿੰਦਾ)-ਪਤੰਜਲੀ ਯੋਗ ਸੰਮਤੀ ਅਤੇ ਅਰੋੜਾ ਮਹਾਂ ਸਭਾ ਵਲੋਂ 21 ਜੂਨ ਨੂੰ ਸਵੇਰੇ 5:30 ਵਜੇ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਧਾਨ ਯੋਗਾ ਅਧਿਆਪਕ ਗੀਤਾ ਗੇਰਾ, ਊਸ਼ਾ ਚਾਵਲਾ, ਗੁਡ ਮਨਚੰਦਾ, ਸਰੋਜ ਦੇਵੀ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਰਮੇਸ਼ ਗੇਰਾ ਅਤੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਦਰਬਾਰ ਗੰਜ ਵਿਖੇ ਪਰਚੇ ਵੰਡਦਿਆਂ ਬੇਨਤੀ ਕੀਤੀ ਕਿ ਮਿਤੀ 21 ਜੂਨ ਨੂੰ ਯੋਗਾ ਦਿਵਸ ਮੌਕੇ ਸਵੇਰੇ 5.30 ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਫ਼ਰੀਦਕੋਟ ਦੇ ਹਾਲ ਵਿਖੇ ਪਹੁੰਚਣ |