30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਢਿੱਲਵਾਂ ਨੇ ਝੱਖੜਵਾਲਾ ਦੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 20-06-2025
ਬਰਗਾੜੀ, 19 ਜੂਨ (ਸੁਖਰਾਜ ਸਿੰਘ ਗੋਂਦਾਰਾ)- ਪਿੰਡ ਝੱਖੜਵਾਲਾ ਨਿਵਾਸੀ ਢਿੱਲੋਂ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ, ਜਦੋਂ ਬਲਦੇਵ ਸਿੰਘ ਢਿੱਲੋਂ ਕੈਨੇਡਾ ਦੇ ਸਪੁੱਤਰ, ਮਾ. ਸੁਖਦੇਵ ਸਿੰਘ ਢਿੱਲੋਂ ਦੇ ਭਤੀਜਾ, ਗੁਰਵਿੰਦਰ ਸਿੰਘ ਗਿੰਦਾ ਢਿੱਲੋਂ ਕੈਨੇਡਾ ਅਤੇ ਯੂਥ ਆਗੂ ਰਵੀ ਢਿੱਲੋਂ ਦੇ ਭਰਾ ਸੁਖਪਾਲ ਸਿੰਘ ਢਿੱਲੋਂ (39) ਦੀ ਬੇਵਕਤੀ ਮੌਤ ਹੋ ਗਈ | ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਣ ਲਈ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ | ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਤਾ, ਪਿਤਾ ਦੇ ਹੋਣ 'ਤੇ ਨੌਜਵਾਨ ਪੁੱਤਰ ਦਾ ਇਸ ਦੁਨੀਆਂ ਤੋਂ ਚਲੇ ਜਾਣਾ ਮਾਪਿਆਂ ਲਈ ਬੜਾ ਅਸਹਿ ਦੁੱਖ ਹੁੰਦਾ ਹੈ ਪ੍ਰੰਤੂ ਕੁਦਰਤ ਦੇ ਨਿਯਮਾਂ ਅੱਗੇ ਸਭ ਬੇਵੱਸ ਹੋ ਜਾਂਦੇ ਹਨ ਤੇ ਫਿਰ ਉਸ ਦਾ ਭਾਣਾ ਮੰਨਣ ਤੋਂ ਸਵਾਏ ਸਾਡੇ ਵੱਸ ਕੁਝ ਵੀ ਨਹੀਂ ਹੁੰਦਾ | ਇਸ ਮੌਕੇ ਅੰਗਰੇਜ ਸਿੰਘ, ਮੇਜਰ ਸਿੰਘ, ਮੱਖਣ ਸਿੰਘ, ਕੱਤਰ ਸਿੰਘ, ਰਣਜੀਤ ਸਿੰਘ ਘਾਰੂ, ਕਰਮ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਾਲਾਂਵਾਲੀ ਦੇ ਐੱਸ.ਡੀ.ਐੱਮ. ਮੋਹਿਤ ਨਹਿਰਾਣਾ ਨੇ ਸੰਭਾਲਿਆ ਚਾਰਜ <br/> ਅਗਲੀ ਖ਼ਬਰ ਮੱਕੜਾਂ ਵਾਲੀ ਗਲੀ 'ਚ ਭਰਿਆ ਸੀਵਰੇਜ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।